• Home
 • »
 • News
 • »
 • punjab
 • »
 • BJP LEADERS ARE MAKING FALSE STATEMENTS AGAINST FARMERS THAT IS WHY THEY ARE FACING THIS PROTEST

ਭਾਜਪਾ ਆਗੂਆਂ ਦੀ ਗਲਤ ਬਿਆਨਬਾਜ਼ੀ ਬਲਦੀ ਉਤੇ ਤੇਲ ਪਾ ਰਹੀ ਹੈ: ਚੰਦੂਮਾਜਰਾ

ਭਾਜਪਾ ਆਗੂਆਂ ਦੀ ਗਲਤ ਬਿਆਨਬਾਜ਼ੀ ਬਲਦੀ ਉਤੇ ਤੇਲ ਪਾ ਰਹੀ ਹੈ: ਚੰਦੂਮਾਜਰਾ

 • Share this:
  ਨਾਭਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਗਾਜ਼ੀਪੁਰ ਵਿਖੇ ਕਿਸਾਨ ਵੱਲੋਂ ਕੀਤੀ ਖ਼ੁਦਕੁਸ਼ੀ ਉਤੇ ਕਿਹਾ ਕਿ ਮੋਰਚੇ ਦੌਰਾਨ ਜਿੰਨੇ ਕਿਸਾਨ ਹੁਣ ਤੱਕ ਸ਼ਹੀਦ ਹੋਏ ਹਨ, ਉਸ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਹੁਣ ਨਵਾਂ ਸਾਲ ਚੜ੍ਹ ਗਿਆ ਹੈ ਅਤੇ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਦੇਣਾ ਚਾਹੀਦਾ ਹੈ। ਹੁਣ ਇਸ ਦਾ ਹੱਲ਼ ਕੱਢਣਾ ਚਾਹੀਦਾ ਹੈ।

  ਉਨ੍ਹਾਂ ਕਿਹਾ ਕਿ ਬੀਜੇਪੀ ਦੇ ਲੀਡਰ ਕਿਸਾਨਾਂ ਦੇ ਖ਼ਿਲਾਫ਼ ਗਲਤ ਬਿਆਨਬਾਜ਼ੀ ਕਰ ਰਹੇ ਹਨ, ਇਸੇ ਲਈ ਹੀ ਉਨ੍ਹਾਂ ਨੂੰ ਇਸ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਜੇਪੀ ਆਗੂ ਆਪਣੀ ਬੋਲੀ ਹੀ ਸੁਧਾਰ ਲੈਣ। ਭਾਰਤੀ ਜਨਤਾ ਪਾਰਟੀ ਦੀ ਬੋਲੀ ਨੇ ਹੀ ਬਲਦੀ ਉਤੇ ਤੇਲ ਦਾ ਕੰਮ ਕੀਤਾ ਹੈ। ਜਿਸ ਦਾ ਅੰਨ ਖਾਈਏ, ਉਸ ਦੇ ਹੀ ਗੁਣ ਗਾਉਣੇ ਚਾਹੀਦੇ ਹਨ।

  ਚੰਦੂਮਾਜਰਾ ਨੇ ਕਿਹਾ ਕਿ ਕਿਸਾਨੀ ਮੁੱਦਾ ਜਦੋਂ ਤਕ ਖ਼ਤਮ ਨਹੀਂ ਹੁੰਦਾ, ਉਦੋਂ ਤੱਕ ਨਗਰ ਕੌਂਸਲ ਦੀਆਂ ਚੋਣਾਂ ਨਹੀਂ ਕਰਵਾਉਣੀਆਂ ਚਾਹੀਦੀਆਂ, ਕਿਉਂਕਿ ਇਸ ਦੇ ਨਾਲ ਆਪਸ ਵਿੱਚ ਫੁੱਟਬਾਜ਼ੀ ਸਾਹਮਣੇ ਆਵੇਗੀ ਅਤੇ ਦਿੱਲੀ ਸੰਘਰਸ਼ ਉਤੇ ਇਸ ਦਾ ਅਸਰ ਵੇਖਣ ਨੂੰ ਮਿਲੇਗਾ।

  ਕਿਸਾਨਾਂ ਵੱਲੋਂ 26 ਜਨਵਰੀ ਨੂੰ ਦਿੱਲੀ ਵਿਚ ਟਰੈਕਟਰ ਮਾਰਚ ਕੱਢਣ ਉਤੇ ਚੰਦੂਮਾਜਰਾ ਨੇ ਕਿਹਾ ਕਿ ਸਾਨੂੰ ਆਸ ਹੈ ਕਿ 26 ਜਨਵਰੀ ਤੋਂ ਪਹਿਲਾਂ ਪਹਿਲਾਂ ਪ੍ਰਧਾਨ ਮੰਤਰੀ ਇਸ ਦਾ ਕੋਈ ਹੱਲ ਕੱਢਣਗੇ, ਜੇ ਕੋਈ ਹੱਲ ਨਹੀਂ ਨਿਕਲਦਾ ਤਾਂ ਇਸ ਤੋਂ ਮਾੜੀ ਗੱਲ ਕੋਈ ਹੋਰ ਨਹੀਂ ਹੋ ਸਕਦੀ।
  Published by:Gurwinder Singh
  First published:
  Advertisement
  Advertisement