ਕਿਰਨ ਖੇਰ ਨੂੰ ਚੰਡੀਗੜ੍ਹ ਦੀ ਥਾਂ ਪੰਜਾਬ ਦੀ ਇਸ ਸੀਟ ਤੋਂ ਮੈਦਾਨ ਵਿਚ ਉਤਾਰਨ ਦੀ ਤਿਆਰੀ!

News18 Punjab
Updated: April 16, 2019, 7:20 PM IST
ਕਿਰਨ ਖੇਰ ਨੂੰ ਚੰਡੀਗੜ੍ਹ ਦੀ ਥਾਂ ਪੰਜਾਬ ਦੀ ਇਸ ਸੀਟ ਤੋਂ ਮੈਦਾਨ ਵਿਚ ਉਤਾਰਨ ਦੀ ਤਿਆਰੀ!
News18 Punjab
Updated: April 16, 2019, 7:20 PM IST
ਲੋਕ ਸਭਾ ਚੋਣਾਂ 2019 ਲਈ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਵਿਚ ਆਪਣਾ ਉਮੀਦਵਾਰ ਬਦਲ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਜਪਾ ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਦੀ ਥਾਂ ਬਦਲਣ ਦੀ ਤਿਆਰੀ ਕਰ ਰਹੀ ਹੈ। ਪਤਾ ਲੱਗਾ ਹੈ ਕਿ ਕਿਰਨ ਖੇਰ ਨੂੰ ਚੰਡੀਗੜ੍ਹ ਦੀ ਥਾਂ ਅੰਮ੍ਰਿਤਸਰ ਭੇਜਣ ਦਾ ਮਨ ਬਣ ਗਿਆ ਹੈ। ਸੂਤਰਾਂ ਮੁਤਾਬਕ ਭਾਜਪਾ ਇਕ-ਦੋ ਦਿਨਾਂ ਵਿਚ ਪੰਜਾਬ ਵਿਚ ਆਪਣੇ ਉਮੀਦਵਾਰ ਐਲਾਨ ਸਕਦੀ ਹੈ।

ਪਤਾ ਲੱਗਾ ਹੈ ਕਿ ਅੰਮ੍ਰਿਤਸਰ ਸੀਟ ਤੋਂ ਕਿਰਨ ਖੇਰ ਦੇ ਨਾਲ ਨਾਲ ਹਰਦੀਪ ਸਿੰਘ ਪੁਰੀ ਤੇ ਰਾਜਿੰਦਰ ਮੋਹਨ ਛੀਨਾ ਦੇ ਨਾਮ ਉਤੇ ਵੀ ਚਰਚਾ ਚੱਲ ਰਹੀ ਹੈ। ਸੂਤਰਾਂ ਮੁਤਾਬਕ ਭਾਜਪਾ ਚੰਡੀਗੜ੍ਹ ਤੋਂ ਸੰਜੇ ਟੰਡਨ ਤੇ ਸਤਿਆਪਾਲ ਜੈਨ ਵਿਚੋਂ ਕਿਸੇ ਨੂੰ ਟਿਕਟ ਦੇ ਸਕਦੀ ਹੈ। ਜਦੋਂ ਕਿ ਹੁਸ਼ਿਆਰਪੁਰ ਤੋਂ ਵਿਜੇ ਸਾਂਪਲਾ ਦਾ ਨਾਮ ਤੈਅ ਮੰਨਿਆ ਜਾ ਰਿਹਾ ਹੈ। ਹਾਲਾਂਕਿ ਸੋਮ ਪ੍ਰਕਾਸ਼ ਦੇ ਨਾਮ ਉਤੇ ਵੀ ਚਰਚਾ ਚੱਲ ਰਹੀ ਹੈ। ਉਥੇ ਹੀ ਗੁਰਦਾਸਪੁਰ ਸੀਟ ਖੰਨਾ ਪਰਿਵਾਰ ਨੂੰ ਮਿਲ ਸਕਦੀ ਹੈ।

ਗੁਰਦਾਸਪੁਰ ਸੀਟ ਲਈ ਰਾਜਪੂਤ ਚਿਹਰਾ ਨਰਿੰਦਰ ਪਰਮਾਰ ਦਾ ਨਾਮ ਵੀ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਚੰਡੀਗੜ੍ਹ ਵਿਚ ਉਨ੍ਹਾਂ ਨੂੰ ਕੋਈ ਡਰ ਨਹੀਂ, ਭਾਵੇਂ ਕੋਈ ਵੀ ਉਮੀਦਵਾਰ ਹੋਵੇ, ਜਿੱਤ ਉਸੇ ਦੀ ਹੋਵੇਗੀ। ਇਸ ਲਈ ਪਾਰਟੀ ਮੰਨ ਰਹੀ ਹੈ ਕਿ ਕਿਸੇ ਸੈਲਿਬ੍ਰਿਟੀ ਨੂੰ ਅੰਮ੍ਰਿਤਸਰ ਤੇ ਗੁਰਦਾਸਪੁਰ ਤੋਂ ਮੈਦਾਨ ਵਿਚ ਉਤਾਰਿਆ ਜਾਵੇ।
First published: April 16, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...