ਵੋਟਾਂ ਲੈਣ ਲਈ ਕੋਰੋਨਾ ਵੈਕਸੀਨ ਨੂੰ ਔਜਾਰ ਵਜੋਂ ਵਰਤ ਰਹੀ ਹੈ BJP : ਹਰਸਿਮਰਤ ਕੌਰ ਬਾਦਲ

News18 Punjabi | News18 Punjab
Updated: October 22, 2020, 8:43 PM IST
share image
ਵੋਟਾਂ ਲੈਣ ਲਈ ਕੋਰੋਨਾ ਵੈਕਸੀਨ ਨੂੰ ਔਜਾਰ ਵਜੋਂ ਵਰਤ ਰਹੀ ਹੈ BJP : ਹਰਸਿਮਰਤ ਕੌਰ ਬਾਦਲ
ਹਰਸਿਮਰਤ ਕੌਰ ਨੇ ਟਵੀਟ ਕੀਤਾ ਹੈ ਕਿ ਕੀ ਸਿਰਫ ਬਿਹਾਰ ਵਿਚ ਹੀ ਮੁਫਤ ਟੀਕਾ ਹੀ ਦਿੱਤਾ ਜਾਵੇਗਾ? (ਫਾਈਲ ਫੋਟੋ)

ਹਰਸਿਮਰਤ ਨੇ ਭਾਜਪਾ ਦੀ ਘੋਸ਼ਣਾ ਨੂੰ ਅਨੈਤਿਕ ਕਰਾਰ ਦਿੰਦਿਆਂ ਕਿਹਾ ਹੈ ਕਿ ਜੀਵਨ ਬਚਾਉਣ ਟੀਕੇ ਵੋਟਾਂ ਲਈ ਇੱਕ ਔਜ਼ਾਰ ਵਜੋਂ ਵਰਤਿਆ ਜਾ ਰਿਹਾ ਹੈ।

  • Share this:
  • Facebook share img
  • Twitter share img
  • Linkedin share img
ਕੇਂਦਰ ਸਰਕਾਰ ਦੀ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਵੱਲੋਂ ਬਿਹਾਰ ਚੋਣਾਂ ਵਿੱਚ ਸੰਕਲਪ ਪੱਤਰ ਵਿੱਚ ਕੋਰੋਨਾ ਟੀਕਾ ਮੁਫਤ  ਵਿਚ ਲਗਾਉਣ ਦਾ ਵਾਅਦੇ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ। ਹਰਸਿਮਰਤ ਕੌਰ ਨੇ ਟਵੀਟ ਕੀਤਾ ਹੈ ਕਿ ਕੀ ਬਿਹਾਰ ਵਿਚ ਸਿਰਫ ਮੁਫਤ ਟੀਕਾ ਹੀ ਦਿੱਤਾ ਜਾਵੇਗਾ? ਕੀ ਸਾਰੇ ਦੇਸ਼ ਦੇ ਲੋਕ ਬਰਾਬਰ ਦੇ ਨਾਗਰਿਕ ਨਹੀਂ ਹਨ। ਹਰਸਿਮਰਤ ਨੇ ਭਾਜਪਾ ਦੀ ਘੋਸ਼ਣਾ ਨੂੰ ਅਨੈਤਿਕ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਜੀਵਨ ਬਚਾਉਣ ਟੀਕੇ ਵੋਟਾਂ ਲਈ ਇੱਕ ਔਜ਼ਾਰ ਵਜੋਂ ਵਰਤਿਆ ਜਾ ਰਿਹਾ ਹੈ।ਹਰਸਿਮਰਤ ਕੌਰ ਨੇ ਟਵੀਟ ਕੀਤਾ, "ਸਿਰਫ ਬਿਹਾਰ ਵਿੱਚ ਮੁਫਤ ਟੀਕਾ? ਇਹ ਹਾਸੋਹੀਣਾ ਹੈ! ਕੀ ਸਾਰਾ ਦੇਸ਼ ਟੈਕਸ ਨਹੀਂ ਅਦਾ ਕਰਦਾ ਜਾਂ ਉਹ ਭਾਰਤ ਦੇ ਬਰਾਬਰ ਵਾਲੇ ਨਾਗਰਿਕ ਨਹੀਂ ਹਨ? ਪੂਰੇ ਦੇਸ਼ ਨੂੰ ਟੀਕਾ ਲਾਉਣਾ ਭਾਰਤ ਸਰਕਾਰ ਦਾ ਫਰਜ਼ ਹੈ। ਇਹ ਜੀਵਨ ਸੁਰੱਖਿਆ ਟੀਕਾ ਵੋਟ ਪਾਉਣ ਲਈ ਇੱਕ ਟੂਲ ਦੇ ਤੌਰ ਤੇ ਵਰਤਣਾ ਪੂਰੀ ਤਰ੍ਹਾਂ ਅਨੈਤਿਕ ਹੈ।"

ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਭਾਜਪਾ ਦੇ ਚੋਣ ਮਨੋਰਥ ਪੱਤਰ ਨੂੰ ਜਾਰੀ ਕਰਦਿਆਂ ਕਿਹਾ ਕਿ ਜਦ ਤੱਕ ਕੋਰੋਨਾਵਾਇਰਸ ਟੀਕਾ ਨਹੀਂ ਆਉਂਦਾ, ਉਦੋਂ ਤੱਕ ਮਾਸਕ ਹੀ ਟੀਕਾ ਹੈ, ਪਰ ਜਿਵੇਂ ਹੀ ਇਹ ਟੀਕਾ ਆਵੇਗਾ ਇਹ ਭਾਰਤ ਵਿਚ ਵੱਡੇ ਪੱਧਰ 'ਤੇ ਤਿਆਰ ਕੀਤਾ ਜਾਵੇਗਾ। ਸੀਤਾਰਮਨ ਨੇ ਕਿਹਾ ਕਿ ਇਹ ਸਾਡਾ ਸੰਕਲਪ ਹੈ ਕਿ ਜਦੋਂ ਟੀਕਾ ਤਿਆਰ ਹੋ ਜਾਂਦਾ ਹੈ, ਤਦ ਬਿਹਾਰ ਦੇ ਹਰੇਕ ਨਿਵਾਸੀ ਨੂੰ ਕੋਰੋਨਾ ਵਾਇਰਸ ਟੀਕਾ ਮੁਫਤ ਦਿੱਤਾ ਜਾਵੇਗਾ।

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (Former Congress President Rahul Gandhi) ਨੇ ਵੀ ਬੀਜੇਪੀ ਦੇ ਇਸ ਐਲਾਨ 'ਤੇ ਚੁਟਕੀ ਲਈ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੇ ਕੋਵਿਡ ਦੇ ਟੀਕੇ ਤਕ ਪਹੁੰਚਣ ਦੀ ਰਣਨੀਤੀ ਦਾ ਐਲਾਨ ਕੀਤਾ ਹੈ ਅਤੇ ਹੁਣ ਲੋਕ ਜਾਣਕਾਰੀ ਲੈਣ ਲਈ ਰਾਜ ਅਨੁਸਾਰ ਚੋਣ ਪ੍ਰੋਗਰਾਮਾਂ ਉਤੇ ਗੌਰ ਕਰ ਸਕਦੇ ਹਨ ਕਿ ਇਸ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਪਿਛਲੇ ਮਹੀਨੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਮੋਦੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ।
Published by: Ashish Sharma
First published: October 22, 2020, 8:42 PM IST
ਹੋਰ ਪੜ੍ਹੋ
ਅਗਲੀ ਖ਼ਬਰ