ਪਾਕਿਸਤਾਨ ਤੋਂ ਮ੍ਰਿਤਕ ਸ਼ਰਧਾਲੂ ਦੀ ਦੇਹ ਭਾਰਤ ਪੁੱਜੀ, ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ

News18 Punjab
Updated: April 15, 2019, 7:17 PM IST
ਪਾਕਿਸਤਾਨ ਤੋਂ ਮ੍ਰਿਤਕ ਸ਼ਰਧਾਲੂ ਦੀ ਦੇਹ ਭਾਰਤ ਪੁੱਜੀ, ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ
News18 Punjab
Updated: April 15, 2019, 7:17 PM IST
ਵਿਸਾਖੀ ਮੌਕੇ ਭਾਰਤ ਤੋਂ 12 ਅਪ੍ਰੈਲ ਨੂੰ ਰੇਲ ਗੱਡੀ ਰਾਹੀਂ ਸਿੱਖ ਜਥੇ ਵਿਚ ਪਾਕਿਸਤਾਨ ਗਏ ਇਕ ਸ਼ਰਧਾਲੂ ਦੀ ਮੌਤ ਹੋ ਗਈ, ਜਿਸ ਦੀ ਮ੍ਰਿਤਕ ਦੇਹ ਅੱਜ ਭਾਰਤ ਪੁੱਜੀ ਹੈ। ਸਿੱਖ ਸ਼ਰਧਾਲੂ ਦੀ ਦੇਹ ਨੂੰ ਅਟਾਰੀ ਸਰਹੱਦ ਤੋਂ ਉਸ ਦੇ ਪਿੰਡ ਨਜ਼ਦੀਕ ਮਲੇਰਕੋਟਲਾ ਵਿਖੇ ਭੇਜਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਗੱਡੀ ਦਾ ਪ੍ਰਬੰਧ ਕੀਤਾ ਗਿਆ।
ਮ੍ਰਿਤਕ ਹੁਸ਼ਿਆਰ ਸਿੰਘ (71) ਪਿੰਡ ਹਥਣ ਤਹਿਸੀਲ ਮਲੇਰਕੋਟਲਾ ਦਾ ਰਹਿਣ ਵਾਲਾ ਸੀ। ਉਸ ਨੂੰ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ 13 ਅਪ੍ਰੈਲ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਆਰ.ਆਈ.ਸੀ. ਹਸਪਤਾਲ ਰਾਵਲਪਿੰਡੀ ਵਿਖੇ ਦਾਖਲ ਕਰਵਾਇਆ ਗਿਆ ਜਿਥੇ 14 ਅਪ੍ਰੈਲ ਦੁਪਹਿਰ 3 ਵਜੇ ਹੁਸ਼ਿਆਰ ਸਿੰਘ ਦੀ ਮੌਤ ਹੋ ਗਈ ਹੈ।

ਅੱਜ ਪਾਕਿਸਤਾਨ ਤੋਂ ਸਿੱਖ ਸ਼ਰਧਾਲੂ ਦੀ ਦੇਹ ਨੂੰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਪਾਕਿਸਤਾਨ ਦੇ ਕੇਅਰ ਟੇਕਰ ਅਜ਼ਹਰ ਅਬਾਸ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਇਸ਼ਨਾਨ ਕਰਵਾਉਣ ਉਪਰੰਤ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਤੋਂ ਭਾਰਤ ਭੇਜਿਆ ਗਿਆ। ਪਾਕਿਸਤਾਨ ਉਕਾਫ਼ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਸ਼ਿਆਰ ਸਿੰਘ ਦੀ ਦੇਹ ਨੂੰ ਤਬੂਤ ਵਿਚ ਬੰਦ ਕਰਕੇ ਗੁਲਾਬ ਦੇ ਫੁੱਲਾਂ ਵਿਚ ਲਪੇਟ ਕੇ ਭਾਰਤ ਵਤਨ ਭੇਜੀ ਗਈ ਹੈ।ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੇ ਕੇਅਰ ਟੇਕਰ ਅਜ਼ਹਰ ਅਬਾਸ ਨੇ ਦੱਸਿਆ ਕਿ 1999 ਦੀ ਵਿਸਾਖੀ ਤੋਂ ਲੈ ਕੇ 2019 ਤੱਕ ਹੁਣ ਤੱਕ 61 ਸਿੱਖ ਸ਼ਰਧਾਲੂ ਪਾਕਿਸਤਾਨ ਵਿਖੇ ਸਿੱਖ ਜਥਿਆਂ ਵਿਚ ਆਉਣ ਤੇ ਅਕਾਲ ਚਲਾਣਾ ਕਰ ਗਏ ਹਨ ਤੇ ਮ੍ਰਿਤਕ 61 ਸਿੱਖ ਸ਼ਰਧਾਲੂਆਂ ਨੂੰ ਆਪਣੇ ਹੱਥੀਂ ਇਸ਼ਨਾਨ ਕਰਵਾਉਣ ਦੀ ਸੇਵਾ ਇਕ ਮੁਸਲਮਾਨ ਸੇਵਾਦਾਰ ਨੂੰ ਬਖਸ਼ਿਸ ਕੀਤੀ ਹੈ। ਅਜ਼ਹਰ ਅਬਾਸ ਨੇ ਦੱਸਿਆ ਕਿ ਅੱਜ ਵੀ ਮ੍ਰਿਤਕ ਨੂੰ ਇਸ਼ਨਾਨ ਆਪਣੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਪਾਕਿਸਤਾਨ ਵਿਖੇ ਕਰਵਾ ਕੇ ਸੇਵਾ ਕੀਤੀ ਹੈ।

 
First published: April 15, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...