Home /News /punjab /

ਮਾਨ ਨੇ ਨਸ਼ਿਆਂ ਦੇ ਮਾਮਲੇ ਵਿਚ ਪਾਕਿਸਤਾਨ ਨੂੰ ਕਲੀਨ ਚਿੱਟ ਦਿੱਤੀ: ਸਿਰਸਾ

ਮਾਨ ਨੇ ਨਸ਼ਿਆਂ ਦੇ ਮਾਮਲੇ ਵਿਚ ਪਾਕਿਸਤਾਨ ਨੂੰ ਕਲੀਨ ਚਿੱਟ ਦਿੱਤੀ: ਸਿਰਸਾ

ਮਾਨ ਨੇ ਨਸ਼ਿਆਂ ਦੇ ਮਾਮਲੇ ਵਿਚ ਪਾਕਿਸਤਾਨ ਨੂੰ ਕਲੀਨ ਚਿੱਟ ਦਿੱਤੀ: ਸਿਰਸਾ (ਫਾਇਲ ਫੋਟੋ)

ਮਾਨ ਨੇ ਨਸ਼ਿਆਂ ਦੇ ਮਾਮਲੇ ਵਿਚ ਪਾਕਿਸਤਾਨ ਨੂੰ ਕਲੀਨ ਚਿੱਟ ਦਿੱਤੀ: ਸਿਰਸਾ (ਫਾਇਲ ਫੋਟੋ)

  • Share this:
    ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੇ ਟਵੀਟ ਕਰਕੇ ਆਖਿਆ ਹੈ ਕਿ ਮਾਨ ਨੇ ਨਸ਼ਿਆਂ ਦੇ ਮਾਮਲੇ ਵਿਚ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

    ਉਨ੍ਹਾਂ ਕਿਹਾ ਹੈ ਕਿ ਮਾਨ ਨੇ ਵਿਧਾਨ ਸਭਾ ਵਿਚ ਆਖਿਆ ਹੈ ਕਿ ਚਿੱਟਾ (ਨਸ਼ਾ) ਪਾਕਿਸਤਾਨ ਤੋਂ ਨਹੀਂ ਆਉਂਦਾ ਸਗੋਂ, ਉਥੇ ਹੀ ਬਣਦਾ ਹੈ। ਉਨ੍ਹਾਂ ਨੇ ਭਗਵੰਤ ਮਾਨ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਮਾਨ ਕਥਿਤ ਤੌਰ ਉਤੇ ਆਖ ਰਹੇ ਹਨ ਕਿ ਨਸ਼ਾ ਪਾਕਿਸਤਾਨ ਤੋਂ ਨਹੀਂ, ਸਗੋਂ ਇਥੇ ਹੀ ਬਣਦਾ ਹੈ। ਉਹ ਤਰਕ ਦੇ ਰਹੇ ਹਨ ਕਿ ਸਾਡੇ ਨਾਲੋਂ ਢਾਈ ਗੁਣਾ ਵੱਡਾ ਬਾਰਡਰ ਰਾਜਸਥਾਨ ਨਾਲ ਲੱਗਦਾ ਹੈ, ਜੰਮੂ ਕਸ਼ਮੀਰ ਅੱਧੇ ਤੋਂ ਵੱਧ ਬਾਰਡਰ ਉਤੇ ਤਾਰ ਹੋਊ, ਪਰ ਉਥੋਂ ਤਾਂ ਆਉਂਦਾ ਨਹੀਂ। ਉਹ ਆਖ ਰਹੇ ਹਨ ਕਿ ਇਹ ਸਭ ਇਥੇ ਹੀ ਬਣਦਾ ਹੈ ਤੇ ਬੜੀ ਜਲਦੀ ਹੀ ਪਬਲਿਕ ਸਾਹਮਣੇ ਕੀਤੇ ਜਾਣਗੇ।


    ਸਿਰਸਾ ਨੇ ਟਵੀਟ ਕੀਤਾ ਹੈ- ਅਵਿਸ਼ਵਾਸ਼ਯੋਗ! ਭਗਵੰਤ ਮਾਨ ਨੇ ਡਰੱਗ ਤਸਕਰੀ 'ਤੇ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਅਤੇ "ਏਥੇ ਹੀ ਬਣਦਾ ਹੈ ਚਿੱਟਾ" ਕਹਿਣ ਦਾ ਮਤਲਬ ਇਹ ਹੈ ਕਿ ਨਸ਼ੇ ਪੰਜਾਬ ਵਿੱਚ ਪੈਦਾ ਹੁੰਦੇ ਹਨ, ਭਾਵੇਂ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਇਹ ਪਾਕਿਸਤਾਨ ਦੁਆਰਾ ਕੀਤਾ ਜਾਂਦਾ ਹੈ! ਕੀ ਮਾਨ ਨੂੰ ਪਾਕਿ ਦੇ ਹੱਕ 'ਚ ਸਟੈਂਡ ਲੈਣ ਲਈ ਮਜਬੂਰ ਕਰ ਰਹੇ ਹਨ ਅਰਵਿੰਦ ਕੇਜਰੀਵਾਲ?
    Published by:Gurwinder Singh
    First published:

    Tags: Bhagwant Mann, Bhagwant Mann Cabinet, Drug deaths in Punjab, Manjinder singh sirsa

    ਅਗਲੀ ਖਬਰ