• Home
  • »
  • News
  • »
  • punjab
  • »
  • BRAVE GIRL ARRESTS ROBBERS WHO SNATCHED MOBILE PHONES FROM ELDERLY MOTHER

ਬਜ਼ੁਰਗ ਮਾਈ ਕੋਲੋਂ ਮੋਬਾਈਲ ਫੋਨ ਖੋਹਣ ਵਾਲਿਆਂ ਲੁਟੇਰਿਆਂ ਨੂੰ ਕੀਤਾ ਬਹਾਦਰ ਸਿੰਘਣੀ ਨੇ ਕੀਤਾ ਕਾਬੂ

ਭਰੇ ਬਜ਼ਾਰ ਦੋ ਲੁਟੇਰੇ ਦਬੋਚ ਕੀਤੇ ਪੁਲਿਸ ਦੇ ਹਵਾਲੇ 

ਬਹਾਦਰ ਲੜਕੀ ਦੀ ਫਾਇਲ ਫੋਟੋ

ਬਹਾਦਰ ਲੜਕੀ ਦੀ ਫਾਇਲ ਫੋਟੋ

  • Share this:
    Jagjit Dhanju

    ਲੁਟੇਰਿਆਂ ਦੇ ਹੌਸਲੇ ਕਿਸ ਕਦਰ ਬੁਲੰਦ ਹਨ ਇਹ ਸੁਲਤਾਨਪੁਰ ਲੋਧੀ ਵਿੱਚ ਵਾਪਰਦੀਆਂ ਘਟਨਾਵਾਂ ਤੋਂ ਪਤਾ ਚੱਲਦਾ ਹੈ। ਸੁਲਤਾਨਪੁਰ ਲੋਧੀ ਦੇ ਥਾਣੇ ਤੋਂ ਕੁਝ ਮਿੰਟਾਂ ਦੀ ਦੂਰੀ ਉਤੇ ਸਿੱਖਾਂ ਮੁਹੱਲਾ ਤੋਂ ਘਰ ਵਿੱਚ ਬੈਠੀ ਬਜੁਰਗ ਔਰਤ ਜੋ ਮੋਬਾਇਲ ਤੇ ਗੁਰਬਾਣੀ ਸੁਣ ਰਹੀ ਸੀ। ਬਜ਼ੁਰਗਾ ਮਾਈ ਕੋਲੋਂ ਦੋ ਲੁਟੇਰੇ ਮੋਬਾਈਲ ਖੋਹ ਕੇ ਲੈ ਗਏ। ਇਸ ਦੌਰਾਨ ਬਜੁਰਗ ਔਰਤ ਵੱਲੋਂ ਸਾਰੀ ਸੂਚਨਾ ਫੋਨ ਉੱਤੇ ਆਪਣੀ ਬੇਟੀ ਗੁਰਵਿੰਦਰ ਕੋਰ ਨੂੰ ਦਿੱਤੀ।

    ਗੁਰਵਿੰਦਰ ਕੌਰ ਘਰ ਆਈ ਅਤੇ ਸੀਸੀਟੀਵੀ ਕੈਮਰਿਆਂ ਵਿੱਚੋਂ ਲੁਟੇਰਿਆਂ ਦੇ ਚਿਹਰੇ ਕੱਢਕੇ ਆਪਣੇ ਸਰਕਲ ਵਿੱਚ ਭੇਜ ਦਿੱਤੇ। ਇਸ ਮਗਰੋਂ  ਲੁਟੇਰਿਆਂ ਦੀ ਭਾਲ ਸੁਰੂ ਹੋ ਜਾਂਦੀ ਹੈ। ਇਸੇ ਦੌਰਾਨ ਹੀ ਗੁਰਵਿੰਦਰ ਕੋਰ ਪੁਲਿਸ ਨੂੰ ਵੀ ਲੁੱਟ ਦੀ ਇਤਲਾਹ ਕਰਕੇ ਖੁਦ ਵੀ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੰਦੀ ਹੈ। ਜਾਣਕਾਰੀ ਮਿਲਦੀ ਹੈ ਕਿ ਲੁਟੇਰੇ ਦੂਜੀ ਲੁੱਟ ਦੀ ਨਿਯਤ ਵਿੱਚ ਸੁਲਤਾਨਪੁਰ ਲੋਧੀ ਵਿੱਚ ਹੀ ਘੁੰਮ ਰਹੇ ਹਨ। ਲੁਟੇਰਿਆਂ ਦੀ ਕਿਸਮਤ ਮਾੜੀ ਸੀ ਕਿ ਉਹਨਾਂ ਦਾ ਵਾਅ ਆਮ ਲੜਕੀ ਨਾਲ ਨਹੀਂ ਸਗੋਂ ਗਤਕਾ ਖੇਡਣ ਤੇ ਸਿਖਾਉਣੀ ਵਾਲੀ ਸਿੰਘਣੀ ਨਾਲ ਪੈ ਗਿਆ। ਗੁਰਵਿੰਦਰ ਕੋਰ ਵੱਲੋਂ ਲੁਟੇਰਿਆਂ ਦਾ ਪਿੱਛਾ ਕਰ ਕੇ  ਉਹਨਾਂ ਨੂੰ ਦਬੋਚ ਲਿਆ ਜਾਂਦਾ ਹੈ। ਜਿਸ ਤੋਂ ਬਾਅਦ ਪੁਲਿਸ ਮੋਕੇ ਤੇ ਪਹੁੰਚਦੀ ਹੈ ਤੇ ਲੁਟੇਰਿਆਂ ਨੂੰ ਹਿਰਾਸਤ ਵਿੱਚ ਲੈ ਲੈਂਦੀ ਹੈ।

    ਫ਼ਿਲਹਾਲ ਦੋਵੇਂ ਲੁਟੇਰੇ ਪੁਲਿਸ ਦੀ ਹਿਰਾਸਤ ਵਿੱਚ ਹਨ ਤੇ ਪੁਲਿਸ ਉਹਨਾਂ ਕੋਲ਼ੋਂ ਹੋਰ ਵਾਰਦਾਤ ਸੰਬੰਧੀ ਪੁੱਛਗਿੱਛ ਕਰ ਰਹੀ ਹੈ।
    Published by:Ashish Sharma
    First published: