Home /News /punjab /

ਸਿੱਧੂ ਮੂਸੇਵਾਲਾ ਦੀ ਯਾਦ ਵਿਚ ਖੂਨਦਾਨ ਕੈਂਪ ਲਗਾਇਆ

ਸਿੱਧੂ ਮੂਸੇਵਾਲਾ ਦੀ ਯਾਦ ਵਿਚ ਖੂਨਦਾਨ ਕੈਂਪ ਲਗਾਇਆ

ਸਿੱਧੂ ਮੂਸੇਵਾਲਾ ਦੀ ਯਾਦ ਵਿਚ ਖੂਨਦਾਨ ਕੈਂਪ ਲਗਾਇਆ

ਸਿੱਧੂ ਮੂਸੇਵਾਲਾ ਦੀ ਯਾਦ ਵਿਚ ਖੂਨਦਾਨ ਕੈਂਪ ਲਗਾਇਆ

In Nabha Huge Blood Donation Camp in Memory of Sidhu Moosewala

 • Share this:
  ਵਿਸ਼ਵ ਪ੍ਰਸਿੱਧ ਸਿੱਧੂ ਮੁਸੇਵਾਲਾ ਭਾਵੇਂ ਇਸ ਦੁਨੀਆਂ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੀ ਯਾਦ ਸਦਾ ਹੀ ਰਹਿੰਦੀ ਦੁਨੀਆਂ ਵਿੱਚ ਰਹੇਗੀ। ਸਿੱਧੂ ਮੂਸੇਵਾਲਾ ਨੂੰ ਆਪਣੇ-ਆਪਣੇ ਢੰਗ ਨਾਲ ਯਾਦ ਕੀਤਾ ਜਾ ਰਿਹਾ ਹੈ। ਜਿਸ ਤਹਿਤ ਨਾਭਾ ਵਿਖੇ ਯੰਗ ਫ਼ਾਰਮਰਜ਼ ਕਲੱਬ ਨਾਨੋਕੀ ਵੱਲੋਂ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਬਲੱਡ ਡੋਨੇਟ ਕੈਂਪ ਲਗਾਇਆ ਗਿਆ।

  ਬਲੱਡ ਕੈਂਪ ਵਿੱਚ ਮੂਸੇਵਾਲੇ ਦੇ ਚਾਹੁਣ ਵਾਲੇ ਨੌਜਵਾਨਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਯੰਗ ਫਾਰਮਰਜ਼ ਕਲੱਬ ਦੇ ਪ੍ਰਬੰਧਕ ਪ੍ਰਿੰਸੀਪਲ ਮਨਦੀਪ ਗਰੇਵਾਲ, ਅਬਜਿੰਦਰ ਸਿੰਘ ਗਰੇਵਾਲ, ਰੁਪਿੰਦਰਜੀਤ ਕੌਰ, ਚੰਦਰਦੀਪ ਗਰੇਵਾਲ ਨੇ ਕਿਹਾ ਕਿ ਅਸੀਂ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਦੀ ਯਾਦ ਨੂੰ ਸਮਰਪਿਤ ਇਹ ਬਲੱਡ ਡੋਨੇਟ ਕੈਂਪ ਲਗਾਇਆ ਹੈ ਅਤੇ ਇਸ ਕੈਂਪ ਵਿੱਚ ਨੌਜਵਾਨਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਹੈ।

  ਇਸ ਮੌਕੇ ਬਲੱਡ ਡੋਨੇਟ ਕਰਨ ਆਏ ਨੌਜਵਾਨ ਰਣਧੀਰ ਸਿੰਘ ਨੇ ਕਿਹਾ ਕਿ ਅਸੀਂ ਸਿੱਧੂ ਮੂਸੇਵਾਲੇ ਦੀ ਯਾਦ ਨੂੰ ਸਮਰਪਿਤ ਅੱਜ ਬਲੱਡ ਡੋਨੇਟ ਕੈਂਪ ਵਿਚ ਆਪਣਾ ਯੋਗਦਾਨ ਪਾਉਣ ਆਏ ਹਾਂ। ਉਹ ਪੰਜਾਬ ਦਾ ਨਹੀਂ, ਪੂਰੀ ਦੁਨੀਆਂ ਦਾ ਫੇਮਸ ਸਿੰਗਰ ਸੀ।

  ਆਮ ਪਾਰਟੀ ਦੇ ਸੀਨੀਅਰ ਆਗੂ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਇਹ ਬਲੱਡ ਡੋਨੇਟ ਕੈਂਪ ਦਾ ਉਪਰਾਲਾ ਕੀਤਾ ਗਿਆ ਹੈ, ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਇਹ ਬਲੱਡ ਕੈਂਪ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਲਗਾਇਆ ਗਿਆ। ਉਹ ਰਹਿੰਦੀ ਦੁਨੀਆਂ ਤੱਕ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਵਿੱਚ ਰਹਿਣਗੇ।
  Published by:Gurwinder Singh
  First published:

  Tags: Sidhu Moosewala

  ਅਗਲੀ ਖਬਰ