Home /News /punjab /

ਭਾਜਪਾ ਯੁਵਾ ਮੋਰਚਾ ਨੇ ਗਾਇਕ ਰਣਜੀਤ ਬਾਵਾ ਖਿਲਾਫ ਈਡੀ ਨੂੰ ਦਿੱਤੀ ਸ਼ਿਕਾਇਤ

ਭਾਜਪਾ ਯੁਵਾ ਮੋਰਚਾ ਨੇ ਗਾਇਕ ਰਣਜੀਤ ਬਾਵਾ ਖਿਲਾਫ ਈਡੀ ਨੂੰ ਦਿੱਤੀ ਸ਼ਿਕਾਇਤ

ਭਾਜਪਾ ਯੁਵਾ ਮੋਰਚਾ ਨੇ ਗਾਇਕ ਰਣਜੀਤ ਬਾਵਾ ਖਿਲਾਫ ਈਡੀ ਨੂੰ ਦਿੱਤੀ ਸ਼ਿਕਾਇਤ

ਭਾਜਪਾ ਯੁਵਾ ਮੋਰਚਾ ਨੇ ਗਾਇਕ ਰਣਜੀਤ ਬਾਵਾ ਖਿਲਾਫ ਈਡੀ ਨੂੰ ਦਿੱਤੀ ਸ਼ਿਕਾਇਤ

 • Share this:

  ਪੰਜਾਬ ਵਿੱਚ ਐਸਟੀਐਫ ਨੇ ਹਾਲ ਹੀ ਵਿੱਚ ਇੱਕ ਸਰਪੰਚ ਨੂੰ ਨਸ਼ਾ ਸਸਕਰੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਹੁਣ ਇਸ ਸਰਪੰਚ ਦੀ ਇਕ ਫੋਟੋ ਪੰਜਾਬੀ ਗਾਇਕ ਰਣਜੀਤ ਬਾਵਾ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ।

  ਇਸ ਸਬੰਧ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਵੱਲੋਂ ਗਾਇਕ ਰਣਜੀਤ ਬਾਵਾ ਖਿਲਾਫ ਈਡੀ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਵਿੱਚ ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਰਣਜੀਤ ਬਾਵਾ ਅਤੇ ਗੁਰਦੀਪ ਸਿੰਘ ਰਾਣੋ ਦਾ ਆਪਸ ਵਿੱਚ ਸਬੰਧ ਹਨ। ਭਾਜਪਾ ਯੁਵਾ ਮੋਰਚਾ ਦੇ ਅਸ਼ੋਕ ਸਰੀਨ ਹਿੱਕੀ ਨੇ ਈਡੀ ਨੂੰ ਅੱਜ ਸ਼ਿਕਾਇਤ ਕਰਕੇ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ।

  ਭਾਜਪਾ ਯੁਵਾ ਮੋਰਚਾ ਨੇ ਗਾਇਕ ਰਣਜੀਤ ਬਾਵਾ ਖਿਲਾਫ ਈਡੀ ਨੂੰ ਦਿੱਤੀ ਸ਼ਿਕਾਇਤਜਦੋਂ ਮੀਡੀਆ ਨੇ ਅਸ਼ੋਕ ਸਰੀਨ ਨੂੰ ਪੁੱਛਿਆ ਕਿ ਸਿਰਫ ਇਕ ਫੋਟੋ ਦੇ ਅਧਾਰ ‘ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ, ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ, ਕਾਲ ਵੇਰਵੇ ਵੇਖਣੇ ਚਾਹੀਦੇ ਹਨ। ਤਾਂ ਹੀ ਇਹ ਸਪੱਸ਼ਟ ਹੋ ਜਾਵੇਗਾ।

  Published by:Gurwinder Singh
  First published:

  Tags: BJP, Ranjit bawa