
ਫ਼ਿਰੋਜ਼ਪੁਰ ਜਾ ਰਹੇ BJP ਵਰਕਰ ਤੇ ਕਿਸਾਨ ਹੋਏ ਆਹਮਣੇ-ਸਾਹਮਣੇ, ਮਾਹੌਲ ਹੋਇਆ ਤਣਾਅਪੂਰਨ
ਫਿਰੋਜ਼ਪੁਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ 'ਚ ਸ਼ਾਮਲ ਹੋਣ ਜਾ ਰਹੇ ਭਾਜਪਾ ਵਰਕਰਾਂ ਨੂੰ ਕਿਸਾਨਾਂ ਨੇ ਰੋਕਿਆ ਹੈ। ਜਿਸ ਕਾਰਨ ਕਿਸਾਨਾਂ ਅਤੇ ਭਾਜਪਾ ਵਰਕਰਾਂ ਵਿਚਾਲੇ ਖਿੱਚ-ਧੂਹ ਹੋਈ ਹੈ। ਬੀਜੇਪੀ ਵਰਕਰ ਹਰੀਕੇ ਤੋਂ ਫਿਰੋਜਪੁਰ ਜਾ ਰਹੇ ਸਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸੜਕਾਂ ਤੇ ਧਰਨਾ ਲਾਇਆ ਹੋਇਆ ਹੈ। ਪੁਲਿਸ ਮਾਮਲੇ ਨੂੰ ਸੁਲਝਾਉਣ ਲੱਗੀ ਹੋਈ ਹੈ।
ਕੋਟਕਪੂਰਾ 'ਚ ਕਿਸਾਨਾਂ ਨੇ BJP ਵਰਕਰਾਂ ਨੂੰ ਰੋਕਿਆ। ਕੋਟਕਪੂਰਾ 'ਚ ਕਿਸਾਨਾਂ ਨੇ ਬੀਜੇਪੀ ਵਰਕਰਾਂ ਦਾ ਕਾਫਲਾ ਰੋਕਿਆ। BJP ਵਰਕਰ PM ਦੀ ਰੈਲੀ ਲਈ ਫਿਰੋਜ਼ਪੁਰ ਜਾ ਰਹੇ ਸਨ।
ਦੂਜੇ ਪਾਸੇ ਸੁਰੱਖਿਆ ਵਿੱਚ ਕੁਤਾਹੀ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ(Prime Minister Narendra Modi) ਫਿਰੋਜ਼ਪੁਰ ਰੈਲੀ (Ferozepur Rally) 'ਚ ਜਾਣਾ ਰੱਦ ਕਰ ਦਿੱਤਾ। ਕਿਸਾਨਾਂ ਵੱਲੋਂ ਫਲਾਈਓਵਰ ਨੂੰ ਜਾਮ ਕਰਨ ਕਾਰਨ ਪੀਐਮ ਮੋਦੀ ਦਾ ਕਾਫ਼ਲਾ ਬੁੱਧਵਾਰ ਨੂੰ ਫਿਰੋਜ਼ਪੁਰ ਦੇ ਇੱਕ ਫਲਾਈਓਵਰ 'ਤੇ ਕਰੀਬ 20 ਮਿੰਟ ਤੱਕ ਫਸਿਆ ਰਿਹਾ। ਪ੍ਰਧਾਨ ਮੰਤਰੀ ਦਾ ਕਾਫ਼ਲਾ ਫਲਾਈਓਵਰ 'ਤੇ ਫਸਿਆ ਹੋਇਆ ਸੀ ਅਤੇ ਨਿੱਜੀ ਕਾਰਾਂ ਕਾਫ਼ਲੇ ਦੇ ਨੇੜੇ ਆਉਂਦੀਆਂ ਵੇਖੀਆਂ ਜਾ ਸਕਦੀਆਂ ਸਨ, ਜੋ ਕਿ ਸੁਰੱਖਿਆ ਵਿੱਚ ਇੱਕ ਵੱਡੀ ਕਮੀ ਸੀ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।