Home /News /punjab /

ਭਾਜਪਾ ਨੇ 'Operation LOTUS' ਦੇ ਦੋਸ਼ਾਂ ਨੂੰ ਲੈਕੇ ਆਪ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਭਾਜਪਾ ਨੇ 'Operation LOTUS' ਦੇ ਦੋਸ਼ਾਂ ਨੂੰ ਲੈਕੇ ਆਪ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਭਾਜਪਾ ਨੇ 'Operation LOTUS' ਦੇ ਦੋਸ਼ਾਂ ਨੂੰ ਲੈਕੇ ਆਪ ਖਿਲਾਫ ਕੀਤਾ ਰੋਸ ਪ੍ਰਦਰਸ਼ਨ

 • Share this:
  ਚੰਡੀਗੜ੍ਹ- ਪੰਜਾਬ ਭਾਜਪਾ ਵਲੋਂ ਅੱਜ ਪੰਜਾਬ  ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰ ਕੇ ਰੋਸ ਵਿਖਾਵਾ ਕਰਨ ਦਾ ਐਲਾਨ ਕੀਤਾ ਹੈ। ਸੂਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਹੇਠ ਭਾਜਪਾ ਲੀਡਰ ਅੱਜ ਚੰਡੀਗੜ੍ਹ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਸਨ, ਪਰ ਪੁਲਿਸ ਨੇ ਬੈਰੀਕੇਡ ਲਗਾ ਕੇ ਇਨ੍ਹਾਂ ਭਾਜਪਾ ਵਰਕਰਾਂ ਨੂੰ ਰੋਕ ਲਿਆ ਗਿਆ।  ਇਸ ਦੌਰਾਨ ਪੁਲਿਸ ਵਲੋਂ ਬੈਰੀਗੇਟਿੰਗ ਕਰਕੇ ਵਾਟਰ ਕੈਨਲ ਨਾਲ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਅੱਗੇ  ਜਾਣ ਤੋਂ ਰੋਕਿਆ ।

  ਇਸ ਮੌਕੇ ਭਾਜਪਾ ਆਗੂ  ਸੁਨੀਲ ਜਾਖੜ ਨੇ ਕਿਹਾ ਕਿ ਆਪ੍ਰੇਸ਼ਨ ਲੋਟਸ ਮਹਿਜ਼ ਇੱਕ ਡਰਾਮਾ ਹੈ, ਇਹ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣਾ ਚਾਹੁੰਦੇ ਹਨ। ਵਿਧਾਨ ਸਭਾ ਸੈਸ਼ਨ ਮੁੜ ਬੁਲਾਉਣ ਉਤੇ ਜਾਖੜ ਨੇ ਕਿਹਾ ਕਿ ਮਹਿਜ਼ ਇੱਕ ਡਰਾਮਾ ਹੈ। ਇਹ ਲੋਕ  ਜਨਤਾ ਦਾ ਪੈਸਾ ਖਰਾਬ ਕਰਨਾ ਚਾਹੁੰਦੇ ਹਨ। ਲੋਕਾਂ ਨੇ ਤੁਹਾਨੂੰ ਪੂਰਨ ਬਹੁਮਤ ਦੀ ਸਰਕਾਰ ਦਿੱਤੀ ਹੈ, ਇਸ ਲਈ ਦਿਖਾਵੇ ਕੀ ਲੋੜ ਹੈ।

  Published by:Ashish Sharma
  First published:

  Tags: Ashwani Sharma, BJP Protest, Punjab BJP, Sunil Jakhar

  ਅਗਲੀ ਖਬਰ