ਤਰਨਤਾਰਨ: ਭਿੱਖੀਵਿੰਡ ਖੇਮਕਰਨ ਰੋਡ ਤੋ 10 ਫੁੱਟ ਤੋ ਬੰਬ ਮਿਲਿਆ ਹੈ। ਪੁਲੀਸ ਕਰਵਾਈ ਕਰ ਰਹੀ ਹੈ। ਖੇਮਕਰਨ ਰੋਡ ਤੇ ਪੈਟਰੋਲ ਪੰਪ ਨਜ਼ਦੀਕ ਬੰਬ ਨੁੰਮਾ ਵਸਤੂ ਮਿਲੀ । ਉੱਥੇ ਹੀ ਇਸ ਗੱਲ ਦਾ ਪਤਾ ਲੱਗਣ ਤੇ ਭਿੱਖੀਵਿੰਡ ਪੁਲਿਸ ਵਲੋਂ ਬੰਬ ਸਕੁਐਡ ਦੀਆਂ ਟੀਮਾਂ ਨੂੰ ਮੰਗਵਾਇਆ ਗਿਆ । ਦੱਸਣਯੋਗ ਹੈ ਕਿ bsnl ਦੇ ਅਧਿਕਾਰੀਆਂ ਵੱਲੋਂ ਖੁਦਾਈ ਕਰਵਾਕੇ ਤਾਂਰਾ ਵਿਛਾਈਆਂ ਜਾ ਰਿਹਾ ਸੀ, ਇਸ ਦੌਰਾਨ ਜਦ ਬੰਬਨੁਮਾ ਚੀਜ਼ ਦੇਖੀ ਵੇਖੀ ਗਈ ਤਾਂ ਦਹਿਸ਼ਤ ਦਾ ਮਾਹੌਲ ਬਣ ਗਿਆ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਬੰਬ ਪੁਰਾਣਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਦੇ ਕਾਸਟੇਬਲ ਅੰਗਰੇਜ਼ ਸਿੰਘ ਨੇ ਦੱਸਿਆ ਕਿ ਖੇਮਕਰਨ ਰੋਡ ਸੜਕ ਦੇ ਕਿਨਾਰੇ ਪਾਈਪ ਲਾਈਨ ਵਿਛਾਈ ਜਾ ਰਹੀ ਸੀ, ਜਿਸ ਨੂੰ ਲੈ ਕੇ ਠੇਕੇਦਾਰ ਵਲੋਂ ਟੋਇਆਂ ਦੀ ਖੁਦਾਈ ਕਰਵਾਈ ਜਾਰੀ ਹੈ। ਪ੍ਰੰਤੂ ਜਦ ਮਜ਼ਦੂਰਾਂ ਵੱਲੋਂ ਟੋਏ ਪੁੱਟੇ ਜਾ ਰਹੇ ਸਨ ਤਾਂ ਉਨ੍ਹਾਂ ਵਿਚੋਂ ਹੀ ਇਕ ਟੋਏ ਚੋਂ ਬੰਬਨੁਮਾ ਵਸਤੂ ਮਿਲੀ । ਜਿਸ ਨੂੰ ਕਿ ਇਕ ਰਿਟਾਇਰ ਫ਼ੌਜੀ ਵੱਲੋਂ ਪਛਾਣ ਕਰ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲੀਸ ਇਸ ਜਗ੍ਹਾ ਨੂੰ ਸੀਲ ਕਰ ਕੇ ਬੰਬ ਸਕੁਐਡ ਦੀਆਂ ਟੀਮਾਂ ਨੂੰ ਮੰਗਵਾ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tarn taran