ਅਸੀਂ ਵੀ ਕਰਤਾਰਪੁਰ ਗਏ ਪਰ ਸਾਡੇ ਲਈ ਕੋਈ ਨਹੀਂ ਆਇਆ ਤੇ ਸਿੱਧੂ ਦਾ ਨਿੱਘਾ ਸਵਾਗਤ ਹੋਇਆ: ਗਰੇਵਾਲ

ਅਸੀਂ ਵੀ ਕਰਤਾਰਪੁਰ ਗਏ ਪਰ ਸਾਡੇ ਲਈ ਕੋਈ ਨਹੀਂ ਆਇਆ ਤੇ ਸਿੱਧੂ ਦਾ ਨਿੱਘਾ ਸਵਾਗਤ ਹੋਇਆ: ਗਰੇਵਾਲ

 • Share this:
  ਪੰਜਾਬ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਵਿਚ ਹੋਏ ਨਿੱਘੇ ਸਵਾਗਤ ਤੇ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਇਨਰਾਨ ਖਾਨ ਨੂੰ ਵੱਡਾ ਭਰਾ ਕਹਿਣ ਉਤੇ ਸਵਾਲ ਖੜੇ ਕੀਤੇ ਹਨ।

  ਉਨ੍ਹਾਂ ਕਿਹਾ ਕਿ ਅਸੀਂ ਵੀ ਇਕ ਦਿਨ ਪਹਿਲਾਂ ਕਰਤਾਰਪੁਰ ਸਾਹਿਬ ਗਏ ਸੀ, ਸਾਡੇ ਲਈ ਕੋਈ ਉਥੇ ਨਹੀਂ ਆਇਆ। ਸਿੱਧੂ ਦਾ ਪਰੋਟੋਕੋਲ ਮੁਤਾਬਕ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪਾਕਿਸਤਾਨ ਨਾਲ ਰਿਸ਼ਤੇ ਸਾਫ ਨਜ਼ਰ ਆ ਰਹੇ ਹਨ।  ਉਨ੍ਹਾਂ ਕਿਹਾ ਕਿ ਹੁਣ ਇਹ ਸਮਝ ਆਉਂਦਾ ਹੈ ਕਿ ਇਨ੍ਹਾਂ ਦੇ ਦੁਹਰੇ ਚਿਹਰੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਤੋਂ ਮੁਆਫੀ ਮੰਗ ਲਈ ਹੈ ਤੇ ਕਾਨੂੰਨ ਵੀ ਵਾਪਸ ਲੈ ਲਏ ਹਨ, ਪ੍ਰਧਾਨ ਮੰਤਰੀ ਨੇ ਵੀ ਆਖ ਦਿੱਤਾ ਹੈ। ਹੁਣ ਕਾਂਗਰਸੀ 1984 ਦੀ ਨਸਲਕੁਸ਼ੀ ਤੇ ਅਕਾਲ ਤਖਤ ਨੂੰ ਢਹਿ ਢੇਰੀ ਕਰਨ ਲਈ ਮੁਆਫੀ ਮੰਗਣਗੇ?

  ਉਨ੍ਹਾਂ ਕਿਹਾ ਕਿ ਜਦੋਂ ਮੈਂ ਕਰਤਾਰਪੁਰ ਸਾਹਿਬ ਗਿਆ ਤਾਂ ISI ਦੇ ਏਜੰਟ ਬਹੁਤ ਖੁਸ਼ ਸੀ ਤੇ ਪੁੱਛ ਰਹੇ ਸੀ ਕਿ ਸਿੱਧੂ ਸਾਬ ਆ ਰਹੇ ਨੇ, ਸਾਨੂੰ ਸਮਝ ਨਹੀਂ ਆਇਆ ਕਿ ਇਹ ਖੁਸ਼ੀ ਕਿਉਂ ਹੋ ਰਹੀ ਸੀ।
  Published by:Gurwinder Singh
  First published:
  Advertisement
  Advertisement