ਲੋਕ ਸਭਾ ਲਈ ਜਿਥੇ ਪਾਰਟੀਆਂ ਦੀਆਂ ਉਮੀਦਾਂ ਬੱਝੀਆਂ ਹੋਈਆਂ ਹਨ, ਉਥੇ ਹੀ ਭਾਜਪਾ ਦੀਆਂ ਤਿਆਰੀਆਂ ਦਾ ਅਸਰ ਨਜ਼ਰ ਆਉਣਾ ਸ਼ੁਰੂ ਹੋ ਗਿਆਹੈ ।ਇਹ ਪਹਿਲੀ ਵਾਰ ਹੈ ਜਿਸ ਵਿੱਚ ਭਾਜਪਾ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ਲੋਕਸਭਾ ਚੋਣਾਂ ਲੜਨ ਜਾ ਰਹੀ ਹੈ। ਇਸ ਲਈ ਤਿਆਰੀਆਂ ਵੀ ਭਾਜਪਾ ਦੇ ਸਟਾਈਲ ਦੀਆਂ ਹਨ
ਭਾਜਪਾ ਆਪਣੀ ਸਿਆਸੀ ਰਣਨੀਤੀ 'ਚ ਬਾਹਰੀ ਰਣਨੀਤੀ ਦੇ ਨਾਲ-ਨਾਲ ਅੰਦਰੂਨੀ ਤਾਕਤ ਰੱਖਣ ਲਈ ਵੀ ਜਾਣੀ ਜਾਂਦੀ ਹੈ।
ਲੋਕ ਸਭਾ ਚੋਣਾਂ 2024 ਦੇ ਲਈ ਵੀ ਇਸੇ ਤਰ੍ਹਾਂ ਦੀਆਂ ਤਿਆਰੀਆਂ ਦੇਖਣ ਨੂੰ ਮਿਲ ਰਹੀਆਂ ਹਨ। ਜਿਸ ਦੇ ਲਈ ਪੰਜਾਬ ਭਾਜਪਾ ਦੇ ਵੱਲੋਂ ਲੋਕਸਭਾ ਹਲਕੇ ਦੇ ਲਈ ਇੱਕ-ਇੱਕ ਵਰਕਰ ਦੀ ਡਿਊਟੀ ਲਗਾਈ ਗਈ ਹੈ ।ਜੋ ਕਿ ਲੋਕਾਂ ਦੇ ਘਰ-ਘਰ ਜਾ ਕੇ ਪਾਰਟੀ ਦੇ ਵਿਸਥਾਰ ’ਤੇ ਦਿਨ-ਰਾਤ ਕੰਮ ਕਰੇਗਾ। ਲੋਕਾਂ ਨੂੰ ਪਾਰਟੀ ਬਾਰੇ ਦੱਸਾਂਗੇ ਅਤੇ ਵੋਟਾਂ ਦੀ ਅਪੀਲ 'ਤੇ ਵੀ ਕੰਮ ਕਰਾਂਗਾ ਅਤੇ ਨਾਲ ਹੀ ਲੋਕਾਂ ਦੀ ਰਾਏ ਕੀ ਹੈ, ਸੌਖੇ ਸ਼ਬਦਾਂ 'ਚ ਸਮਝ ਲਓ ਕਿ ਮੋਟਰ ਸਾਈਕਲ 'ਤੇ ਜ਼ਰੂਰੀ ਸਮਾਨ ਲੈ ਕੇ ਪਾਰਟੀ ਲਈ ਘੁੰਮਦਾ ਫਿਰਦਾ ਹੈ ਅਤੇ ਜਿੱਥੇ ਰਾਤ ਪੈ ਜਾਂਦੀ ਹੈ, ਉਹ ਉਥੇ ਹੀ ਰਾਤ ਗੁਜ਼ਾਰੇਗਾ।
ਹਾਲਾਂਕਿ ਪਾਰਟੀ ਵੱਲੋਂ ਉਸ ਵਿਸਥਾਰਕ ਦੇ ਲਈ ਬਾਈਕ ਦਾ ਪ੍ਰਬੰਧ ਕੀਤਾ ਗਿਆ ਹੈ ਉਥੇ ਹੀ ਬਾਕੀ ਇੰਤਜ਼ਾਮ ਵੀ ਕੀਤੇ ਜਾਣਗੇ ।ਕੌਣ ਵਰਕਰ ਕਿਸ ਹਲਕੇ ਨੂੰ ਦੇਖੇਗਾ ਅਤੇ ਕਿੱਥੇ ਕੌਣ ਵਿਸਤਥਾਰਕ ਹੋਵੇਗਾ ਜਲਦੀ ਹੀ ਪਾਰਟੀ ਇਸ ਰਣਨੀਤੀ ਉੱਤੇ ਵੀ ਕੰਮ ਕਰਨ ਜਾ ਰਹੀ ਹੈ।
ਇਸ ਸਬੰਧੀ ਭਾਜਪਾ ਵੱਲੋਂ ਹੁਣ ਤੱਕ 9 ਹੀਰੋ ਬਾਈਕ ਆਰਡਰ ਕੀਤੀਆਂ ਜਾ ਚੁੱਕੀਆਂ ਹਨ, ਜਲਦ ਹੀ 4 ਹੋਰ ਆ ਜਾਣਗੀਆਂ ਅਤੇ ਇਹ 13 ਬਾਈਕ ਪਾਰਟੀ ਦਫ਼ਤਰ ਤੋਂ ਰਵਾਨਾ ਕਰ ਦਿੱਤੀਆਂ ਜਾਣਗੀਆਂ।
ਹਾਲਾਂਕਿ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ਸੂਬੇ ਵਿੱਚ ਭਾਜਪਾ ਦੀ ਇਹ ਪਹਿਲੀ ਲੋਕ ਸਭਾ ਚੋਣ ਹੈ ਅਤੇ ਇਸ ਦੀਆਂ ਤਿਆਰੀਆਂ ਵੀ ਪਿੰਡ-ਪਿੰਡ ਅਤੇ ਬੂਥ ਪੱਧਰ ’ਤੇ ਸ਼ੁਰੂ ਹੋ ਗਈਆਂ ਹਨ, ਜਿੱਥੇ ਪਹਿਲਾਂ ਅਕਾਲੀ ਦਲ ਇਸ ਦੀ ਤਿਆਰੀ ਅਤੇ ਸਥਾਨਕ ਪ੍ਰਬੰਧ ਦੇਖਦਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP, Election, Lok sabha, Punjab BJP