ਕੈਪਟਨ ਪਹਿਲਕਦਮੀ ਕਰਨ ਤੇ ਗੱਲ ਖਤਮ ਕਰਵਾਉਣ, ਅੰਦੋਲਨ ਕਰਨ ਵਾਲੇ ਉਨ੍ਹਾਂ ਦੇ ਬੜੇ ਨੇੜੇ ਹਨ: ਗਰੇਵਾਲ

ਕੈਪਟਨ ਪਹਿਲਕਦਮੀ ਕਰਨ, ਅੰਦੋਲਨ ਕਰਨ ਨਾਲੇ ਉਨ੍ਹਾਂ ਦੇ ਬੜੇ ਨੇੜੇ ਹਨ: ਗਰੇਵਾਲ (ਫਾਈਲ ਫੋਟੋ)
- news18-Punjabi
- Last Updated: February 21, 2021, 1:21 PM IST
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਅੰਦੋਲਨ ਮਸਲੇ ਦੇ ਹੱਲ ਲਈ ਖੇਤੀ ਕਾਨੂੰਨ 2 ਸਾਲ ਲਈ ਰੱਦ ਕਰਨ ਬਾਰੇ ਦਿੱਤੇ ਬਿਆਨ ਤੋਂ ਬਾਅਦ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਹੈ ਕਿ ਸਰਕਾਰ ਤਾਂ ਪਹਿਲਾਂ ਹੀ ਅਜਿਹੀ ਪੇਸ਼ਕਸ਼ ਕਰ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਅਸਲ ਵਿਚ ਕੁਝ ਜਥੇਬੰਦੀਆਂ ਮਸਲੇ ਦਾ ਹੱਲ ਕਰਨਾ ਚਾਹੁੰਦੀਆਂ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਜਿਹੜਾ ਕਿਸਾਨ ਉਥੇ ਬੈਠਾ ਹੈ, ਉਹ ਤਾਂ ਅਸਲੀ ਹੈ ਹੀ, ਪਰ ਉਸ ਨੂੰ ਗੁੰਮਰਾਹ ਕਰਕੇ ਉਥੇ ਬਿਠਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਸਲੇ ਦਾ ਹੱਲ ਕਰਨ ਲਈ ਹਮੇਸ਼ਾਂ ਅੱਗੇ ਵਧ ਕੇ ਕੋਸ਼ਿਸ਼ਾਂ ਕਰ ਰਹੀ ਹੈ। ਸਾਡੀ ਸਰਕਾਰ ਹੁਣ ਵੀ ਗੱਲਬਾਤ ਕਰਨ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਇਸ ਮਾਮਲੇ ਵਿਚ ਪਹਿਲਦਕਮੀ ਕਰਨ ਤੇ ਇਸ ਨੂੰ ਇਥੇ ਹੀ ਖਤਮ ਕਰਵਾਉਣ। ਸਭ ਕੁਝ ਇਨ੍ਹਾਂ ਦੇ ਹੱਥ ਵਿਚ ਹੈ, ਉਹ ਲੋਕ ਇਨ੍ਹਾਂ ਦੇ ਬਹੁਤ ਨੇੜੇ ਹਨ ਜਿਨ੍ਹਾਂ ਨੇ ਅੰਦੋਲਨ ਵਿੱਢਿਆ ਹੋਇਆ ਹੈ।
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਬਾਰੇ ਵੱਡਾ ਬਿਆਨ ਦਿੱਤਾ ਹੈ। ਕੈਪਟਨ ਨੇ ਆਖਿਆ ਹੈ ਕਿ ਅੰਦੋਲਨ ਦੇ ਹੱਲ ਲਈ ਵਿਚਲਾ ਰਾਹ ਕੱਢਣਾ ਚਾਹੀਦਾ ਹੈ। ਜੇਕਰ ਖੇਤੀ ਕਾਨੂੰਨ 2 ਸਾਲ ਲਈ ਰੱਦ ਕਰ ਦਿੱਤੇ ਜਾਂਦੇ ਹਨ ਤਾਂ ਗੱਲ ਬਣ ਸਕਦੀ ਹੈ।
ਉਨ੍ਹਾਂ ਕਿਹਾ ਕਿ ਹਰ ਮਸਲਾ ਗੱਲਬਾਤ ਰਾਹੀਂ ਹੀ ਹੱਲ ਹੁੰਦਾ ਹੈ ਤੇ ਇਸ ਪਾਸੇ ਵੀ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰ ਜੰਗ ਦਾ ਹੱਲ ਗੱਲਬਾਤ ਰਾਹੀਂ ਹੀ ਨਿਕਲ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨਾਂ ਉਤੇ ਦੋ ਸਾਲ ਦੀ ਰੋਕ ਉਤੇ ਗੱਲ ਬਣ ਸਕਦੀ ਹੈ।
ਉਧਰ, ਕਿਸਾਨ ਜਥੇਬੰਦੀਆਂ ਨੇ ਕੈਪਟਨ ਨੂੰ ਅਜਿਹੇ ਬਿਆਨ ਦੇਣ ਤੋਂ ਵਰਜਿਆ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਨਾਲ ਅੰਦੋਲਨ ਨੂੰ ਢਾਹ ਲੱਗ ਸਕਦੀ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਅੱਗੇ ਖੇਤੀ ਕਾਨੂੰਨਾਂ ਉਤੇ ਡੇਢ ਸਾਲ ਲਈ ਰੋਕ ਲਾਉਣ ਦਾ ਪ੍ਰਸਤਾਵ ਰੱਖਿਆ ਸੀ ਜਿਸ ਨੂੰ ਜਥੇਬੰਦੀਆਂ ਨੇ ਨਕਾਰ ਦਿੱਤਾ ਸੀ।
ਕਿਸਾਨਾਂ ਦਾ ਕਹਿਣਾ ਹੈ ਕਿ ਤਿੰਨੇ ਕਾਨੂੰਨ ਰੱਦ ਕੀਤੇ ਜਾਣ ਤੇ ਐਮਐਸਪੀ ਉਤੇ ਕਾਨੂੰਨ ਬਣੇ। ਇਸ ਤੋਂ ਘੱਟ ਕੁਝ ਵੀ ਮਨਜੂਰ ਨਹੀਂ ਹੈ। ਹੁਣ ਕੈਪਟਨ ਦੇ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਕਿਸਾਨ ਜਥੇਬੰਦੀਆਂ ਨੇ ਕੈਪਟਨ ਦੇ ਇਸ ਬਿਆਨ ਉਤੇ ਇਤਰਾਜ ਜਤਾਇਆ ਹੈ।