Home /News /punjab /

VIDEO : 'ਪੀਐੱਮ ਮੋਦੀ ਦਾ ਪੁਤਲਾ ਫੂਕਣਾ ਹਿੰਦੂ ਧਰਮ ਦੀ ਬੇਅਦਬੀ'-BJP ਆਗੂ ਸੁਭਾਸ਼ ਸ਼ਰਮਾ

VIDEO : 'ਪੀਐੱਮ ਮੋਦੀ ਦਾ ਪੁਤਲਾ ਫੂਕਣਾ ਹਿੰਦੂ ਧਰਮ ਦੀ ਬੇਅਦਬੀ'-BJP ਆਗੂ ਸੁਭਾਸ਼ ਸ਼ਰਮਾ

'PM ਮੋਦੀ ਦਾ ਪੁਤਲਾ ਫੂਕਣਾ ਹਿੰਦੂ ਧਰਮ ਦੀ ਬੇਅਦਬੀ'-BJP ਆਗੂ ਸੁਭਾਸ਼ ਸ਼ਰਮਾ

'PM ਮੋਦੀ ਦਾ ਪੁਤਲਾ ਫੂਕਣਾ ਹਿੰਦੂ ਧਰਮ ਦੀ ਬੇਅਦਬੀ'-BJP ਆਗੂ ਸੁਭਾਸ਼ ਸ਼ਰਮਾ

ਸੰਯੁਕਤ ਕਿਸਾਨ ਮੋਰਚੇ ਦੇ ਐਲਾਨ 'ਤੇ ਭਾਜਪਾ ਨੇ ਸਵਾਲ ਚੁੱਕੇ ਹਨ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਦਾ ਬਿਆਨ ਵਿੱਚ ਕਿਹਾ ਕਿ  'ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਣਾ ਹਿੰਦੂ ਧਰਮ ਦੀ ਬੇਅਦਬੀ ਹੈ'। 

  • Share this:
    ਚੰਡੀਗੜ੍ਹ : ਮੋਦੀ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਭਾਜਪਾ ਨੇ ਸੰਯੁਕਤ ਮੋਰਚੇ 'ਤੇ ਲਾਏ ਸੰਗੀਨ ਇਲਜ਼ਾਮ ਲਾਏ ਹਨ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ- ਹਿੰਦੂਆਂ ਦੇ ਤਿਉਹਾਰਾਂ ਨੂੰ ਖ਼ਰਾਬ ਕਰਨ  ਵਿਰੋਧ ਪ੍ਰਦਰਸ਼ਨ ਲਈ ਕੀਤੇ ਜਾ ਰਹੇ। ਇਸਦੇ ਉਲਟਾ ਕਿਸਾਨ ਲੀਡਰਾਂ ਨੇ ਇਲਜ਼ਾਮ ਨਕਾਰਦੇ ਕਿਹਾ ਕਿ  ਸਾਡੀ ਅਜਿਹੀ ਕੋਈ ਮਨਸ਼ਾ ਨਹੀਂ ਬਲਕਿ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ 

    ਸੰਯੁਕਤ ਕਿਸਾਨ ਮੋਰਚੇ ਦੇ ਐਲਾਨ 'ਤੇ ਭਾਜਪਾ ਨੇ ਸਵਾਲ ਚੁੱਕੇ ਹਨ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਦਾ ਬਿਆਨ ਵਿੱਚ ਕਿਹਾ ਕਿ  'ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਣਾ ਹਿੰਦੂ ਧਰਮ ਦੀ ਬੇਅਦਬੀ ਹੈ'।
    ਸੁਭਾਸ਼ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਡੀਜੀਪ ਨੂੰ ਅਪੀਲ ਕੀਤੀ ਹੈ ਕਿ  ਦੁਸ਼ਿਹਰੇ ਦੇ ਤਿਉਹਾਰ ਨਾਲ ਲੋਕਾਂ ਦੀਆਂ ਭਾਵਨਾਵਾਂ  ਜੁੜੀਆਂ ਹਨ। ਇਸਲਈ ਕਿਸਾਨਾਂ ਨੂੰ ਇੰਨਾ ਦਿਨਾਂ ਵਿੱਚ ਵਿਰੋਧ ਪ੍ਰਦਰਸ਼ਨਾ ਤੋਂ ਰੋਕਿਆ ਜਾਵੇ। ਇਸ ਸਬੰਧ ਵਿੱਚ ਉਹ ਜਲਦ ਹੀ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖਣਗੇ।

    ਪੰਜਾਬ ਭਾਜਪਾ ਨੇ ਕਿਹਾ ਕਿ ਹਿੰਦੂ ਤਿਉਹਾਰਾਂ ਵੇਲ਼ੇ ਹੀ ਵਿਰੋਧ ਕਿਉਂ ਹੁੰਦੇ ਹਨ। ਇੱਕ ਸਾਲ ਤੋਂ ਹਿੰਦੂ ਤਿਉਹਾਰਾਂ ਚ ਖਲਲ ਪਾਉਣ ਦੀ ਕੋਸ਼ਿਸ਼ ਹੋ ਰਹੀ। ਹਿੰਦੂ ਤਿਉਹਾਰਾਂ 'ਚ ਖਲਲ ਪਾਉਣਾ ਮੰਦਭਾਗਾ ਹੈ। ਕਿਸਾਨ ਪਵਿੱਤਰ ਤਿਉਹਾਰਾਂ ਤੇ ਰਾਜਨੀਤੀ ਤੋਂ ਦੂਰ ਰਹਿਣ। ਕਿਸਾਨਾਂ ਨੇ ਦੁਸ਼ਹਿਰੇ ਮੌਕੇ ਪ੍ਰਧਾਨ ਮੰਤਰੀ ਦੇ ਪੁਤਲੇ ਸਾੜਨ ਦਾ ਐਲਾਨ ਕੀਤਾ ਹੋਇਆ ਹੈ।

    ਸੁਭਾਸ਼ ਸ਼ਰਮਾ ਨੇ ਕਿਹੈ ਕਿ ਦੁਸ਼ਹਿਰਾ ਹਿੰਦੂ ਧਰਮ ਦਾ ਪਵਿੱਤਰ ਤਿਉਹਾਰ ਹੈ, ਜਿਸ ਤੇ ਕਿਸੇ ਵੀ ਕਿਸਮ ਦੀ ਰਾਜਨੀਤੀ ਬਰਦਾਸ਼ਤ ਨਹੀਂ ਕੀਤੀ ਜਾ ਸਕਦਾ। ਸੁਭਾਸ਼ ਸ਼ਰਮਾ ਨੇ ਕਿਹਾ ਪਿਛਲੇ ਸਾਲ ਕਿਸਾਨਾਂ ਨੇ ਕਾਲ਼ੀ ਦੀਵਾਲੀ ਮਨਾਈ ਸੀ। ਧਨਤੇਰਸ ਵਰਗੇ ਤਿਉਹਾਰਾਂ ਦੌਰਾਨ ਵੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ।  ਰੱਖੜੀ ਵਰਗੇ ਤਿਉਹਾਰਾਂ ਤੇ ਵੀ ਧਰਨੇ ਦਾ ਪ੍ਰੋਗਰਾਮ ਵੀ ਜਾਣਬੁੱਝ ਕੇ ਬਣਾਇਆ ਗਿਆ।  ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਕਿਸਾਨ ਮੋਰਚੇ ਨੂੰ ਪੰਜਾਬ ਦੀ ਸਮਾਜਿਕ ਸਦਭਾਵਨਾ ਨੂੰ ਕਾਇਮ ਰੱਖਦੇ ਹੋਏ ਆਪਣੇ ਪ੍ਰੋਗਰਾਮ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
    Published by:Sukhwinder Singh
    First published:

    Tags: Agricultural law, Diwali 2021, Farmers Protest, Festival, Narendra modi, Punjab BJP

    ਅਗਲੀ ਖਬਰ