• Home
 • »
 • News
 • »
 • punjab
 • »
 • BREAKING AAM AADMI PARTY RELEASES FIRST LIST OF CANDIDATES FOR 2022 PUNJAB ASSEMBLY ELECTIONS

ਆਪ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

Punjab Assembly Polls 2022 : ਪਹਿਲੀ ਸੂਚੀ ਵਿੱਚ ਸਾਰੀਆਂ ਥਾਵਾਂ ਤੋਂ ਉਨ੍ਹਾਂ ਦੇ ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ। ਇਸਦੀ ਵਜ੍ਹਾ ਆਪ ਨੂੰ ਕਿਤੇ ਨਾ ਕਿਤੇ ਪਾਰਟੀ ਛੱਡਣ ਦਾ ਡਰ ਵੀ ਹੋ ਸਕਦਾ ਹੈ।

ਆਮ ਆਦਮੀ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ (ਫਾਇਲ ਫੋਟੋ)

ਆਮ ਆਦਮੀ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ (ਫਾਇਲ ਫੋਟੋ)

 • Share this:
  ਚੰਡੀਗੜ੍ਹ : ਆਮ ਆਦਮੀ ਪਾਰਟੀ (Aam Aadmi Party) ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ(Punjab Assembly Polls 2022) ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਪਹਿਲੀ ਸੂਚੀ ਵਿੱਚ ਸਾਰੀਆਂ ਥਾਵਾਂ ਤੋਂ ਉਨ੍ਹਾਂ ਦੇ ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ। ਇਸਦੀ ਵਜ੍ਹਾ ਆਪ ਨੂੰ ਕਿਤੇ ਨਾ ਕਿਤੇ ਪਾਰਟੀ ਛੱਡਣ ਦਾ ਡਰ ਵੀ ਹੋ ਸਕਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਸਾਰੇ ਵਿਧਾਇਕਾਂ ਦੀਆਂ ਟਿਕਟਾਂ ਦਾ ਐਲਾਨ ਕਰ ਦਿੱਤਾ ਗਿਆ।

  ਇਸ ਸੂਚੀ ਵਿੱਚ ਨਾਮ ਆਉਣ ਉੱਤੇ ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਨੇ ਟਵੀਟ ਕਰਕੇ ਪਾਰਟੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ 'ਸਾਡੇ ਆਗੂ ਦਾ ਧੰਨਵਾਦ ਜੀ ਮੇਰੇ ਵਿੱਚ ਦੁਬਾਰਾ ਵਿਸ਼ਵਾਸ ਦਿਖਾਉਣ ਅਤੇ ਦਿੜ੍ਹਬਾ ਦੇ ਲੋਕਾਂ ਦੀ ਸੇਵਾ ਕਰਨ ਦਾ ਇੱਕ ਹੋਰ ਮੌਕਾ ਦੇਣ ਲਈ। ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਅਤੇ ਪਾਰਟੀ ਲਈ ਸੀਟ ਦੁਬਾਰਾ ਜਿੱਤਾਂਗਾ।'

  ਆਪ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਐਮਪੀ ਭਗਵਾਨ ਮਾਨ ਨੇ ਨਿਊਜ਼ 18 ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ 10 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ, ਜੋ ਕਿ 2017 ਦੀਆਂ ਚੋਣਾਂ ਜਿੱਤ ਕੇ ਆਏ ਸਨ। ਤਾਂ ਜੋ ਉਹ ਆਪਣੇ ਹਲਕੇ ਵਿੱਚ ਆਪਣਾ ਰਿਪੋਰਟ ਕਾਰਡ ਜਾਰੀ ਕਰਨ। ਉਨ੍ਹਾਂ ਆਪਣੇ ਬਾਰੇ ਕਿਹਾ ਕਿ ਪਾਰਟੀ ਜਿੱਥੇ ਵੀ ਮੈਨੂੰ ਕਹੇਗੀ ਮੈਂ ਉਥੋਂ ਹੀ ਚੋਣ ਲੜਾਂਗਾ।

  ਮਾਨ ਨੇ ਕਿਹਾ ਕਿ ਦੂਸਰੀ ਪਾਰਟੀ ਦੇ ਉਮੀਦਵਾਰ ਆਪਣੇ ਹਲਕੇ ਬਦਲ ਰਹੇ ਹਨ ਕਿਉਂਕਿ ਉਨ੍ਹਾਂ ਲਈ ਆਪਣੇ ਹਲਕ 'ਚ ਆਉਣਾ ਮੁਸ਼ਕਲ ਹੈ। ਪਰ ਅਸੀਂ ਆਪਣੇ ਕਿਸੇ ਵੀ ਉਮੀਦਵਾਰ ਨੂੰ ਨਹੀਂ ਬਦਲਿਆ। ਕਾਂਗਰਸ ਨੂੰ ਪਹਿਲਾਂ ਆਪਣੀ ਲੜਾਈ ਖਤਮ ਕਰਨੀ ਚਾਹੀਦੀ ਹੈ। ਜੇਕਰ ਕੋਈ ਪਲਟੀ ਮਾਰਦਾ ਹੈ ਤਾਂ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਉਨ੍ਹਾਂ ਨਾਲ ਕੀ ਕਰਨਾ ਹੈ।

  ਕਾਂਗਰਸ ਆਗੂ ਰਾਜਕੁਮਾਰ ਵੇਰਕਾ ਨੇ ਤੰਜ ਕੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪਤਾ ਸੀ ਕਿ ਉਨ੍ਹਾਂ ਦੇ ਉਮੀਦਵਾਰ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣਗੇ, ਇਸ ਲਈ ਉਨ੍ਹਾਂ ਨੇ ਜਲਦਬਾਜ਼ੀ ਵਿੱਚ ਸੂਚੀ ਜਾਰੀ ਕਰ ਦਿੱਤੀ।

  ਜਿੰਨਾਂ ਨੂੰ ਸੀਟਾਂ ਮਿਲੀਆਂ

  1st ਜੈ ਕਿਸ਼ਨ ਰੋੜੀ-ਗੜ੍ਹਸ਼ੰਕਰ
  2nd ਸਰਬਜੀਤ ਕੌਰ ਮਾਣੂਕੇ-ਜਗਰਾਉਂ
  3rd ਮਨਜੀਤ ਬਿਲਾਸਪੁਰ-ਨਿਹਾਲ ਸਿੰਘ ਵਾਲਾ
  4rh ਕੁਲਤਾਰ ਸਿੰਘ ਸੰਧਵਾ-ਕੋਟਕਪੂਰਾ
  5th ਬਲਜਿੰਦਰ ਕੌਰ - ਤਲਵੰਡੀ ਸਾਬੋ
  6th ਪ੍ਰਿੰਸੀਪਲ ਬੁੱਧਰਾਮ-ਬੁਢਲਾਡਾ
  7th ਹਰਪਾਲ ਸਿੰਘ ਚੀਮਾ-ਦਿੜ੍ਹਬਾ
  8th ਅਮਨ ਅਰੋੜਾ-ਸੁਨਾਮ
  9th ਮੀਤ ਹੇਅਰ-ਬਰਨਾਲਾ
  10th ਕੁਲਵੰਤ ਪੰਡੋਰੀ-ਮਹਿਲ ਕਲਾਂ

  ਆਪ ਦੇ ਬਾਗੀ
  11th ਕੰਵਰ ਸੰਧੂ-ਖਰੜ

  ਕਾਂਗਰਸ 'ਚ ਸ਼ਾਮਿਲ
  12th ਰੁਪਿੰਦਰ ਰੂਬੀ-ਬਠਿੰਡਾ ਦਿਹਾਤੀ
  13 ਨਾਜ਼ਰ ਸਿੰਘ ਮਾਨਸ਼ਾਹੀਆ-ਮਾਨਸਾ
  14 ਪਿਰਮਲ ਸਿੰਘ-ਭਦੌੜ
  15 ਜਗਦੇਵ ਸਿੰਘ-ਮੌੜ ਮੰਡੀ
  16 ਸੁਖਪਾਲ ਖੈਰਾ- ਭੁਲੱਥ(ਸਾਬਕਾ MLA)

  ਜੋ ਪਾਰਟੀ 'ਚ ਹਨ ਪਰ ਸੀਟ ਨਹੀਂ ਮਿਲੀ
  17 ਅਮਰਜੀਤ ਸਿੰਘ ਸੰਦੋਹਾ-ਰੋਪੜ
  18 ਜਗਤਾਰ ਸਿੰਘ ਜੱਗਾ-ਰਾਏਕੋਟ
  19 ਮਾਸਟਰ ਬਲਦੇਵ ਸਿੰਘ-ਜੈਤੋ(ਸਾਬਕਾ MLA

  ਜਿਨ੍ਹਾਂ ਨੇ ਪਾਰਟੀ ਤੋਂ ਅਸਤੀਫ਼ਾ ਦਿੱਤਾ
  20 HS ਫੂਲਕਾ-ਦਾਖਾ (ਸਾਬਕਾ MLA)
  Published by:Sukhwinder Singh
  First published: