ਭਾਜਪਾ ਵਰਕਰਾਂ ਵਲੋਂ ਡੀਸੀ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ

News18 Punjabi | News18 Punjab
Updated: October 13, 2020, 6:45 PM IST
share image
ਭਾਜਪਾ ਵਰਕਰਾਂ ਵਲੋਂ ਡੀਸੀ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ
ਭਾਜਪਾ ਵਰਕਰਾਂ ਵਲੋਂ ਡੀਸੀ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ

  • Share this:
  • Facebook share img
  • Twitter share img
  • Linkedin share img
ਅਸ਼ਫ਼ਾਕ ਢੁੱਡੀ 
ਸ੍ਰੀ ਮੁਕਤਸਰ ਸਾਹਿਬ ਦੇ ਡੀਸੀ ਦਫਤਰ ਦੇ ਸਾਹਮਣੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਲੋਂ ਜਿਲ੍ਹਾ ਪ੍ਰਧਾਨ ਬੀਜੇਪੀ ਰਾਜੇਸ਼ ਕੁਮਾਰ ਗੋਰਾ ਪਠੇਲਾ ਦੀ ਅਗਵਾਈ  ਵਿਚ ਕੱਲ੍ਹ ਜਲੰਧਰ ਨੇੜੇ ਟੋਲ ਪਲਾਜ਼ਾ ਉਤੇ ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਉਤੇ ਹੋਏ ਹਮਲੇ ਦੇ ਵਿਰੋਧ ਵਿਚ ਰੋਸ਼ ਪ੍ਰਦਰਸ਼ਨ ਕੀਤਾ।

ਇਸ ਮੌਕੇ ਬੀਜੇਪੀ ਦੇ ਵਰਕਰਾਂ ਵਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ ਅਤੇ ਅਸ਼ਵਨੀ ਸ਼ਰਮਾ ਉੱਤੇ ਹੋਏ ਹਮਲੇ ਦੀ ਨਿੰਦਾ ਕੀਤੀ। ਇਸ ਮੌਕੇ ਬੀਜੇਪੀ ਦੇ ਜਿਲ੍ਹਾ ਪ੍ਰਧਾਨ ਰਾਜੇਸ਼ ਕੁਮਾਰ ਗੋਰਾ ਪਠੇਲਾ ਨੇ ਦਸਿਆ ਕਿ ਕਲ੍ਹ ਪਾਰਟੀ ਦੀ ਮੀਟਿੰਗ ਜਲੰਧਰ ਵਿਖੇ ਸੀ ਜਿਸ ਵਿੱਚ ਅਸ਼ਵਨੀ ਸ਼ਰਮਾ ਖੁਦ ਮੌਜੂਦ ਸਨ। ਇਹ ਮੀਟਿੰਗ ਕਰੀਬ 6 ਘੰਟੇ ਚੱਲੀ ਸੀ।
ਮੀਟਿੰਗ ਖਤਮ ਹੋਣ ਤੋਂ ਬਾਅਦ ਜਦ ਅਸ਼ਵਨੀ ਸ਼ਰਮਾ ਘਰ ਵਾਪਸ ਜਾ ਰਹੇ ਸਨ ਤਾਂ ਜਲੰਧਰ ਤੋਂ ਕੁਝ ਦੂਰੀ ਉਤੇ ਤੋਲ ਪਲਾਜ਼ੇ ਉਤੇ ਕਿਸਾਨ ਆਗੂ ਜੋ ਕੇ ਧਰਨਾ ਲਗਾਈ ਬੈਠੇ ਸਨ। ਪਹਿਲਾਂ ਕਿਸੇ ਸ਼ਰਾਰਤੀ ਅਨਸਰ ਦੁਆਰਾ ਪ੍ਰਧਾਨ ਦੀ ਗੱਡੀ ਦਾ ਨੰਬਰ ਦਿੱਤਾ ਹੋਇਆ ਸੀ ਜਿਸ ਉਤੇ ਸਾਰੀ ਗੱਡੀਆਂ ਟੋਲ ਤੋਂ ਟੱਪ ਗਈਆਂ ਪਰ ਪ੍ਰਧਾਨ ਦੀ ਗੱਡੀ ਨੂੰ ਕੁਝ ਲੋਕਾਂ ਨੇ ਘੇਰ ਕੇ ਇੱਟਾਂ ਵੱਟੇ ਮਾਰ ਕੇ ਗੱਡੀ ਦੀ ਤੋੜ ਭੰਨ ਕੀਤੀ ਪਰ ਪ੍ਰਧਾਨ ਗੰਨਮੈਨ ਦੀ ਮਦਦ ਨਾਲ ਬਚ ਕੇ ਨਿਕਲ ਗਏ।

ਇੰਜ ਲੱਗਦਾ ਕਿ ਇਹ ਇਕ ਗਿਨੀਮਿਤੀ ਸਾਜਿਸ਼ ਤਹਿਤ ਸਾਰਾ ਕੁਝ ਕੀਤਾ ਗਿਆ ਹੈ ਜਿਸ ਨਾਲ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਅੱਜ ਡੀਸੀ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਹਨ। ਉਹ ਮੰਗ ਕਰਦੇ ਹਨ ਕਿ ਇਸ ਸਾਜ਼ਿਸ਼ ਦਾ ਪਰਦਾਫਾਸ਼ ਕਰਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।
Published by: Gurwinder Singh
First published: October 13, 2020, 6:45 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading