ਪੰਜਾਬ 'ਚ ਉੱਗੇਗੀ ਕਾਲੀ ਕਣਕ, ਕਿਸਾਨਾਂ ਦੀ ਬਦਲੇਗੀ ਕਿਸਮਤ, ਦੁੱਗਣਾ ਭਾਅ ਤੇ ਘੱਟ ਖਰਚ

Gurwinder Singh | News18 Punjab
Updated: September 12, 2018, 9:19 PM IST
ਪੰਜਾਬ 'ਚ ਉੱਗੇਗੀ ਕਾਲੀ ਕਣਕ, ਕਿਸਾਨਾਂ ਦੀ ਬਦਲੇਗੀ ਕਿਸਮਤ, ਦੁੱਗਣਾ ਭਾਅ ਤੇ ਘੱਟ ਖਰਚ
Gurwinder Singh | News18 Punjab
Updated: September 12, 2018, 9:19 PM IST
ਹੁਣ ਪੰਜਾਬ ਦੇ ਕਿਸਾਨ ਖੇਤਾਂ ਵਿਚ ਕਾਲੇ ਰੰਗ ਦੀ ਕਣਕ ਉਗਾਉਣਗੇ। ਕਿਸਾਨਾਂ ਲਈ ਇਹ ਬੜੀ ਲਾਹੇਵੰਦ ਫਸਲ ਹੈ, ਕਿਉਂਕਿ ਇਸ ਦੀ ਕੀਮਤ ਆਮ ਕਣਕ ਨਾਲੋਂ ਦੁੱਗਣੀ ਹੋਵੇਗੀ। ਇਹ ਵੀ ਖਾਸ ਹੈ ਕਿ ਇਸ ਦਾ ਬੀਜ ਵੀ ਰਵਾਇਤੀ ਕਣਕ ਨਾਲੋਂ ਕਾਫੀ ਘੱਟ ਪਾਉਣਾ ਪੈਂਦਾ ਹੈ। ਹੁਣ ਤੱਕ ਪੂਰੇ ਭਾਰਤ ਵਿਚ ਭੂਰੇ ਰੰਗ ਦੀ ਕਣਕ ਦੀ ਖੇਤੀ ਹੀ ਕੀਤੀ ਜਾਂਦੀ ਸੀ। ਪਰ ਹੁਣ ਪੰਜਾਬੀਆਂ ਸਮੇਤ ਪੂਰੇ ਦੇਸ਼ ਨੂੰ ਕਾਲੇ ਰੰਗ ਦੀਆਂ ਰੋਟੀਆਂ ਖਾਣ ਦਾ ਮੌਕਾ ਮਿਲੇਗਾ।

ਭਾਵੇਂ ਸੁਣਨ ਵਿਚ ਅਜੀਬ ਲੱਗ ਰਿਹਾ ਹੈ ਪਰ ਇਹ ਸੱਚ ਹੈ। ਕਿਸਾਨਾਂ ਲਈ ਇਹ ਕਣਕ ਕਾਫੀ ਲਾਹੇਵੰਦ ਹੋਵੇਗੀ ।ਉਥੇ ਇਹ ਕਣਕ ਸਿਹਤ ਲਈ ਵੀ ਕਾਫੀ ਚੰਗੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਭਾਰਤ ਵਿਚ ਇਸ ਦਾ ਬੀਜ ਤਿਆਰ ਕੀਤਾ ਗਿਆ ਹੈ ਤੇ ਟ੍ਰਾਇਲ ਵਿਚ ਇਹ ਉਮੀਦਾਂ ਉਤੇ ਖਰੀ ਉਤਰੀ ਹੈ। ਨੈਸ਼ਨਲ ਐਗਰੋ ਫੂਡ ਬਾਇਓ ਟੈਕਨਾਲੌਜੀ ਇੰਸਟੀਚਿਊਟ ਮੋਹਾਲੀ ਨੇ ਬਲੈਕ ਵ੍ਹੀਟ ਬਾਰੇ ਪਹਿਲ ਕੀਤੀ ਹੈ। ਕਾਲੇ, ਨੀਲੇ ਅਤੇ ਜ਼ਾਮਨੀ ਰੰਗ ਵਿੱਚ ਮਿਲਣ ਵਾਲੀ ਇਹ ਕਣਕ ਰਵਾਇਤੀ ਕਣਕ ਦੇ ਮੁਕਾਬਲੇ ਹਰ ਤਰ੍ਹਾਂ ਬਿਹਤਰ ਹੈ। ਇਹ ਕਣਕ ਪਹਿਲੀ ਵਾਰ ਪੰਜਾਬ ਵਿਚ ਉਗਾਈ ਗਈ ਹੈ। ਟਰਾਇਲ ਲਈ 850 ਕੁਇੰਟਲ ਦਾ ਉਤਪਾਦਨ ਕੀਤਾ ਗਿਆ ਹੈ। ਮੋਹਾਲੀ ਵਿੱਚ 2010 ਤੋਂ ਚੱਲ ਰਹੀ ਰਿਸਰਚ ਵਿਚ ਇਹ ਸਫਲਤਾ ਮਿਲੀ ਹੈ। ਐਨ.ਬੀ.ਬੀ.ਆਈ. ਨੇ ਬਲੈਕ ਵ੍ਹਾਈਟ ਦੀ ਮਾਰਕੀਟਿੰਗ ਲਈ ਬੈਂਕਿੰਗ ਅਤੇ ਮਿਲਿੰਗ ਸਮੇਤ ਕਈ ਵੱਡੀਆਂ ਕੰਪਨੀਆਂ ਨਾਲ ਕੰਮ ਸ਼ੁਰੂ ਕੀਤਾ ਹੈ।

ਕਿਸਾਨਾਂ ਦੀ ਬਦਲੇਗੀ ਕਿਸਮਤ, ਦੁੱਗਣਾ ਭਾਅ ਤੇ ਘੱਟ ਖਰਚ
ਚਾਹਵਾਨ ਕਿਸਾਨਾਂ ਲਈ ਐਨ.ਬੀ.ਬੀ.ਆਈ. ਜਲਦੀ ਹੀ ਵੈੱਬਸਾਈਟ ਸ਼ੁਰੂ ਕੀਤੀ ਜਾਵੇਗੀ। ਇਸ ਵੈੱਬਸਾਈਟ 'ਤੇ ਕਿਸਾਨ ਅਪਲਾਈ ਕਰਨਗੇ, ਜਿਸ ਨੂੰ ਬੀਜ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਸਾਲ ਵੱਖ-ਵੱਖ ਕਿਸਾਨਾਂ ਨੇ ਖੇਤਾਂ ਵਿਚ 850 ਕੁਇੰਟਲ ਬਲੈਕ ਵ੍ਹੀਟ ਉਗਾਈ ਹੈ। ਇਸ ਦੀ ਔਸਤ ਪੈਦਾਵਾਰ ਪ੍ਰਤੀ ਏਕੜ 13 ਤੋਂ 17 ਕੁਇੰਟਲ ਹੋ ਰਹੀ। ਆਮ ਤੌਰ ਉਤੇ ਇਸ ਦੀ ਔਸਤਨ ਪੈਦਾਵਾਰ ਪੰਜਾਬ ਵਿੱਚ ਪ੍ਰਤੀ ਏਕੜ ਲਗਭਗ 18 ਤੋਂ 20 ਕੁਇੰਟਲ ਹੈ। ਕਿਸਾਨਾਂ ਨੂੰ ਆਮ ਕਣਕ ਘੱਟੋ ਘੱਟ ਸਮਰਥਨ ਮੁੱਲ ਕਰੀਬ 1625 ਰੁਪਏ ਪ੍ਰਤੀ ਕੁਇੰਟਲ ਮਿਲਦਾ ਹੈ, ਜਦਕਿ ਬਲੈਕ ਵਾਈਟ ਦੀ ਕੀਮਤ 3250 ਰੁਪਏ ਹੈ।

ਦੱਸ ਦਈਏ ਕਿ ਪਿਛਲੇ 7 ਸਾਲ ਤੋਂ ਇਸ ਬਾਰੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਲੰਮੀ ਮਿਹਨਤ ਪਿੱਛੋਂ ਇਸ ਪਾਸੇ ਸਫਲਤਾ ਮਿਲੀ ਹੈ। ਇਹ ਕਣਕ ਆਮ ਕਣਕ ਤੋਂ ਜਿਆਦਾ ਪੌਸ਼ਟਿਕ ਹੈ ਤੇ ਦਿਲ ਦੀ ਬਿਮਾਰੀ ਲਈ ਲਾਭਦਾਇਕ ਹੁੰਦੀ ਹੈ। ਦੱਸਿਆ ਜਾ ਰਿਹਾ ਹੈ ਇਸ ਕਣਕ ਨੂੰ ਸਭ ਤੋਂ ਪਹਿਲਾਂ ਪੰਜਾਬ ਵਿਚ ਉਗਾਇਆ ਜਾਵੇਗਾ। ਇਸ ਦੀ ਕੀਮਤ ਆਮ ਕਣਕ ਤੋਂ ਦੁਗਣੀ ਹੋਵੇਗੀ।

, ਕਿਸਾਨਾਂ ਦੀ ਬਦਲੇਗੀ ਕਿਸਮਤ, ਦੁੱਗਣਾ ਭਾਅ ਤੇ ਘੱਟ ਖਰਚ


ਇਸ ਕਿਸਮ ਵਿਚ ਆਮ ਕਣਕ ਦੇ ਮੁਕਾਬਲੇ 60 ਫੀਸਦੀ ਜਿਆਦਾ ਆਇਰਨ, 35 ਫੀਸਦੀ ਜਿੰਕ ਤੇ ਐਂਟੀ ਆਕਸੀਡੈਂਟਸ ਹੁੰਦਾ ਹੈ। ਇਸ ਕਣਕ ਵਿਚ ਫਲਾਂ ਵਿਚ ਮਿਲਣ ਵਾਲੇ ਤੱਤ ਵੀ ਹੁੰਦੇ ਹਨ। ਇਸ ਨੂੰ ਖਾਣ ਨਾਲ ਮੁਟਾਪਾ ਤੇ ਸ਼ੂਗਰ ਵੀ ਕੰਟਰੋਲ ਹੁੰਦਾ ਹੈ। ਯੂਐਨ ਮੁਤਾਬਕ ਭਾਰਤ ਵਿਚ ਹਰ ਸਾਲ 5 ਸਾਲ ਤੋਂ ਘੱਟ ਉਮਰ ਦੇ 10 ਲੱਖ ਬੱਚੇ ਕੁਪੋਸ਼ਣ ਦੀ ਵਜ੍ਹਾ ਕਾਰਨ ਜਾਨ ਗਵਾ ਰਹੇ ਹਨ। ਇਸ ਲ਼ਈ ਦੁਨੀਆਂ ਭਰ ਵਿਚ ਅਜਿਹਾ ਆਨਾਜ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਚੱਲ਼ ਰਹੀਆਂ ਹਨ ਜਿਸ ਵਿਚ ਸਾਰੇ ਸਿਹਤਮੰਦ ਤੱਤ ਮੌਜੂਦ ਹੋਣ।

 

 

 
First published: September 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...