• Home
  • »
  • News
  • »
  • punjab
  • »
  • BKU SIDHUPUR WILL NOT BACK DOWN WITHOUT REPEALING THREE LAWS AND TAKING MSP AND GUARANTEE LAWS SS

ਤਿੰਨੇ ਕਾਨੂੰਨ ਰੱਦ ਤੇ MSP ਤੇ ਗਰੰਟੀ ਕਾਨੂੰਨ ਲਏ ਬਿਨਾਂ ਪਿੱਛੇ ਨਹੀਂ ਹਟਾਂਗੇ : BKU ਸਿੱਧੂਪੁਰ ਦਾ ਐਲਾਨ

ਸਰਦਾਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਹੁਣ ਤੱਕ 7 ਸੌ ਤੋਂ ਜ਼ਿਆਦਾ ਕਿਸਾਨ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੱਗੇ ਮੋਰਚੇ ਵਿੱਚ ਆਪਣੀਆਂ ਸ਼ਹਾਦਤਾਂ ਦੇ ਚੁੱਕੇ ਹਨ। bku ਸਿੱਧੂਪੁਰ ਉਹਨਾਂ ਸੰਘਰਸ਼ੀ ਯੋਧਿਆਂ ਨੂੰ ਸਿਜਦਾ ਕਰਦੀ ਹੈ ਅਤੇ ਵਾਅਦਾ ਕਰਦੀ ਹੈ ਕਿ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ MSP ਤੇ ਗਰੰਟੀ ਬਣਵਾਉਣ ਲਈ ਅੜੇ ਹਾਂ ਤੇ ਅੜੇ ਰਹਾਂਗੇ।

ਤਿੰਨੇ ਕਾਨੂੰਨ ਰੱਦ ਤੇ MSP ਤੇ ਗਰੰਟੀ ਕਾਨੂੰਨ ਲਏ ਬਿਨਾਂ ਪਿੱਛੇ ਨਹੀਂ ਹਟਾਂਗੇ : BKU ਸਿੱਧੂਪੁਰ ਦਾ ਐਲਾਨ

ਤਿੰਨੇ ਕਾਨੂੰਨ ਰੱਦ ਤੇ MSP ਤੇ ਗਰੰਟੀ ਕਾਨੂੰਨ ਲਏ ਬਿਨਾਂ ਪਿੱਛੇ ਨਹੀਂ ਹਟਾਂਗੇ : BKU ਸਿੱਧੂਪੁਰ ਦਾ ਐਲਾਨ

  • Share this:
    ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਸਰਦਾਰ ਕਾਕਾ ਸਿੰਘ ਕੋਟੜਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜੋ ਖ਼ਬਰਾਂ ਚੱਲ ਰਹੀਆਂ ਹਨ ਕਿ ਇੱਕ ਜਾਂ ਦੋ ਕਾਨੂੰਨ ਵਾਪਸ ਤੇ ਇੱਕ ਜਾ ਦੋ ਤੇ ਕਮੇਟੀ ਬਣਾ ਕੇ ਫੈਸਲਾ ਕੀਤਾ ਜਾ ਰਿਹਾ ਉਹ ਸਰਾਂ ਸਰ ਅਫਵਾਹਾਂ ਹਨ ਸਾਡੀ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਸਾਫ ਤੌਰ ਤੇ ਸਟੈਂਡ ਹੈ ਕਿ ਤਿੰਨੇ ਕਾਲੇ ਕਾਨੂੰਨ ਰੱਦ ਕਰਵਾਉਣਾ ਅਤੇ MSP ਤੇ ਗਰੰਟੀ ਕਾਨੂੰਨ ਲਏ ਬਿਨਾਂ ਸਾਡੀ ਜੱਥੇਬੰਦੀ ਕੋਈ ਫੈਸਲਾ ਨਹੀਂ ਕਰੇਗੀ।

    ਸਰਦਾਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਹੁਣ ਤੱਕ 7 ਸੌ ਤੋਂ ਜ਼ਿਆਦਾ ਕਿਸਾਨ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੱਗੇ ਮੋਰਚੇ ਵਿੱਚ ਆਪਣੀਆਂ ਸ਼ਹਾਦਤਾਂ ਦੇ ਚੁੱਕੇ ਹਨ। bku ਸਿੱਧੂਪੁਰ ਉਹਨਾਂ ਸੰਘਰਸ਼ੀ ਯੋਧਿਆਂ ਨੂੰ ਸਿਜਦਾ ਕਰਦੀ ਹੈ ਅਤੇ ਵਾਅਦਾ ਕਰਦੀ ਹੈ ਕਿ ਤਿੰਨੇ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ MSP ਤੇ ਗਰੰਟੀ ਬਣਵਾਉਣ ਲਈ ਅੜੇ ਹਾਂ ਤੇ ਅੜੇ ਰਹਾਂਗੇ।

    ਪਿਛਲੇ ਦਿਨੀਂ ਟਿਕਰੀ ਬਾਰਡਰ ਤੇ ਸ਼ਹੀਦ ਹੋਈਆ ਕਿਸਾਨ ਬੀਬੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਾਕਾ ਸਿੰਘ ਕੋਟੜਾ ਨੇ ਸਮਾਜ ਸੇਵੀ ਸ਼ਵਿੰਦਰ ਸਿੰਘ ਸੰਧੂ ਤੇ ਜਸਕੀਰਤ ਕੌਰ ਸੰਧੂ ਦਾ ਟਿਕਰੀ ਬਾਰਡਰ ਉੱਪਰ ਸ਼ਹੀਦ ਹੋਈਆ ਤਿੰਨ ਕਿਸਾਨ ਬੀਬੀਆਂ ਦੇ ਪਰਿਵਾਰਾਂ ਲਈ ਸਿੱਧੂਪੁਰ ਜੱਥੇਬੰਦੀ ਰਾਹੀਂ ਪੰਜਾਹ-ਪੰਜਾਹ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਭੇਜਣ ਲਈ ਧੰਨਵਾਦ ਕੀਤਾ, ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋ ਸ਼ਹੀਦ ਕਿਸਾਨ ਬੀਬੀਆਂ ਦੀ ਅੰਤਿਮ ਅਰਦਾਸ ਮੌਕੇ ਪਰਿਵਾਰਿਕ ਮੈਂਬਰਾ ਨੂੰ ਦਿੱਤੇ ਗਏ। ਇਸ ਮੌਕੇ ਹੋਰ ਕਿਸਾਨ ਆਗੂ ਮੌਜੂਦ ਸਨ।
    Published by:Sukhwinder Singh
    First published: