Home /News /punjab /

ਪੰਜਾਬ ਦੇ ਦਲੇਰ ਲੋਕਾਂ ਨੇ 'ਕਿਰਪਾਨ' ਤੇ 'ਝਾੜੂ' ਵਿਚਲਾ ਫਰਕ ਸਮਝ ਲਿਆ ਹੈ: ਖਹਿਰਾ

ਪੰਜਾਬ ਦੇ ਦਲੇਰ ਲੋਕਾਂ ਨੇ 'ਕਿਰਪਾਨ' ਤੇ 'ਝਾੜੂ' ਵਿਚਲਾ ਫਰਕ ਸਮਝ ਲਿਆ ਹੈ: ਖਹਿਰਾ

ਭਗਵੰਤ ਮਾਨ ਜੀ, ਕਿਤੇ ਇਹ ਛੋਟੇਪੁਰ ਵਰਗਾ ਸਟਿੰਗ ਤਾਂ ਨਹੀਂ, ਜਿਹੜਾ ਕਦੇ ਹੋਇਆ ਹੀ ਨਹੀਂ ਸੀ: ਖਹਿਰਾ (ਫੋਟੋ ਕੈ. ਫੇਸਬੁਕ)

ਭਗਵੰਤ ਮਾਨ ਜੀ, ਕਿਤੇ ਇਹ ਛੋਟੇਪੁਰ ਵਰਗਾ ਸਟਿੰਗ ਤਾਂ ਨਹੀਂ, ਜਿਹੜਾ ਕਦੇ ਹੋਇਆ ਹੀ ਨਹੀਂ ਸੀ: ਖਹਿਰਾ (ਫੋਟੋ ਕੈ. ਫੇਸਬੁਕ)

  • Share this:
    Sangrur by-election results: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਜ਼ਿਮਨੀ ਚੋਣਾਂ ਵਿਚ ਜਿੱਤ ਦੇ ਨੇੜੇ ਹਨ। ਸਿਮਰਨਜੀਤ ਸਿੰਘ ਮਾਨ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੇ ਹੀ ਬਾਕੀ ਉਮੀਦਵਾਰਾਂ ਨੂੰ ਪਛਾੜਦੇ ਗਏ ਤੇ ਆਪ ਨੂੰ ਜਿੱਤ ਦੇ ਨੇੜੇ ਨਹੀਂ ਲੱਗਣ ਦਿੱਤਾ।

    ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕੀਤਾ ਹੈ ਤੇ ਕਿਹਾ- ਮੈਨੂੰ ਇਹ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਦਲੇਰ ਲੋਕਾਂ ਨੇ ਸਿੱਖੀ ਦੀ ਪ੍ਰਤੀਕ “ਕਿਰਪਾਨ” ਅਤੇ “ਝਾੜੂ'' ਵਿਚਲੇ ਫਰਕ ਨੂੰ ਸਮਝ ਲਿਆ ਹੈ ਅਤੇ ਭਾਜਪਾ ਦੀ ਬੀ-ਟੀਮ ਨੂੰ ਰੱਦ ਕਰਨ ਦੇ ਰਾਹ ਪੈ ਗਏ ਹਨ।


    ਸੁਖਪਾਲ ਸਿੰਘ ਖਹਿਰਾ ਨੇ ਨਤੀਜੇ ਆਉਣ ਤੋਂ ਕੁਝ ਮਿੰਟ ਪਹਿਲਾਂ ਇਕ ਹੋਰ ਟਵੀਟ ਵਿਚ ਕਿਹਾ- ਮੈਂ ਸੰਗਰੂਰ ਦੇ ਜਾਗਰੂਕ ਵੋਟਰਾਂ ਨੂੰ ਸਿਰਫ 3 ਮਹੀਨਿਆਂ ਵਿੱਚ ਫਰਜ਼ੀ ਇਨਕਲਾਬੀਆਂ ਨੂੰ ਨਕਾਰ ਕੇ ਅਸਲੀ "ਬਦਲਾਵ" ਲਿਆਉਣ ਦੇ ਰੁਝਾਨ ਲਈ ਵਧਾਈ ਦਿੰਦਾ ਹਾਂ! ਹੁਣ ਵੀ ਜੇ ਇਹ "ਫਰਜ਼ੀ-ਇਨਕਲਾਬ" ਜਿੱਤ ਵੀ ਗਏ ਤਾਂ ਸ਼ਰਮਨਾਕ ਹਾਰ ਹੋਵੇਗੀ! 3 ਮਹੀਨਿਆਂ ਪਹਿਲਾਂ ਜਿੱਤ ਦਿਵਾਉਣ ਵਾਲੇ 4.30 ਲੱਖ ਵੋਟਰਾਂ ਦਾ ਵਿਸ਼ਵਾਸ ਗੁਆਇਆ।''

    ਉਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਤੇ ਲਿਖਿਆ ਹੈ- 'ਸੰਗਰੂਰ ਜ਼ਿਮਨੀ ਚੋਣ ਵਿੱਚ ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰੋ। ਸਿਮਰਨਜੀਤ ਸਿੰਘ ਮਾਨ ਜੀ ਨੂੰ ਜਿੱਤ ਲਈ ਮੇਰੀਆਂ ਬਹੁਤ ਬਹੁਤ ਮੁਬਾਰਕਾਂ। ਮੈਨੂੰ ਯਕੀਨ ਹੈ ਕਿ ਉਹ ਆਪਣੀ ਨਵੀਂ ਭੂਮਿਕਾ ਵਿੱਚ ਪੰਜਾਬ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਨਤੀਜਾ ਆਮ ਆਦਮੀ ਪਾਰਟੀ ਦੇ ਅਸੰਵੇਦਨਸ਼ੀਲ ਅਤੇ ਅਯੋਗ ਸ਼ਾਸਨ ਪ੍ਰਤੀ ਜਨਤਾ ਦੀ ਨਾਰਾਜ਼ਗੀ ਨੂੰ ਦਰਸਾਉਂਦਾ ਹੈ।''
    Published by:Gurwinder Singh
    First published:

    Tags: Aam Aadmi Party, Bhagwant Mann, Sangrur bypoll, Simranjit Singh Mann

    ਅਗਲੀ ਖਬਰ