Home /News /punjab /

ਪੰਜਾਬ ਨੇ ਪਹਿਲੀ ਗਲਤੀ ਭਗਵੰਤ ਮਾਨ ਨੂੰ CM ਤੇ ਦੂਜੀ ਸਿਮਰਨਜੀਤ ਮਾਨ ਨੂੰ ਸਾਂਸਦ ਬਣਾ ਕੇ ਕੀਤੀ : ਹਰਜੀਤ ਗਰੇਵਾਲ

ਪੰਜਾਬ ਨੇ ਪਹਿਲੀ ਗਲਤੀ ਭਗਵੰਤ ਮਾਨ ਨੂੰ CM ਤੇ ਦੂਜੀ ਸਿਮਰਨਜੀਤ ਮਾਨ ਨੂੰ ਸਾਂਸਦ ਬਣਾ ਕੇ ਕੀਤੀ : ਹਰਜੀਤ ਗਰੇਵਾਲ

ਪੰਜਾਬ ਨੇ ਪਹਿਲੀ ਗਲਤੀ ਭਗਵੰਤ ਮਾਨ ਨੂੰ CM ਤੇ ਦੂਜੀ ਸਿਮਰਨਜੀਤ ਮਾਨ ਨੂੰ ਸਾਂਸਦ ਬਣਾ ਕੇ ਕੀਤੀ : ਹਰਜੀਤ ਗਰੇਵਾਲ  (ਫਾਇਲ ਫੋਟੋ)

ਪੰਜਾਬ ਨੇ ਪਹਿਲੀ ਗਲਤੀ ਭਗਵੰਤ ਮਾਨ ਨੂੰ CM ਤੇ ਦੂਜੀ ਸਿਮਰਨਜੀਤ ਮਾਨ ਨੂੰ ਸਾਂਸਦ ਬਣਾ ਕੇ ਕੀਤੀ : ਹਰਜੀਤ ਗਰੇਵਾਲ (ਫਾਇਲ ਫੋਟੋ)

ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲ ਕਰਦਿਆਂ ਗਰੇਵਾਲ ਨੇ ਕਿਹਾ ਕਿ ਇਹ ਵਿਸ਼ਾ ਕੇਂਦਰ ਦਾ ਨਹੀਂ ਬਲਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਹੈ।

  • Share this:
    ਚੰਡੀਗੜ੍ਹ- ਸੀਨੀਅਰ ਬੀਜੇਪੀ ਆਗੂ ਹਰਜੀਤ ਸਿੰਘ ਗਰੇਵਾਲ ਨੇ ਨਿਊਜ਼ 18 ਨਾਲ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਉਤੇ ਕਿਹਾ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਦਾ ਬਹੁਤ ਵੱਡਾ ਸਤਿਕਾਰ ਹੈ ਅਤੇ ਉਨ੍ਹਾਂ ਨੂੰ ਇਹ ਸਨਮਾਨ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਪਹਿਲਾਂ ਸਿਆਸੀ ਦਖਲਅੰਦਾਜ਼ੀ ਬੰਦ ਕਰਨ ਦੇਣ। ਕਦੇ ਜਥੇਦਾਰ ਸਾਹਿਬ ਅਕਾਲੀ ਦਲ ਨੂੰ ਵੋਟ ਦੇਣ ਦੀ ਗੱਲ ਕਰਦੇ ਹਨ ਤੇ ਕਦੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਦੱਸਦੇ ਹਨ।

    ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਕਾਲੀ ਦਲ ਦੀ ਸਰਕਾਰ ਵਿੱਚ ਕਿੰਨਾ ਭ੍ਰਿਸ਼ਟਾਚਾਰ ਹੋਇਆ, ਕਿੰਨੀ ਬੇਅਦਬੀ ਹੋਈ ਅਤੇ ਇਹ ਇੱਕ ਪਰਿਵਾਰਕ ਪਾਰਟੀ ਹੈ, ਫਿਰ ਵੀ ਉਹ ਉਨ੍ਹਾਂ ਨੂੰ ਵੋਟਾਂ ਪਾਉਣ ਦੀ ਗੱਲ ਕਰਦੇ ਹਨ। ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲ ਕਰਦਿਆਂ ਗਰੇਵਾਲ ਨੇ ਕਿਹਾ ਕਿ ਇਹ ਵਿਸ਼ਾ ਕੇਂਦਰ ਦਾ ਨਹੀਂ ਬਲਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਹੈ। ਚਾਰ ਦਿਨ ਪਹਿਲਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਦੋ ਸਾਬਕਾ ਪ੍ਰਧਾਨ 10 ਮਿੰਟ ਤੱਕ ਮੀਂਹ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਮੈਮੋਰੰਡਮ ਦੇਣ ਲਈ ਖੜ੍ਹੇ ਰਹੇ ਪਰ ਉਨ੍ਹਾਂ ਬਾਹਰ ਆ ਕੇ ਮੈਮੋਰੰਡਮ ਲੈਣ ਦੀ ਜ਼ਰੂਰਤ ਨਹੀਂ ਸਮਝੀ।

    ਹਰਜੀਤ ਗਰੇਵਾਲ ਨੇ ਅਕਾਲੀ ਆਗੂ ਦਲਜੀਤ ਚੀਮਾ ਦੇ ਬਿਆਨ ਉਤੇ ਮੋੜਵਾ ਜਵਾਬ ਦਿੰਦਿਆ ਕਿਹਾ ਕਿ ਉਹਨਾਂ ਨੂੰ ਸਿਰਫ ਭਾਜਪਾ ਅਤੇ ਕੇਂਦਰ ਸਰਕਾਰ ਵਿਚ ਹੀ ਬੁਰਾਈ ਦਿਸਦੀ ਹੈ। ਜਦਕਿ ਨਰਿੰਦਰ ਮੋਦੀ ਭਾਰਤ ਦੇ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਸਿੱਖ ਕੌਮ ਦਾ ਸਤਿਕਾਰ ਕੀਤਾ ਹੈ, ਭਾਵੇਂ ਉਹ 400 ਸਾਲਾ ਜਸ਼ਨ ਮਨਾਉਣ ਦੀ ਗੱਲ ਹੋਵੇ, ਭਾਵੇਂ ਸਾਹਿਬਜ਼ਾਦਿਆਂ ਦੇ ਦੇ ਸਨਮਾਨ ਦੀ ਗੱਲ ਹੋਵੇ।  ਦਲਜੀਤ ਸਿੰਘ ਚੀਮਾ ਦੇ ਕੇਂਦਰ ਵੱਲੋਂ ਘੱਟ ਗਿਣਤੀਆਂ ਨੂੰ ਦਬਾਉਣ ਦੀ ਕੋਸ਼ਿਸ਼ ਵਾਲੇ ਬਿਆਨ ਉਤੇ ਬੀਜੇਪੀ ਆਗੂ ਗਰੇਵਾਲ ਨੇ ਕਿਹਾ ਕਿ ਪਹਿਲਾਂ ਪੰਜਾਬ ਵਿੱਚ ਵੇਖੋ ਸਿੱਖ  ਕਿਵੇਂ ਈਸਾਈ ਧਰਮ ਵਿੱਚ ਤਬਦੀਲ ਹੋ ਰਹੇ ਹਨ।

    ਹਰਜੀਤ ਗਰੇਵਾਲ ਨੇ ਸਿਮਰਨਜੀਤ ਸਿੰਘ ਮਾਨ ਦੇ ਬਿਆਨ 'ਤੇ ਵੀ ਨਿਸ਼ਾਨਾ ਸਾਧਿਆ



    ਹਰਜੀਤ ਗਰੇਵਾਲ ਨੇ ਸਿਮਰਨਜੀਤ ਸਿੰਘ ਮਾਨ ਵੱਲੋਂ ਭਗਤ ਸਿੰਘ ਬਾਰੇ ਦਿੱਤੇ ਬਿਆਨ ਉਤੇ ਕਿਹਾ ਕਿ  ਕਿਹਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਪੂਰੀ ਦੁਨੀਆ ਵਿੱਚ ਸਤਿਕਾਰੇ ਜਾਂਦੇ ਹਨ। ਸਿਮਰਨਜੀਤ ਸਿੰਘ ਮਾਨ ਜਿਸ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ,  ਉਨ੍ਹਾਂ ਨੂੰ ਪਛਤਾਣਾ ਪਵੇਗਾ। ਉਹ ਜਿਹੜੇ ਆਪਣੇ ਨਾਨਕਿਆਂ ਬਾਰੇ ਇਹੀ ਗੱਲ ਕਹਿ ਰਹੇ ਹਨ, ਉਹਨਾਂ ਦੇ ਨਾਨਕੇ ਸਿੱਖ ਕੌਮ ਦੇ ਗੱਦਾਰ ਸਨ। ਸਿਮਰਨਜੀਤ ਸਿੰਘ ਮਾਨ ਸਿੱਖ ਸਮਾਜ ਲਈ ਨਹੀਂ ਬਲਕਿ ਆਪਣੇ ਪਰਿਵਾਰ ਨੂੰ ਬਚਾਉਣ ਲਈ ਕੰਮ ਕਰ ਰਿਹਾ ਹੈ। ਪੰਜਾਬ ਨੇ ਪਹਿਲੀ ਗਲਤੀ ਭਗਵੰਤ ਮਾਨ ਦੀ ਸਰਕਾਰ ਬਣਾ ਕੇ ਕੀਤੀ, ਜਦਕਿ ਦੂਜੀ ਗਲਤੀ ਸਿਮਰਨਜੀਤ ਸਿੰਘ ਮਾਨ ਨੂੰ ਐਮ.ਪੀ ਬਣਾ ਕੇ ਕੀਤੀ।
    Published by:Ashish Sharma
    First published:

    Tags: BJP, Daljit Cheema, Grewal, Punjab BJP, Simranjit Singh Mann

    ਅਗਲੀ ਖਬਰ