• Home
  • »
  • News
  • »
  • punjab
  • »
  • BREAKING TIFFIN BOMB FOUND FROM VILLAGE SALIMPUR IN GURDASPUR

ਗੁਰਦਾਸਪੁਰ 'ਚ ਵੱਡੀ ਸਾਜ਼ਿਸ਼ ਨਾਕਾਮ, ਪਿੰਡ ਸਲੀਮਪੁਰ 'ਚੋਂ ਮਿਲਿਆ ਟਿਫਿਨ ਬੰਬ

Gurdaspur Police recovered tiffen bomb : ਜ਼ਿਲ੍ਹਾ ਗੁਰਦਾਸਪੁਰ ਪੁਲਿਸ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਹਥਿਆਰਾਂ ਦੀ ਬਰਾਮਦਗੀ ਕਰ ਰਹੀ ਹੈ। ਇਸ ਤੋਂ ਪਹਿਲਾਂ ਥਾਣਾ ਦੀਨਾਨਗਰ ਤੋਂ 900 ਗ੍ਰਾਮ ਆਰ.ਡੀ.ਐਕਸ, ਭੈਣੀ ਮੀਆਂ ਖਾਂ ਵੱਲੋਂ ਦੋ ਹੱਥਗੋਲੇ ਬਰਾਮਦ ਹੋਏ ਸਨ। ਇਸ ਦੇ ਨਾਲ ਹੀ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਰੱਖਣ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।

ਗੁਰਦਾਸਪੁਰ ਪੁਲਿਸ ਨੇ ਪਿੰਡ ਸਲੀਮਪੁਰ ਅਫਗਾਨ ਤੋਂ ਟਿਫਨ ਬੰਬ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ।

  • Share this:
    ਗੁਰਦਾਸਪੁਰ: ਸਦਰ ਪੁਲਿਸ ਨੇ ਪਿੰਡ ਸਲੀਮਪੁਰ ਅਫਗਾਨ ਤੋਂ ਟਿਫਨ ਬੰਬ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ। ਇਸ ਮਾਮਲੇ ਵਿੱਚ ਐਸਐਸਪੀ ਸਵੇਰੇ ਪ੍ਰੈਸ ਕਾਨਫਰੰਸ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਟੀਮ ਨੂੰ ਘਾਹ ਨਾਲ ਢੱਕਿਆ ਇੱਕ ਪੀਲੇ ਰੰਗ ਦਾ ਬੈਗ ਮਿਲਿਆ। ਸਲੇਮਪੁਰ ਅਰਾਈਆਂ ਰੋਡ 'ਤੇ ਚੈਕਿੰਗ ਕਰਨ 'ਤੇ 04 ਹੈਂਡ ਗ੍ਰਨੇਡ ਅਤੇ 01 ਬਾਕਸ ਟਿਫਨ ਬੰਬ ਵਰਗੇ ਵਿਸਫੋਟਕ ਪਦਾਰਥ ਮਿਲੇ ਹਨ। ਪੁਲੀਸ ਵੱਲੋਂ ਇਨ੍ਹਾਂ ਨੂੰ ਬਰਾਮਦਗੀ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

    ਜ਼ਿਕਰਯੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਹਥਿਆਰਾਂ ਦੀ ਬਰਾਮਦਗੀ ਕਰ ਰਹੀ ਹੈ। ਇਸ ਤੋਂ ਪਹਿਲਾਂ ਥਾਣਾ ਦੀਨਾਨਗਰ ਤੋਂ 900 ਗ੍ਰਾਮ ਆਰ.ਡੀ.ਐਕਸ, ਭੈਣੀ ਮੀਆਂ ਖਾਂ ਵੱਲੋਂ ਦੋ ਹੱਥਗੋਲੇ ਬਰਾਮਦ ਹੋਏ ਸਨ। ਇਸ ਦੇ ਨਾਲ ਹੀ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਰੱਖਣ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਆਰਡੀਐਕਸ ਅਤੇ ਹੈਂਡ ਗ੍ਰੇਨੇਡ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲੀਸ ਵੱਲੋਂ ਰੈੱਡ ਅਲਰਟ ਕੀਤਾ ਜਾ ਰਿਹਾ ਹੈ।
    Published by:Sukhwinder Singh
    First published:
    Advertisement
    Advertisement