Home /News /punjab /

ਭਾਜਪਾ ਵਾਲੇ ਬਾਹਰ ਵਿਧਾਨ ਸਭਾ ਲਾਈ ਬੈਠੇ ਨੇ, ਸ਼ਾਇਦ ਕੈਪਟਨ ਸਾਬ੍ਹ ਨੂੰ ਮੁੱਖ ਮੰਤਰੀ ਚੁਣ ਲੈਣ: ਮਾਨ

 • Share this:

  ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਦੁਪਹਿਰ ਵੇਲੇ ਭਰੋਸੇ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸਦਨ ਨੂੰ ਮੰਤਰੀ ਮੰਡਲ ਉਤੇ ਭਰੋਸਾ ਹੈ। ਉਧਰ, ਸਦਨ 'ਚੋਂ ਵਾਕਆਊਟ ਤੋਂ ਬਾਅਦ ਭਾਜਪਾ ਵੱਲੋਂ ਸੈਕਟਰ 37 'ਚ ਜਨਤਾ ਦੀ ਵਿਧਾਨ ਸਭਾ ਸ਼ੁਰੂ ਕਰ ਦਿੱਤੀ ਗਈ ਹੈ।

  ਇਸ ਦੌਰਾਨ ਭਗਵੰਤ ਮਾਨ ਨੇ ਭਾਜਪਾ ਉਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਆਖਿਆ ਕਿ ਭਾਜਪਾ ਨੇ ਅੱਜ ਬਾਹਰ ਆਪਣੀ ਖਿਆਲੀ ਵਿਧਾਨ ਸਭਾ ਲਾਈ ਹੋਈ ਹੈ। ਉਸ ਦੇ ਸਪੀਕਰ ਨੇ ਅਜੈਬ ਸਿੰਘ ਭੱਟੀ, ਬਾਕੀ ਮੰਤਰੀ ਮੰਡਲ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਚੁਣ ਲਿਆ ਜਾਵੇ। ਉਨ੍ਹਾਂ ਇਸ ਨੂੰ ਡਰਾਮਾ ਦੱਸਿਆ।

  ਪੰਜਾਬ ਵਿਧਾਨ ਸਭਾ ਦੌਰਾਨ ਕਾਂਗਰਸ ਵੱਲੋਂ ਕੀਤੇ ਗਏ ਹੰਗਾਮੇ 'ਤੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਆਪ੍ਰੇਸ਼ਨ ਲੌਟਸ ਦੇ ਫੇਲ ਹੋਣ ਨਾਲ ਪ੍ਰਤਾਪ ਸਿੰਘ ਬਾਜਵਾ ਨੂੰ ਕੋਈ ਨੁਕਸਾਨ ਹੋ ਰਿਹਾ ਹੈ।

  ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਧੇ ਤੌਰ ਉਤੇ ਕਿਹਾ ਕਿ ਇਸ ਦੇ ਨਾਲ ਸਾਬਤ ਹੁੰਦਾ ਹੈ ਕਿ ਦਾਲ 'ਚ ਕੁਝ ਕਾਲਾ ਨਹੀਂ ਸਗੋਂ ਪੂਰੀ ਦਾਲ ਹੀ ਕਾਲੀ ਹੈ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਦਾ ਵਿਧਾਨ ਸਭਾ 'ਚ ਕੀਤੇ ਜਾਣ ਵਾਲਾ ਵਤੀਰਾ ਬੇਹੱਦ ਨਿੰਦਣਯੋਗ ਹੈ।

  ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਨਾਲ ਵਿਸ਼ਵਾਸਘਾਤ ਕਰ ਰਹੀ ਹੈ। ਮਾਨ ਨੇ ਇਹ ਵੀ ਕਿਹਾ ਕਿ ਬਾਜਵਾ ਦੀ ਅਗਵਾਈ 'ਚ ਕਾਂਗਰਸ ਬੇਨਕਾਬ ਹੋਈ ਹੈ।

  Published by:Gurwinder Singh
  First published:

  Tags: Aam Aadmi Party, Bhagwant Mann, Punjab vidhan sabha