Roop Nagar Buses accident : ਪਾਲਮਪੁਰ ਤੋਂ ਦਿੱਲੀ ਜਾ ਰਹੀ ਹਰਿਆਣਾ ਰੋਡਵੇਜ ਦੀ ਬੱਸ ਦਾ ਰਾਧਾ ਸੁਆਮੀ ਸੰਗਤ ਦੀ ਬੱਸ ਨਾਲ ਕੁਰਾਲੀ ਦੇ ਓਵਰ ਬ੍ਰਿਜ 'ਤੇ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ ਦੋ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖਮੀ ਹੋ ਗਏ। ਫਿਲਹਾਲ ਇਸ ਹਾਦਸੇ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਚੰਡੀਗੜ੍ਹ ਅਤੇ ਮੋਹਾਲੀ ਦੇ ਹਸਪਤਾਲਾਂ 'ਚ ਦਾਖ਼ਲ ਕਰਾਇਆ ਗਿਆ ਹੈ।
ਪੁੁਲਿਸ ਮੁਤਾਬਿਕ ਹਾਦਸੇ ਵਿੱਚ ਜ਼ਖ਼ਮੀ ਬਜ਼ੁਰਗ ਕੁਲਵੰਤ ਸਿੰਘ ਅਤੇ ਹਰਿਆਣਾ ਰੋਡਵੇਜ਼ ਦੀ ਬੱਸ ਵਿੱਚ ਸਵਾਰ ਰੰਜਨਾ ਨਾਮਕ ਔਰਤ ਦੀ ਮੌਤ ਹੋ ਗਈ। ਯਾਤਰੀਆਂ ਮੁਤਾਬਕ ਡਰਾਈਵਰ ਬੱਸ ਨੂੰ ਲਾਪਰਵਾਹੀ ਅਤੇ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ। ਥਾਣਾ ਸਿਟੀ ਪੁਲੀਸ ਨੇ ਹਰਿਆਣਾ ਰੋਡਵੇਜ਼ ਦੀ ਜ਼ਖ਼ਮੀ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕੁਰਾਲੀ ਫਲਾਈਓਵਰ 'ਤੇ ਬੀਤੀ ਰਾਤ ਕਰੀਬ 12 ਵਜੇ ਵਾਪਰਿਆ।ਕਾਂਗੜਾ ਤੋਂ ਆ ਰਹੀ ਹਰਿਆਣਾ ਰੋਡਵੇਜ਼ ਫਰੀਦਾਬਾਦ ਡਿਪੂ ਦੀ ਸਵਾਰੀਆਂ ਨਾਲ ਭਰੀ ਬੱਸ ਦੀ ਡੇਰਾ ਬਿਆਸ ਦੀ ਬੱਸ ਨਾਲ ਰੇਲਵੇ ਓਵਰਬ੍ਰਿਜ 'ਤੇ ਜ਼ੋਰਦਾਰ ਟੱਕਰ ਹੋ ਗਈ। ਇਸ ਦੌਰਾਨ ਹਰਿਆਣਾ ਰੋਡਵੇਜ਼ ਦੇ ਡਰਾਈਵਰ ਨੇ ਬੱਸ ਨੂੰ ਖੱਬੇ ਪਾਸੇ ਮੋੜ ਲਿਆ। ਇਸ ਕਾਰਨ ਹਰਿਆਣਾ ਰੋਡਵੇਜ਼ ਦੀ ਬੱਸ ਰੇਲਿੰਗ ਤੋੜ ਕੇ ਪੁਲ ਦੇ ਉੱਪਰ ਹਵਾ ਵਿੱਚ ਲਟਕ ਗਈ।
ਇਸ ਦੌਰਾਨ ਝਟਕੇ ਕਾਰਨ ਬੱਸ ਦਾ ਅਗਲਾ ਸ਼ੀਸ਼ਾ ਟੁੱਟ ਗਿਆ ਅਤੇ ਕਰੀਬ 80 ਫੁੱਟ ਦੀ ਉਚਾਈ ਤੋਂ ਪੁਲ ਦੀ ਸਰਵਿਸ ਲੇਨ 'ਤੇ ਡਿੱਗ ਕੇ ਬੱਸ ਦਾ ਡਰਾਈਵਰ ਅਤੇ ਕੰਡਕਟਰ ਜ਼ਖਮੀ ਹੋ ਗਏ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਇੰਚਾਰਜ ਵਿਨੋਦ ਕੁਮਾਰ, ਡੀਐਸਪੀ ਅਮਰਪ੍ਰੀਤ ਸਿੰਘ, ਏਐਸਆਈ ਰਜਿੰਦਰ ਰਾਣਾ, ਸੰਜੀਵ ਕੁਮਾਰ, ਐਸਆਈ ਭਗਤਵੀਰ ਸਿੰਘ ਮੌਕੇ ’ਤੇ ਪੁੱਜੇ। ਕੁਝ ਹੀ ਸਮੇਂ ਵਿੱਚ ਚਾਰ ਐਂਬੂਲੈਂਸਾਂ ਵੀ ਮੌਕੇ ’ਤੇ ਪਹੁੰਚ ਗਈਆਂ। ਉਨ੍ਹਾਂ ਰਾਹਤ ਕਾਰਜ ਸ਼ੁਰੂ ਕਰਦੇ ਹੋਏ ਦੋਵਾਂ ਬੱਸਾਂ ਦੇ ਜ਼ਖ਼ਮੀਆਂ ਨੂੰ ਇਲਾਜ ਲਈ ਖਰੜ, ਪੀ.ਜੀ.ਆਈ ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚਾਇਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Road accident, Roper