• Home
 • »
 • News
 • »
 • punjab
 • »
 • BJP LEADER HARJEET GREWAL ASKED SHARP QUESTIONS ON THE COMPLETION OF TWO MONTHS OF BHAGWANT MANN GOVERNMENT

2 ਮਹੀਨਿਆਂ ਦੇ ਹਾਲਾਤ ਦੇਖ ਕੇ ਲੱਗਦੈ ਕਿ ਇਹ ਸਰਕਾਰ 6 ਮਹੀਨੇ 'ਚ ਪੰਜਾਬ ਨੂੰ ਖਤਮ ਕਰ ਦੇਵੇਗੀ: ਗਰੇਵਾਲ

ਇਹ ਸਰਕਾਰ 6 ਮਹੀਨੇ 'ਚ ਪੰਜਾਬ ਨੂੰ ਖਤਮ ਕਰ ਦੇਵੇਗੀ: ਗਰੇਵਾਲ (ਫਾਇਲ ਫੋਟੋ)

 • Share this:
  ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਦੇ ਦੋ ਮਹੀਨੇ ਪੂਰੇ ਹੋਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਲੋਕਾਂ ਨਾਲ ਜਨਤਕ ਸੁਣਵਾਈ ਕੀਤੀ। ਇਸ ਲਈ ਚੰਡੀਗੜ੍ਹ ਸਥਿਤ ਰਾਜ ਭਵਨ ਵਿਚ ਅੱਜ ਸੂਬੇ ਦੇ ਲੋਕਾਂ ਨਾਲ ਜਨਤਕ ਮਿਲਣੀ ਰੱਖੀ ਗਈ ਜਿਥੇ ਮੁੱਖ ਮੰਤਰੀ ਸੂਬਾ ਵਾਸੀਆਂ ਨਾਲ ਸਿੱਧਾ ਰਾਬਤਾ ਬਣਾ ਰਹੇ ਹਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ।

  ਉਧਰ, ਭਾਜਪਾ ਨੇ ਭਗਵੰਤ ਮਾਨ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਹਨ। ਪੰਜਾਬ ਦੇ ਸੀਨੀਅਰ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਸਰਕਾਰ ਦੇ 2 ਮਹੀਨਿਆਂ 'ਚ ਕਿੰਨੇ ਕਤਲ ਹੋਏ, ਕਿੰਨੀਆਂ ਖੁਦਕੁਸ਼ੀਆਂ ਹੋਈਆਂ, ਸਭ ਤੁਹਾਡੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਜਦੋਂ 2 ਮਹੀਨਿਆਂ 'ਚ ਪੰਜਾਬ ਸਰਕਾਰ ਦੀ ਇਹ ਹਾਲਤ ਹੈ ਤਾਂ ਇਸ ਨੂੰ ਦੇਖ ਕੇ ਲੱਗਦਾ ਹੈ ਕਿ 6 ਮਹੀਨਿਆਂ 'ਚ ਇਹ ਸਰਕਾਰ ਪੰਜਾਬ ਨੂੰ ਖਤਮ ਕਰ ਦੇਵੇਗੀ।

  ਸੁਨੀਲ ਜਾਖੜ ਦੇ ਭਾਜਪਾ 'ਚ ਸ਼ਾਮਲ ਹੋਣ 'ਤੇ ਗਰੇਵਾਲ ਨੇ ਕਿਹਾ ਕਿ ਜਾਖੜ ਰਾਸ਼ਟਰੀ ਸੋਚ ਰੱਖਦੇ ਹਨ, ਜੇਕਰ ਉਹ ਭਾਜਪਾ 'ਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ।

  ਜੋ ਵੀ ਆਗੂ ਭਾਜਪਾ ਵਿੱਚ ਸ਼ਾਮਲ ਹੁੰਦਾ ਹੈ, ਉਸ ਦਾ ਸਾਡੇ ਆਗੂਆਂ ਦੀ ਅਗਵਾਈ ਅਤੇ ਸਾਡੀਆਂ ਨੀਤੀਆਂ ਨੂੰ ਸਵੀਕਾਰ ਕਰਕੇ ਆਉਣ ਲਈ ਸਵਾਗਤ ਹੈ। ਹੁਣ ਤੱਕ ਅਸੀਂ ਸੁਨੀਲ ਜਾਖੜ ਨਾਲ ਸੰਪਰਕ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਹੈ।

  ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸੱਚ ਕੀ ਹੈ, ਜਾਖੜ ਨੇ ਖੁਦ ਆ ਕੇ ਸਭ ਦੇ ਸਾਹਮਣੇ ਦੱਸ ਦਿੱਤਾ ਹੈ।
  Published by:Gurwinder Singh
  First published: