Home /News /punjab /

ਜਥੇਦਾਰ ਦੇ EVM ਸਰਕਾਰ ਵਾਲੇ ਬਿਆਨ 'ਤੇ ਭੜਕੀ ਭਾਜਪਾ, ਦਿੱਤਾ ਮੋੜਵਾਂ ਜਵਾਬ

ਜਥੇਦਾਰ ਦੇ EVM ਸਰਕਾਰ ਵਾਲੇ ਬਿਆਨ 'ਤੇ ਭੜਕੀ ਭਾਜਪਾ, ਦਿੱਤਾ ਮੋੜਵਾਂ ਜਵਾਬ

ਜਥੇਦਾਰ ਦੇ EVM ਸਰਕਾਰ ਵਾਲੇ ਬਿਆਨ 'ਤੇ ਭੜਕੀ ਭਾਜਪਾ, ਦਿੱਤਾ ਮੋੜਵਾਂ ਜਵਾਬ (ਫਾਇਲ ਫੋਟੋ)

ਜਥੇਦਾਰ ਦੇ EVM ਸਰਕਾਰ ਵਾਲੇ ਬਿਆਨ 'ਤੇ ਭੜਕੀ ਭਾਜਪਾ, ਦਿੱਤਾ ਮੋੜਵਾਂ ਜਵਾਬ (ਫਾਇਲ ਫੋਟੋ)

  • Share this:

    Pankaj Kapahi

    ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਵੱਲੋਂ ਬੀਤੇ ਦਿਨ ਕੇਂਦਰ ਦੀ ਸਰਕਾਰ ਨੂੰ EVM ਦੀ ਸਰਕਾਰ ਕਹਿਣ ਉਤੇ ਭਾਜਪਾ ਨੇ ਪਲਟਵਾਰ ਕੀਤਾ ਹੈ। ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਆਖਿਆ ਹੈ ਕਿ ਸਾਨੂੰ ਜਥੇਦਾਰ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ।

    ਜਥੇਦਾਰ ਮਾਨਸਿਕ ਤੌਰ ਉਤੇ ਬਿਮਾਰ ਨਜ਼ਰ ਆ ਰਹੇ ਹਨ।  ਉਨ੍ਹਾਂ ਕਿਹਾ ਕਿ ਜਥੇਦਾਰ ਆਪਣੀ ਨੌਕਰੀ ਬਚਾਉਣ ਲ਼ਈ ਅਜਿਹੇ ਬਿਆਨ ਦੇ ਰਹੇ ਹਨ। ਉਨ੍ਹਾਂ ਦੀ ਮਨਸ਼ਾ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਵਿਘਣ ਪਾਉਣ ਦੀ ਹੈ। ਉਹ ਪੰਜਾਬ ਦੇ ਮਾਹੌਲ ਨੂੰ ਵਿਗਾੜਨਾ ਚਾਹੁੰਦੇ ਹਨ। ਅੱਧੇ ਸਿੱਖ ਜਥੇਦਾਰ ਨੂੰ ਸਿੱਖ ਨਹੀਂ ਮੰਨਦੇ।

    ਦੱਸ ਦਈਏ ਕਿ ਬੀਤੇ ਦਿਨ ਜਥੇਦਾਰ ਨੇ ਸਿੱਖ ਨੂੰ ਕੌਮ ਨੂੰ ਸੁਚੇਤ ਕਰਦੇ ਹੋਏ ਆਖਿਆ ਸੀ ਕਿ ਕੇਂਦਰ ਵਿਚ EVM ਸਰਕਾਰ ਬੈਠੀ ਹੈ ਤੇ ਉਸ ਕੋਲੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ। ਇਸ ਲਈ ਜਾਗਣ ਦੀ ਲੋੜ ਹੈ। ਇਸ ਤੋਂ ਬਾਅਦ ਭਾਜਪਾ ਆਗੂ ਗਰੇਵਾਲ ਨੇ ਕਿਹਾ ਕਿ ਬਿਹਾਰ ਵਿਚ ਚੋਣ ਨਤੀਜਿਆਂ ਤੋਂ ਅਕਾਲੀ ਦਲ ਘਬਰਾਇਆ ਹੋਇਆ ਤੇ ਇਸ ਲਈ ਜਥੇਦਾਰ ਤੋਂ ਅਜਿਹੇ ਬਿਆਨ ਦਿਵਾਏ ਜਾ ਰਹੇ ਹਨ। ਪਰ ਜਥੇਦਾਰ ਦੇ ਬਿਆਨ ਨਾਲ ਭਾਜਪਾ ਨੂੰ ਕੋਈ ਫਰਕ ਨਹੀਂ ਪਵੇਗਾ।

    Published by:Gurwinder Singh
    First published:

    Tags: Akal takht, Punjab BJP