Home /News /punjab /

ਫ਼ਾਜ਼ਿਲਕਾ ਦੇ ਪਿੰਡ ਬਾਧਾ 'ਚ ਮਿਲਿਆ ਬੰਬ, ਲੋਕਾਂ 'ਚ ਦਹਿਸ਼ਤ

ਫ਼ਾਜ਼ਿਲਕਾ ਦੇ ਪਿੰਡ ਬਾਧਾ 'ਚ ਮਿਲਿਆ ਬੰਬ, ਲੋਕਾਂ 'ਚ ਦਹਿਸ਼ਤ

ਫ਼ਾਜ਼ਿਲਕਾ ਦੇ ਪਿੰਡ ਬਾਧਾ 'ਚ ਮਿਲਿਆ ਬੰਬ, ਲੋਕਾਂ 'ਚ ਦਹਿਸ਼ਤ

ਫ਼ਾਜ਼ਿਲਕਾ ਦੇ ਪਿੰਡ ਬਾਧਾ ਵਿਚ ਇਕ ਜਿੰਦਾ ਬੰਬ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪਿੰਡ ਦੇ ਇਕ ਖੇਤ ਵਿਚੋਂ ਇਹ ਬੰਬ ਬਰਾਮਦ ਹੋਇਆ ਹੈ। ਜਿਸ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਕੇ ਬੰਬ ਨਿਰੋਧਕ ਦਸਤੇ ਨੂੰ ਇਸ ਦੀ ਸੂਚਨਾ ਦੇ ਦਿਤੀ ਹੈ।

 • Share this:

  ਫ਼ਾਜ਼ਿਲਕਾ - ਫ਼ਾਜ਼ਿਲਕਾ ਦੇ ਪਿੰਡ ਬਾਧਾ ਵਿਚ ਇਕ ਜਿੰਦਾ ਬੰਬ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪਿੰਡ ਦੇ ਇਕ ਖੇਤ ਵਿਚੋਂ ਇਹ ਬੰਬ ਬਰਾਮਦ ਹੋਇਆ ਹੈ। ਜਿਸ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਕੇ ਬੰਬ ਨਿਰੋਧਕ ਦਸਤੇ ਨੂੰ ਇਸ ਦੀ ਸੂਚਨਾ ਦੇ ਦਿਤੀ ਹੈ।


  ਦੱਸਿਆ ਜਾ ਰਿਹਾ ਹੈ ਕਿ ਪਿੰਡ ਬਾਧਾ ਵਿਚ ਜਦੋਂ ਇਕ ਕਿਸਾਨ ਆਪਣੇ ਖੇਤ ਵਿਚ ਕੰਮ ਕਰ ਰਿਹਾ ਸੀ ਤਾਂ ਇਸ ਦੌਰਾਨ ਇਹ ਬੰਬ ਬਰਾਮਦ ਹੋਈਆਂ। ਜੋਕਿ ਜੰਗਲਿਆਂ ਅਤੇ ਪੁਰਾਣਾ ਹੈ। ਜੋਕਿ ਖੇਤ ਦੇ ਨਾਲ ਲੰਗਦੇ ਸੇਮਨਾਲੇ ਦੀ ਸਫ਼ਾਈ ਤੋਂ ਬਾਅਦ ਖੇਤ ਵਿਚ ਆ ਗਿਆ ਸੀ।
  ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਸੇਮਨਾਲੇ ਦੇ ਨਾਲ ਲਗਦੀ ਹੈ। ਇਕ ਮਹੀਨਾ ਪਹਿਲਾ ਸੇਮਨਾਲੇ ਦੀ ਸਫ਼ਾਈ ਹੋਈ ਸੀ। ਜਿਸ ਦੀ ਗਾਰ ਅਤੇ ਮਿਟੀ ਉਨ੍ਹਾਂ ਦੇ ਖੇਤ ਵਾਲੇ ਪਾਸੇ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਅਤੇ ਉਸ ਦਾ ਪੁੱਤਰ ਅੱਜ ਖੇਤ ਵਿਚ ਕੰਮ ਕਰ ਰਹੇ ਸਨ। ਜਦੋ ਕਹੀ ਨਾਲ ਇਕ ਵਸਤੂ ਟਕਰਾ ਗਈ, ਜਿਸ ਨੂੰ ਉਸ ਦੇ ਬੇਟੇ ਨੇ ਦੇਖਿਆ ਸੀ। ਪੁੱਤਰ ਨੇ ਉਨ੍ਹਾਂ ਨੂੰ ਬੁਲਾਇਆ ਤੇ ਜੋ ਚੀਜ਼ ਬਰਾਮਦ ਹੋਈ ਸੀ ਉਸ ਨੂੰ ਦਿਖਾਈਆਂ। ਉਨ੍ਹਾਂ ਨੇ ਦੱਸਿਆ ਕਿ ਪਹਿਲਾ ਦੇਖਣ ਵਿਚ ਇਹ ਲੋਹੇ ਦੀ ਚੀਜ਼ ਲਗਦੀ ਸੀ। ਪਰ ਜਦੋਂ ਉਸ ਨੇ ਆਪਣੇ ਗੁਆਂਢ ਵਿਚ ਰਹਿੰਦੇ ਇਕ ਪੁਲਿਸ ਮੁਲਾਜ਼ਮ ਨੂੰ ਸਦਿਆ ਜਿਸ ਨੇ ਇਸ ਨੂੰ ਵਿਸਫੋਟਕ ਵਸਤੂ ਹੋਣ ਦੀ ਪੁਸ਼ਟੀ ਕੀਤੀ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ। ਪੁਲਿਸ ਨੇ ਮੌਕੇ ਤੇ ਪੁੱਜਕੇ ਇਹ ਰਾਕਟਲਾਂਚਰ ਨੁਮਾ ਚੀਜ਼ ਆਪਣੇ ਕਬਜ਼ੇ ਵਿਚ ਲੈ ਲਈ।

  ਫ਼ਾਜ਼ਿਲਕਾ ਸਬ ਡਵੀਜ਼ਨ ਦੇ ਡੀ.ਐਸ.ਪੀ. ਜੋਰਾ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬਾਧਾ ਵਿਚ ਇਕ ਬੰਬ ਨੁਮਾ ਚੀਜ਼ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪੁੱਜਕੇ ਬੰਬ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਸਬੰਧੀ ਜਦੋ ਫੋਜ਼ ਅਤੇ ਬੀ.ਐਸ.ਐਫ. ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਇਹ ਇਕ ਟੁ ਇੰਚ ਮੋਟਰਾਰ ਗੋਲਾ ਬੰਬ ਹੈ। ਜੋਕਿ ਸੁਰਜੀਤ ਸਿੰਘ ਦੇ ਖੇਤ ਵਿੱਚੋ ਬਰਾਮਦ ਹੋਇਆ ਹੈ। ਜਿਸ ਦਾ ਖੇਤ ਸੇਮਨਾਲੇ ਦੇ ਨਾਲ ਪੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿੰਡ ਵਾਲਿਆਂ ਦੇ ਦੱਸਣ ਮੁਤਾਬਿਕ ਇਕ ਮਹੀਨਾ ਪਹਿਲਾ ਸੇਮਨਾਲੇ ਦੀ ਸਫ਼ਾਈ ਹੋਈ ਸੀ। ਹੋ ਸਕਦਾ ਹੈ ਇਸ ਦੌਰਾਨ ਇਹ ਬੰਬ ਖੇਤ ਵਿਚ ਆ ਗਿਆ ਹੋਵੇ। ਉਨ੍ਹਾਂ ਨੇ ਦੱਸਿਆ ਕਿ ਇਹ ਇਕ ਪੁਰਾਣਾ ਅਤੇ ਜੰਗਲਿਆਂ ਹੋਇਆ ਬੰਬ ਹੈ। ਜੋਕਿ 1965-71 ਦੀ ਜੰਗ ਦੌਰਾਨ ਦਾ ਲਗਦਾ ਹੈ।

  Published by:Ashish Sharma
  First published:

  Tags: Fazilika, Fazilka, Punjab Police