ਐਕਸੀਡੈਂਟ ਨਹੀਂ ਸ਼੍ਰੀਦੇਵੀ ਦਾ ਹੋਇਆ ਸੀ ਕਤਲ, IPS ਦਾ ਦਾਅਵਾ- ਮੇਰੇ ਦੋਸਤ ਕੋਲ ਨੇ ਸਬੂਤ..

News18 Punjab
Updated: July 12, 2019, 4:27 PM IST
ਐਕਸੀਡੈਂਟ ਨਹੀਂ ਸ਼੍ਰੀਦੇਵੀ ਦਾ ਹੋਇਆ ਸੀ ਕਤਲ, IPS ਦਾ ਦਾਅਵਾ- ਮੇਰੇ ਦੋਸਤ ਕੋਲ ਨੇ ਸਬੂਤ..
ਐਕਸੀਡੈਂਟ ਨਹੀਂ ਸ਼੍ਰੀਦੇਵੀ ਦਾ ਹੋਇਆ ਸੀ ਕਤਲ, IPS ਦਾ ਦਾਅਵਾ- ਮੇਰੇ ਦੋਸਤ ਕੋਲ ਨੇ ਸਬੂਤ..

  • Share this:
ਸ਼੍ਰੀਦੇਵੀ ਦੀ ਮੌਤ ਬਾਰੇ, ਕੇਰਲ ਦੇ ਡੀ.ਜੀ.ਪੀ. ਜੇਲ੍ਹ ਅਤੇ ਆਈ.ਪੀ.ਐਸ. ਅਧਿਕਾਰੀ ਰਿਸ਼ੀਰਾਜ ਸਿੰਘ ਨੇ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਬਾਥਟਬ ਵਿੱਚ ਡੁੱਬਣ ਕਾਰਨ ਸ੍ਰੀਦੇਵੀ ਦੀ ਹੱਤਿਆ ਨਹੀਂ ਹੋਈ, ਬਲਕਿ ਉਨ੍ਹਾਂ ਦਾ ਕਤਲ ਕੀਤਾ ਗਿਆ ਸੀ। ਆਈਪੀਐਸ ਅਧਿਕਾਰੀ ਰਿਸ਼ੀਰਾਜ ਸਿੰਘ ਨੇ ਆਪਣੇ ਇੱਕ ਦੋਸਤ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ। ਉਨ੍ਹਾਂ ਦਾ ਦੋਸਤ ਡਾ. ਉਮਾਦਥਨ ਮਸ਼ਹੂਰ ਫੋਰੈਂਸਿਕ ਸਰਜਨ ਸੀ। ਹਾਲ ਹੀ ਵਿੱਚ ਉਸ ਦੀ ਮੌਤ ਹੋਈ ਹੈ।

ਡਾ. ਉਮਾਦਥਨ ਨੂੰ ਕ੍ਰਾਈਮ ਮਾਮਲਿਆਂ ਤੇ ਖ਼ਾਸ ਤੋਰ ਤੇ ਕਤਲ ਮਿਸਟਰੀ ਨੂੰ ਸੁਲਝਾਉਣ ਦਾ ਉਸਤਾਦ ਮੰਨਿਆ ਜਾਂਦਾ ਸੀ। ਕੇਰਲ ਪੁਲਿਸ ਜਦੋਂ ਕਈ ਮੌਕਿਆਂ ਉੱਤੇ ਕਤਲ ਮਾਮਲਿਆਂ ਨੂੰ ਨਹੀਂ ਸੁਲਝਾ ਸਕਦਾ ਸੀ, ਉਦੋਂ ਉਮਾਦਥਨ ਨੂੰ ਬੁਲਾਇਆ ਜਾਂਦਾ ਸੀ। ਫੋਰੈਂਸਿਕ ਦੇ ਵਿਦਵਾਨ ਡਾ. ਉਮਾਦਥਨ ਦੀ ਮਡਰ ਮਿਸਟਰੀ ਕੇਸ ਸੁਲਝਾਉਣ ਦੀ ਕਾਬਲੀਅਤ ਦਾ ਲੋਹਾ ਕੇਰਲ ਸਰਕਾਰ ਵੀ ਮੰਨਦੀ ਹੈ।

ਹੁਣ ਆਈਪੀਐਸ ਅਧਿਕਾਰੀ ਨੇ ਇਸ ਅਪਰਾਧ ਕੇਸ ਮਾਸਟਰ ਦਾ ਹਵਾਲੇ ਨਾਲ ਸ੍ਰੀਦੇਵੀ ਦੀ ਮੌਤ 'ਤੇ ਬਹੁਤ ਵੱਡਾ ਖ਼ੁਲਾਸਾ ਕੀਤਾ ਹੈ। ਨਿਊਜ਼ ਏਜੰਸੀ, ਯੂਐਨਆਈ ਦੀ ਇੱਕ ਖ਼ਬਰ ਮੁਤਾਬਿਕ ਰਿਸ਼ੀਰਾਜ ਸਿੰਘ ਨੇ ਕਿਹਾ, ਮੈ ਆਪਣੇ ਦੋਸਤ ਡਾ. ਉਮਾਦਥਨ ਤੋਂ ਸ਼੍ਰੀਦੇਵੀ ਦੀ ਮੌਤ ਦੇ ਬਾਰੇ ਪੁੱਛਿਆ ਸੀ। ਪਰ ਉਨ੍ਹਾਂ ਦੇ ਜਵਾਬ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਉਸ ਨੇ ਦੱਸਿਆ ਕਿ ਉਹ ਪੂਰੇ ਮਾਮਲੇ ਨੂੰ ਬਹੁਤ ਨੇੜੋ ਦੇਖ ਰਿਹਾ ਸੀ। ਮਾਮਲੇ ਉੱਤੇ ਰਿਸਰਚ ਦੌਰਾਨ ਕਈ ਵਾਰ ਅਜਿਹੇ ਹਾਲਾਤ ਬਣੇ ਸਨ, ਜਿੰਨਾ ਤੋਂ ਸਾਫ਼ ਹੋ ਰਿਹਾ ਸੀ ਕਿ ਉਹ ਐਕਸੀਡੈਂਟ ਤੋਂ ਹੋਈ ਮੌਤ ਨਹੀਂ ਸੀ। ਇੱਥੋਂ ਤੱਕ ਉਸ ਦੀ ਰਿਸਰਚ ਦੇ ਦੌਰਾਨ ਕਈ ਸਬੂਤ ਵੀ ਸਾਹਮਣੇ ਸਨ, ਜਿੰਨਾ ਤੋਂ ਸ਼੍ਰੀਦੇਵੀ ਦੀ ਮੌਤ ਪਿੱਛੇ ਕਤਲ ਹੋਣ ਦਾ ਪੂਰਾ ਖ਼ਦਸ਼ਾ ਉੱਭਰਦਾ ਹੈ’
ਅਸਲ ਵਿੱਚ ਡੀਜੀਪੀ ਰਿਸ਼ੀਰਾਜ ਸਿੰਘ ਨੇ ਦੋਸਤ ਡਾ. ਉਮਾਦਥਨ ਦੀ ਮੌਤ ਉੱਤੇ ਇੱਕ ਲੇਖ ਲਿਖਿਆ ਹੈ। ਇਸ ਵਿੱਚ ਉਨ੍ਹਾਂ ਨੇ ਆਪਣੇ ਦੋਸਤ ਦੀ ਅਪਰਾਧ ਤੇ ਕਤਲ ਨੂੰ ਲੈ ਕੇ ਹੈਰਾਨ ਕਰਨ ਵਾਲੀ ਸਮਝ ਦਾ ਜ਼ਿਕਰ ਕੀਤਾ ਹੈ। ਇਸੇ ਵਿੱਚ ਉਨ੍ਹਾਂ ਨੇ ਆਪਣੇ ਦੋਸਤ ਵੱਲੋਂ ਸ਼੍ਰੀਦੇਵੀ ਦੀ ਮੌਤ ਉੱਤੇ ਦਿੱਤੇ ਗਏ ਬਿਆਨ ਦਾ ਉੱਲੇਖ ਕੀਤਾ ਹੈ। ਰਿਸ਼ੀਰਾਜ ਲਿਖਦੇ ਹਨ, ‘ਮੇਰੇ ਦੋਸਤ ਨੇ ਦੱਸਿਆ ਕਿ ਨਸ਼ੇ ਦੀ ਲਤ ਵਿੱਚ ਕੋਈ ਵੀ ਇਨਸਾਨ ਕਿਸੇ ਵੀ ਹਾਲਾਤ ਵਿੱਚ ਮਹਿਜ਼ ਇੱਕ ਫੁੱਠ ਡੂੰਘੇ ਬਾਥਟਬ ਵਿੱਚ ਨਹੀਂ ਡੁੱਬ ਸਕਦਾ ’।
First published: July 12, 2019
ਹੋਰ ਪੜ੍ਹੋ
ਅਗਲੀ ਖ਼ਬਰ