ਚੰਡੀਗੜ੍ਹ - ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸ਼ੁਭਾਸ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਝਾਕੀ ਦੇ ਰਿਜੈਕਟ ਹੋਣ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ।ਉਹਨਾਂ ਕਿਹਾ ਕਿ ਝੂਠ ਬੋਲਣਾ ਮੁੱਖ ਮੰਤਰੀ ਦਾ ਸੁਭਾਅ ਬਣ ਗਿਆ ਹੈ ।ਉਹਨਾਂ ਕਿਹਾ ਕਿ ਪਹਿਲਾ ਵੀ ਬਹੁਤ ਵਾਰ ਮੁੱਖ ਮੰਤਰੀ ਨੇ ਝੂਠ ਬੋਲ ਕੇ ਪੰਜਾਬ ਨੂੰ ਸਰਮਸਾਰ ਕੀਤਾ ਹੈ ,ਚਾਹੇ ਉਹ ਬੀ ਐਮ ਡਬਲਿਉ ਦਾ ਮੁੱਦਾ ਹੋਵੇ,ਚਾਹੇ ਗੋਲਡੀ ਬਰਾੜ ਦੀ ਅਮਰੀਕਾ ਵਿੱਚ ਗ੍ਰਿਫ਼ਤਾਰੀ ਦਾ ਮੁੱਦਾ ਹੋਵੇ ।ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਬਿਨਾ ਪੜਤਾਲ ਕਰੇ ,ਬਿਨਾ ਤੱਥਾਂ ਦੀ ਜਾਂਚ ਕਰੇ ਝਾਕੀ ਦੇ ਮੁੱਦੇ ਤੇ ਰਾਜਨੀਤੀ ਕਰ ਰਹੇ ਹਨ ।ਉਹਨਾ ਕਿਹਾ ਕਿ ਡਿਫੈਂਸ ਮਨਿਸਟਰੀ ਨੇ 06/09/2022 ਨੂੰ ਚਿੱਠੀ ਜਾਰੀ ਕਰਕੇ ਸਾਰੇ ਸੂਬਿਆਂ ਤੇ ਸ਼ਾਸਤ ਪ੍ਰਦੇਸ਼ਾਂ ਨੂੰ ਆਪਣੀਆਂ ਝਾਕੀਆ ਦੀ ਰਿਪੋਰਟ ਕਰਨ ਨੂੰ ਕਿਹਾ ਸੀ ।ਉਹਨਾਂ ਕਿਹਾ ਕਿ ਸਾਰੀਆਂ ਝਾਕੀਆਂ 9 ਮੈਂਬਰੀ ਕਮੇਟੀ ਪਾਸ ਕਰਦੀ ਹੈ ,ਬਹੁਤ ਸੂਬਿਆਂ ਦੀਆਂ ਝਾਕੀਆਂ ਹਰ ਬਾਰ ਰਿਜੈਕਟ ਹੋ ਜਾਂਦੀਆਂ ਹਨ ਤੇ ਪਾਸ ਹੋਣ ਵਲੀਆ ਝਾਕੀਆਂ ਨੂੰ ਪਰੇਡ ਵਿੱਚ ਵਿੱਚ ਸਾਮਲ ਕੀਤਾ ਜਾਂਦਾ ਹੈ ।ਉਹਨਾਂ ਕਿਹਾ ਪੰਜਾਬ ਸਰਕਾਰ ਇਸ ਨੂੰ ਸਿਆਸੀ ਰੰਗਤ ਦੇ ਰਹੀ ਹੈ ।
ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਪੁਰਾਣੀ ਝਾਕੀ ਨੂੰ ਹੀ ਮੋਡੀਫਾਈ ਕਰਕੇ ਲੈ ਗਈ ਜਿਸ ਕਰਕੇ ਉਹ ਰਿਜੈਕਟ ਹੋ ਗਈ ਇਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ।ਉਹਨਾਂ ਕਿਹਾ ਕਿ ਮੁੱਖ ਮੰਤਰੀ ਇਸ ਲਈ ਮੁਆਫ਼ੀ ਮੰਗਣ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ 10 ਕਰੋੜ ਰੁਪਏ ਖਰਚ ਕਰਕੇ ਮੁਹੱਲਾ ਕਲੀਨਿਕ ਬਣਾਏ ਅਤੇ ਉਸਦੀ ਦੂਸਰੇ ਰਾਜਾ ਵਿੱਚ ਮਸ਼ਹੂਰੀ ਤੇ ਪੰਜਾਬ ਸਰਕਾਰ 30 ਕਰੋੜ ਰੁਪਏ ਖਰਚ ਕਰਨਾ ਚਾਹੁੰਦੀ ਹੈ ,ਪਰ ਜਿਹੜੇ ਅਫਸਰਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸਰਕਾਰ ਨੇ ਉਹਨਾਂ ਅਫਸਰਾ ਦੀਆਂ ਬਦਲੀਆਂ ਕਰ ਦਿੱਤੀਆਂ ।ਉਹਨਾਂ ਕਿਹਾ ਕਿ ਪੰਜਾਬ ਦੀ ਝਾਕੀ ਡਿਸਕੁਆਲੀਫਾਈ ਕਿਉਂ ਹੋਈ ਇਸ ਦੀ ਜਾਂਚ ਹੋਵੇ ।ਉਹਨਾਂ ਕਿਹਾ ਕਿ ਪੰਜਾਬ ਦੇ ਹਰ ਮੁੱਦੇ ਤੇ ਪੰਜਾਬ ਭਾਜਪਾ ਪੰਜਾਬ ਦੇ ਹੱਕ ਵਿੱਚ ਡਟ ਕੇ ਸਟੈਂਡ ਲੈੰਦੀ ਹੈ ਤੇ ਲੈੰਦੀ ਰਹੇਗੀ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Punjab BJP, Republic Day 2023