ਬਰਨਾਲਾ ਦੇ ਪਿੰਡ ਧਨੋਲਾ ਰੋਡ ’ਤੇ ਕਾਰ ਤੇ ਆਟੋ ਵਿਚਾਲੇ ਮਾਮੂਲੀ ਟੱਕਰ ਤੋਂ ਬਾਅਦ ਕਾਰ ਸਵਾਰਾਂ ਨੇ ਆਟੋ ਚਾਲਕਾਂ ਉਤੇ ਹਮਲਾ ਕਰ ਦਿੱਤਾ ਜਿਸ ਕਾਰਨ 2 ਜਣੇ ਗੰਭੀਰ ਜਖਮੀ ਹੋ ਗਏ ਜਦਕਿ ਦੋ ਮਾਮੂਲੀ ਜ਼ਖਮੀ ਹੋਏ ਹਨ।
ਬਰਨਾਲਾ ਦੇ ਪਿੰਡ ਧਨੋਲਾ ਰੋਡ ਉਤੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਕਈ ਨੌਜਵਾਨਾਂ ਨੇ 4 ਆਟੋ ਚਾਲਕਾਂ ਉਤੇ ਜਾਨਲੇਵਾ ਹਮਲਾ ਕੀਤਾ। ਇਸ ਹਮਲੇ ਕਾਰਨ ਚਾਰ ਵਿੱਚੋਂ 2 ਆਟੋ ਚਾਲਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਦਕਿ ਬਾਕੀ ਦੋ ਮਾਮੂਲੀ ਜਖਮੀ ਹੋਏ ਹਨ।
ਕਾਬਲੇਗੌਰ ਹੈ ਕਿ ਕਾਰ ਅਤੇ ਆਟੋ ਵਿਚਾਲੇ ਮਾਮੂਲੀ ਟੱਕਰ ਹੋ ਗਈ ਸੀ। ਜਿਸ ਦੇ ਬਾਅਦ ਕਾਰ ਸਵਾਰ ਲੋਕਾਂ ਨੇ ਆਟੋ ਚਾਲਕਾਂ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।