ਅੰਮ੍ਰਿਤਸਰ 'ਚ ਵੱਡੀ ਮਾਤਰਾ 'ਚ ਵਿਸਫੋਟਕ ਪਦਾਰਥ ਬਰਾਮਦ, ਪੰਜਾਬ 'ਚ ਫਿਰ ਤੋਂ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼..

IED recovered in Amritsar-ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨਾਕਾਮ ਹੋਈ ਹੈ। ਨਵਾਂਸ਼ਹਿਰ ਤੋਂ ਬਾਅਦ ਅੰਮ੍ਰਿਤਸਰ 'ਚ ਵੀ ਭਾਰੀ ਮਾਤਰਾ 'ਚ ਵਿਸਫੋਟਕ ਬਰਾਮਦ ਹੋਇਆ ਹੈ। ਪੁਲਿਸ ਨੇ ਇਲਾਕੇ ਚ ਸਰਚ ਆਪ੍ਰੇਸ਼ਨ ਚਲਾਇਆ ਹੈ।

ਪਿੰਡਾਂ ਨੂੰ ਜਾਣ ਵਾਲੀ ਸੜਕ ਬੰਦ ਕਰਕੇ ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਚਲਾਉਣ ਸਮੇਂ ਦੀ ਤਸਵੀਰ।

ਪਿੰਡਾਂ ਨੂੰ ਜਾਣ ਵਾਲੀ ਸੜਕ ਬੰਦ ਕਰਕੇ ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਚਲਾਉਣ ਸਮੇਂ ਦੀ ਤਸਵੀਰ।

 • Share this:
  ਅੰਮ੍ਰਿਤਸਰ : ਪੰਜਾਬ ‘ਚ ਇਕ ਵਾਰ ਫਿਰ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮਯਾਬ ਕੀਤਾ ਹੈ। ਪੁਲਿਸ ਨੂੰ ਵੱਡੀ ਕਾਮਯਾਬੀ ਤਹਿਤ ਅੰਮ੍ਰਿਤਸਰ (Amritsar) ‘ਚ 5 ਕਿਲੋ ਵਿਸਫੋਟਕ ਪਦਾਰਥ ਆਈ.ਈ.ਡੀ.(IED recovered ) ਮਿਲਿਆ ਹੈ। ਜਾਣਕਾਰੀ ਮੁਤਾਬਿਕ ਧਨੋਆ ਕਲਾਂ ‘ਚ ਇੰਨੀ ਵੱਡੀ ਮਾਤਰਾ ‘ਚ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਹੈ। ਫਿਲਹਾਲ ਸਪੈਸ਼ਲ ਟਾਸਕ ਫੋਰਸ(Special Task Force) ਨੇ ਇਲਾਕੇ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿੱਚ ਗੁਰਦਾਸਪੁਰ ਵਿੱਚ ਵੀ ਆਰਡੀਐਕਸ ਬਰਾਮਦ ਹੋਇਆ ਸੀ। ਇਸ ਦੇ ਨਾਲ ਹੀ ਪਿਛਲੇ ਸਾਲ ਦਸੰਬਰ ‘ਚ ਲੁਧਿਆਣਾ ਸਥਿਤ ਕੋਰਟ ਕੰਪਲੈਕਸ(Ludhiana court complex blast) ‘ਚ ਧਮਾਕਾ ਹੋਇਆ ਸੀ। ਪੰਜਾਬ ਵਿੱਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ 2022 (Punjab Election 2022) ਲਈ ਵੋਟਾਂ ਪੈਣੀਆਂ ਹਨ।

  ਅੰਮ੍ਰਿਤਸਰ ਵਿੱਚ ਐਸਟੀਐਫ ਏਆਈਜੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਨਸ਼ਿਆਂ ਬਾਰੇ ਜਾਣਕਾਰੀ ਮਿਲੀ ਪਰ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਪਤਾ ਲੱਗਾ ਕਿ ਵਾਹਗਾ-ਅਟਾਰੀ ਸਰਹੱਦ ਨੇੜੇ ਇੱਕ ਪਿੰਡ ਤੋਂ 5 ਕਿਲੋ ਵਜ਼ਨ ਦੀ ਆਈ.ਈ.ਡੀ. ਨਾਲ 1 ਲੱਖ ਰੁਪਏ ਵੀ ਬਰਾਮਦ ਕਰ ਹੋਏ। ਇਹ ਪਾਕਿਸਤਾਨ ਤੋਂ ਆਇਆ ਹੈ ਅਤੇ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।

  ਮੀਡੀਆ ਰਿਪੋਰਟਾਂ ਮੁਤਾਬਕ ਐੱਸਐੱਸਪੀ ਰਾਕੇਸ਼ ਕੌਲ ਸਮੇਤ ਕਈ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਜਿਸ ਥਾਂ ਤੋਂ ਵਿਸਫੋਟਕ ਬਰਾਮਦ ਹੋਇਆ ਹੈ, ਉਹ ਭਾਰਤ-ਪਾਕਿਸਤਾਨ ਸਰਹੱਦ ਤੋਂ ਕੁਝ ਦੂਰੀ 'ਤੇ ਸਥਿਤ ਹੈ। ਫਿਲਹਾਲ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਮੌਕੇ 'ਤੇ ਭਾਰੀ ਸੁਰੱਖਿਆ ਬਲ ਤਾਇਨਾਤ ਹੈ। ਪੁਲਿਸ ਵੱਲੋਂ ਕਥਿਤ ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲ ਹੀ ਦੇ ਸਮੇਂ ਵਿਚ ਪੰਜਾਬ ਵਿਚ ਕਈ ਵਾਰ ਵਿਸਫੋਟਕ ਬਰਾਮਦ ਹੋਣ ਦੀਆਂ ਖਬਰਾਂ ਆਈਆਂ ਹਨ।

  ਭਾਸ਼ਾ ਦੀ ਇੱਕ ਦਸੰਬਰ ਦੀ ਰਿਪੋਰਟ ਦੇ ਅਨੁਸਾਰ- ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਤੋਂ ਇੱਕ ਕਿਲੋਗ੍ਰਾਮ ਆਰਡੀਐਕਸ ਵਿਸਫੋਟਕ ਬਰਾਮਦ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੁਖਵਿੰਦਰ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਸ ਨੂੰ ਐਤਵਾਰ ਨੂੰ ਗੁਰਦਾਸਪੁਰ ਜ਼ਿਲੇ ਦੇ ਦੀਨਾਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਕੋਲੋਂ ਇਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਉਸ ਨੇ ਵਿਸਫੋਟਕ ਬਾਰੇ ਦੱਸਿਆ ਅਤੇ ਫਿਰ ਇਕ ਕਿਲੋ ਆਰਡੀਐਕਸ ਬਰਾਮਦ ਹੋਇਆ।

  ਦੋ ਦਿਨ ਬਾਅਦ ਹਥਿਆਰ ਬਰਾਮਦ ਕੀਤੇ ਗਏ 

  ਪੰਜਾਬ ਦੇ ਦੀਨਾਨਗਰ ਤੋਂ ਇੱਕ ਕਿਲੋ ਆਰਡੀਐਕਸ ਬਰਾਮਦ ਹੋਣ ਤੋਂ ਦੋ ਦਿਨ ਬਾਅਦ ਹੀ ਪੁਲਿਸ ਨੇ ਸੂਬੇ ਦੇ ਗੁਰਦਾਸਪੁਰ ਵਿੱਚ ਇੱਕ ਟਿਫਿਨ ਬੰਬ ਅਤੇ ਚਾਰ ਗ੍ਰਨੇਡ ਬਰਾਮਦ ਕੀਤੇ ਹਨ। ਤਤਕਾਲੀ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਸੀ ਕਿ ਵੀਰਵਾਰ ਨੂੰ ਜ਼ਿਲ੍ਹੇ ਦੇ ਪਿੰਡ ਸਲੇਮਪੁਰ ਅਰਾਈਆਂ ਨੇੜੇ ਟੀ-ਪੁਆਇੰਟ 'ਤੇ ਜਾਂਚ ਦੌਰਾਨ ਗੁਰਦਾਸਪੁਰ ਸਦਰ ਥਾਣਾ ਇੰਚਾਰਜ ਨੂੰ ਸੜਕ ਕਿਨਾਰੇ ਝਾੜੀਆਂ 'ਚ ਇੱਕ ਸ਼ੱਕੀ ਬੋਰੀ ਪਈ ਮਿਲੀ। ਸਹੋਤਾ ਨੇ ਦੱਸਿਆ ਕਿ ਜਾਂਚ ਕਰਨ 'ਤੇ ਉਨ੍ਹਾਂ ਨੂੰ ਗ੍ਰਨੇਡ ਅਤੇ ਇਕ ਟਿਫਿਨ ਬੰਬ ਮਿਲਿਆ ਹੈ।

  ਸਹੋਤਾ ਨੇ ਦੱਸਿਆ ਕਿ ਸਰਹੱਦੀ ਜ਼ਿਲੇ 'ਚੋਂ ਹਾਲ ਹੀ 'ਚ ਆਰ.ਡੀ.ਐਕਸ, ਗ੍ਰੇਨੇਡ ਅਤੇ ਪਿਸਤੌਲਾਂ ਦੀ ਬਰਾਮਦਗੀ ਨੂੰ ਦੇਖਦੇ ਹੋਏ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ 'ਚ ਥਾਣੇਦਾਰਾਂ ਵਲੋਂ ਪੂਰੇ ਜ਼ਿਲੇ 'ਚ 'ਨਾਕੇ' ਲਗਾਏ ਗਏ ਹਨ। ਪੰਜਾਬ ਪੁਲਿਸ ਖਾਸ ਕਰਕੇ ਬਾਰਡਰ ਜ਼ਿਲ੍ਹਾ ਪੁਲਿਸ ਬਲ ਹਾਈ ਅਲਰਟ 'ਤੇ ਹੈ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ 'ਤੇ ਰਾਤ ਸਮੇਂ ਡਿਊਟੀ 'ਤੇ ਰਹਿੰਦਿਆਂ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਏਡੀਜੀਪੀ ਰੈਂਕ ਦੇ ਕਈ ਅਧਿਕਾਰੀਆਂ ਨੂੰ ਸਰਹੱਦੀ ਜ਼ਿਲ੍ਹਿਆਂ ਦੀ ਵਿਸ਼ੇਸ਼ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
  Published by:Sukhwinder Singh
  First published: