ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਲੋਕਤੰਤਰ ਵਿੱਚ ਲੋਕ ਜੋ ਵੀ ਫੈਸਲਾ ਦਿੰਦੇ ਹਨ, ਉਹ ਉਸ ਨੂੰ ਸਵੀਕਾਰ ਕਰਦੇ ਹਨ। ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਤਾਂ ਠੀਕ ਹੈ, ਅਸੀਂ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਬੈਠਾਂਗੇ।
ਜੇਕਰ ਸਰਕਾਰ ਨੇ ਕੁਝ ਗਲਤ ਕੀਤਾ ਤਾਂ ਅਸੀਂ ਆਵਾਜ਼ ਉਠਾਵਾਂਗੇ। ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਪੰਜਾਬ ਵਿੱਚ 3 ਸੀਟਾਂ 'ਤੇ ਸੀ ਅਜਿਹਾ ਨਹੀਂ ਹੈ ਕਿ ਅਸੀਂ 117 ਸੀਟਾਂ ਜਿੱਤ ਲਈਏ। ਅਸੀਂ ਬੰਗਾਲ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ 10 ਤੋਂ 12 ਸੀਟਾਂ ਜਿੱਤੇਗੀ। ਅਸੀਂ ਅਕਾਲੀ ਦਲ ਨਾਲ ਗੱਠਜੋੜ ਕਰਕੇ ਸਰਕਾਰ ਬਣਾ ਸਕਦੇ ਹਾਂ। ਪਰ ਦੇਖਣਾ ਹੋਵੇਗਾ ਕਿ ਨਤੀਜੇ ਕੀ ਆਉਂਦੇ ਹਨ।
ਜੇਕਰ ਪੂਰਨ ਬਹੁਮਤ ਵਾਲੀ ਸਰਕਾਰ ਆਉਂਦੀ ਹੈ ਤਾਂ ਵੀ ਕੋਈ ਗੱਲ ਨਹੀਂ। ਜੋ ਵੀ ਜਿੱਤੇ, ਪੰਜਾਬ ਨੂੰ ਚਲਾਉਣ ਵਾਲੇ ਨੂੰ ਵਧਾਈ, ਅਸੀਂ ਉਸ ਦਾ ਸਾਥ ਦੇਵਾਂਗੇ। ਦੇਖਣਾ ਹੋਵੇਗਾ ਕਿ 10 ਮਾਰਚ ਨੂੰ ਕੀ ਨਤੀਜੇ ਆਉਂਦੇ ਹਨ, ਜੋ ਵੀ ਲੋਕਾਂ ਦਾ ਫਤਵਾ ਮਿਲੇਗਾ, ਉਨ੍ਹਾਂ ਨੂੰ ਸਿਰ 'ਤੇ ਰੱਖਾਂਗਾ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Assembly Elections 2022, BJP Protest, Punjab Assembly Polls 2022, Punjab BJP, Punjab Election 2022