Home /News /punjab /

50 ਸਾਲਾ ਵਿਅਕਤੀ ਦੀ ਨਹਿਰ 'ਚੋਂ ਮਿਲੀ ਲਾਸ਼ 

50 ਸਾਲਾ ਵਿਅਕਤੀ ਦੀ ਨਹਿਰ 'ਚੋਂ ਮਿਲੀ ਲਾਸ਼ 

50 ਸਾਲਾ ਵਿਅਕਤੀ ਦੀ ਨਹਿਰ 'ਚੋਂ ਮਿਲੀ ਲਾਸ਼ 

50 ਸਾਲਾ ਵਿਅਕਤੀ ਦੀ ਨਹਿਰ 'ਚੋਂ ਮਿਲੀ ਲਾਸ਼ 

  • Share this:
ਬਿਸਬਰ  ਬਿੱਟੂ 

ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਕਾਦੀਆਂ ਦੇ ਨਜ਼ਦੀਕ ਪਿੰਡ ਮਸੂਰਕਾ ਨੂੰ ਪੈਂਦੀ ਨਹਿਰ ਵਿੱਚ ਵਿੱਚੋਂ ਅੱਜ 50 ਸਾਲਾ ਵਿਅਕਤੀ ਦੀ ਲਾਸ਼ ਮਿਲੀ। ਮ੍ਰਿਤਕ ਦੀ ਪਹਿਚਾਣ ਤਰਸੇਮ ਸਿੰਘ ਵਾਸੀ ਪਿੰਡ ਸੇਖਵਾਂ ਵਜੋਂ ਹੋਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪੁੱਤਰ ਰਮਨਦੀਪ ਸਿੰਘ, ਉਸ ਦਾ ਸਾਲਾ ਸਰਬਜੀਤ ਸਿੰਘ ਅਤੇ ਮ੍ਰਿਤਕ ਦਾ ਭਣੇਵਾਂ ਪਲਵਿੰਦਰ ਸਿੰਘ ਨੇ ਦੱਸਿਆ ਕਿ  ਮੇਰੇ ਪਿਤਾ ਜੀ ਪਠਾਨਕੋਟ ਸ਼ਰਾਬ ਦੀ ਮਿੱਲ ਵਿੱਚ ਕੰਮ ਕਰਦੇ ਹਨ।  ਮੇਰੇ ਪਿਤਾ ਜੀ ਜਦੋਂ ਵੀ ਉਨ੍ਹਾਂ ਪਿੰਡ ਆਉਣਾ ਹੁੰਦਾ ਹੈ ਤਾਂ ਮੇਰੇ ਨਾਲ ਫੋਨ ਤੇ ਗੱਲ ਕਰਦੇ ਹਨ। ਸੋਮਵਾਰ ਹੀ ਮੇਰੀ ਆਪਣੇ ਪਿਤਾ ਜੀ ਨਾਲ ਗੱਲ ਹੋਈ ਸੀ। ਉਨ੍ਹਾਂ ਦੇ ਘਰ ਨਾ ਪੁੱਜਣ ਤੇ ਅਸੀਂ ਉਨ੍ਹਾਂ ਦੀ ਰਿਪੋਰਟ ਥਾਣਾ ਸੇਖਵਾਂ ਅਤੇ ਪਠਾਨਕੋਟ ਥਾਣੇ ਵਿਚ ਵੀ ਕੀਤੀ ਸੀ।ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਇਸ ਨੂੰ ਕਤਲ ਦੱਸਦਿਆਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ।

ਮੌਕੇ ਤੇ ਪੁੱਜੇ ਚੌਕੀ ਇੰਚਾਰਜ ਵਡਾਲਾ ਗ੍ਰੰਥੀਆਂ ਏਐੱਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ  ਸਾਨੂੰ ਸੂਚਨਾ ਮਿਲੀ ਸੀ ਕਿ ਅਤੇ ਮਸ਼ਹੂਰ ਕੇ ਦੇ ਨਜ਼ਦੀਕ ਨਹਿਰ ਵਿੱਚ ਲਾਸ਼ ਮਿਲੀ ਹੈ। ਮੌਕੇ ਉਤੇ ਆ ਕੇ ਦੇਖਿਆ  ਮ੍ਰਿਤਕ ਵਿਅਕਤੀ ਦੀ ਜੇਬ ਵਿੱਚੋਂ ਆਧਾਰ ਕਾਰਡ ਮਿਲਿਆ, ਜਿਸ ਤੋਂ ਉਸ ਦੀ ਪਹਿਚਾਣ ਤਰਸੇਮ ਸਿੰਘਪੁੱਤਰ ਬਖਸ਼ੀਸ਼ ਸਿੰਘ  ਵਾਸੀ ਸੇਖਵਾਂ ਵਜੋਂ ਹੋਈ। ਪਰਿਵਾਰ ਮੈਂਬਰਾਂ ਦੇ ਬਿਆਨ ਦੇ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ।
Published by:Ashish Sharma
First published:

Tags: Gurdaspur

ਅਗਲੀ ਖਬਰ