Home /News /punjab /

AAP ਵੱਲੋਂ ਪਾਰਟੀ ਗਤੀਵਿਧੀਆਂ ਲਈ ਜਨਤਕ ਜਾਇਦਾਦ ਦੀ ਵਰਤੋਂ ਸ਼ਰਮ ਵਾਲੀ ਗੱਲ, ਜਾਂਚ ਹੋਵੇ: ਗਰੇਵਾਲ

AAP ਵੱਲੋਂ ਪਾਰਟੀ ਗਤੀਵਿਧੀਆਂ ਲਈ ਜਨਤਕ ਜਾਇਦਾਦ ਦੀ ਵਰਤੋਂ ਸ਼ਰਮ ਵਾਲੀ ਗੱਲ, ਜਾਂਚ ਹੋਵੇ: ਗਰੇਵਾਲ

AAP ਵੱਲੋਂ ਪਾਰਟੀ ਗਤੀਵਿਧੀਆਂ ਲਈ ਜਨਤਕ ਜਾਇਦਾਦ ਦੀ ਵਰਤੋਂ ਸ਼ਰਮ ਵਾਲੀ ਗੱਲ, ਜਾਂਚ ਹੋਵੇ: ਗਰੇਵਾਲ   (ਫਾਇਲ ਫੋਟੋ)

AAP ਵੱਲੋਂ ਪਾਰਟੀ ਗਤੀਵਿਧੀਆਂ ਲਈ ਜਨਤਕ ਜਾਇਦਾਦ ਦੀ ਵਰਤੋਂ ਸ਼ਰਮ ਵਾਲੀ ਗੱਲ, ਜਾਂਚ ਹੋਵੇ: ਗਰੇਵਾਲ (ਫਾਇਲ ਫੋਟੋ)

  • Share this:
    ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੂੰਝਾ ਫੇਰੂ ਜਿੱਤ ਤੋਂ ਤਿੰਨ ਦਿਨ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਵਿਚ ਅੰਮ੍ਰਿਤਸਰ ਵਿੱਚ ਵਿਸ਼ਾਲ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ।

    ਇਸ ਦੌਰਾਨ ਪੰਜਾਬ ਭਾਜਪਾ ਨੇ ਆਮ ਆਦਮੀ ਪਾਰਟੀ ਉਤੇ ਵੱਡੇ ਸਵਾਲ ਚੁੱਕੇ ਹਨ। ਸੀਨੀਅਰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਆਪ ਦੇ ਰੋਡ ਸ਼ੋਅ ਵਿਚ ਸਰਕਾਰੀ ਬੱਸਾਂ ਵਰਤੀਆਂ ਜਾ ਰਹੀਆਂ ਹਨ।


    ਉਨ੍ਹਾਂ ਨੇ ਇਕ ਟਵੀਟ ਕੀਤਾ ਹੈ ਤੇ ਲਿਖਿਆ ਹੈ-  ਸ਼ਰਮ ਵਾਲੀ ਗੱਲ ਹੈ ਕਿ ਸਰਕਾਰ ਵਿੱਚ ਬੈਠਣ ਤੋਂ ਪਹਿਲਾਂ ਹੀ @AAP ਨੇ ਆਪਣੀ ਪਾਰਟੀ ਦੀਆਂ ਗਤੀਵਿਧੀਆਂ ਲਈ ਜਨਤਕ ਜਾਇਦਾਦ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਅਜਿਹਾ ਨਹੀਂ ਹੋਣਾ ਚਾਹੀਦਾ। ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਸਰਕਾਰ, ਕਿਸ ਦੇ ਹੁਕਮਾਂ 'ਤੇ ਬੱਸਾਂ ਦੀ ਵਰਤੋਂ ਕਰ ਰਹੀ ਹੈ।


    ਉਨ੍ਹਾਂ ਨੇ ਇਕ ਹੋਰ ਟਵੀਟ ਵਿਚ ਗੋਨਿਆਣਾ ਨਗਰ ਕੌਂਸਲ ਉਤੇ ਕਬਜ਼ੇ ਦੇ ਦੋਸ਼ਾਂ ਦਾ ਜ਼ਿਕਰ ਦਰਦੇ ਹੋਏ ਸਵਾਲ ਕੀਤਾ ਹੈ- "ਅਸੀਂ ਰਾਜਨੀਤੀ ਬਦਲਣ ਆਏ ਹਾਂ" ਜਾਂ ਤੁਸੀਂ ਕਬਜੇ ਕਰਨ ਆਏ ਹੋ ?
    ਗੋਨਿਆਣਾ ਨਗਰ ਕੌਂਸਲ ਉੱਪਰ ਆਮ ਆਦਮੀ ਪਾਰਟੀ ਦੁਆਰਾ ਕਬਜ਼ਾ ਕਰਨ ਦੇ ਇਲਜ਼ਾਮ ਲੱਗਣੇ ਮੰਦਭਾਗਾ... ਇਹ ਉਮੀਦ ਨਹੀਂ ਸੀ ਪੰਜਾਬੀਆਂ ਨੂੰ...
    Published by:Gurwinder Singh
    First published:

    Tags: Aam Aadmi Party, Aap jarnail singh, Arvind Kejriwal, Bhagwant Mann

    ਅਗਲੀ ਖਬਰ