ਰੂਪਨਗਰ ਹਲਕੇ ਦੇ ਵਿਕਾਸ ਲਈ ਬਰਿੰਦਰ ਢਿੱਲੋਂ ਨੇ ਵਿੱਤ ਮੰਤਰੀ ਮਨਪ੍ਰੀੁਤ ਬਾਦਲ ਨਾਲ ਕੀਤੀ ਮੁਲਾਕਾਤ

News18 Punjabi | News18 Punjab
Updated: February 23, 2021, 6:45 PM IST
share image
ਰੂਪਨਗਰ ਹਲਕੇ ਦੇ ਵਿਕਾਸ ਲਈ ਬਰਿੰਦਰ ਢਿੱਲੋਂ ਨੇ ਵਿੱਤ ਮੰਤਰੀ ਮਨਪ੍ਰੀੁਤ ਬਾਦਲ ਨਾਲ ਕੀਤੀ ਮੁਲਾਕਾਤ
ਰੂਪਨਗਰ ਹਲਕੇ ਦੇ ਵਿਕਾਸ ਲਈ ਬਰਿੰਦਰ ਢਿੱਲੋਂ ਨੇ ਵਿੱਤ ਮੰਤਰੀ ਮਨਪ੍ਰੀੁਤ ਬਾਦਲ ਨਾਲ ਕੀਤੀ ਮੁਲਾਕਾਤ

  • Share this:
  • Facebook share img
  • Twitter share img
  • Linkedin share img
ਅਵਤਾਰ ਸਿੰਘ ਕੰਬੋਜ਼
ਰੂਪਨਗਰ ਹਲਕੇ ਦੇ ਵਿਕਾਸ ਅਤੇ ਤਰੱਕੀ ਦੇ ਹੋਰ ਰਸਤੇ ਖੋਲ੍ਹਣ ਲਈ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਮੁਲਾਕਾਤ ਕਰ ਕਈ ਯੋਜਨਾਵਾ ਤੇ ਵਿਚਾਰ ਚਰਚਾ ਕੀਤੀ ਗਈ।

ਬਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਆਉਣ ਵਾਲੇ ਬਜਟ ਸੈਸ਼ਨ ਵਿੱਚ ਰੂਪਨਗਰ ਹਲਕੇ ਦੀਆ ਮੰਗਾਂ ਨੂੰ ਤਰਜੀਹ ਦੇਣ ਲਈ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਭਰੋਸਾ ਦਿੱਤਾ ਹੈ। ਉਨਾਂ ਦੱਸਿਆ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਨਾਲ ਹੋਈ ਇਸ ਮੁਲਾਕਾਤ ਦੌਰਾਨ ਰੂਪਨਗਰ ਸ਼ਹਿਰ ਦੇ ਬੱਸ ਅੱਡੇ ਦਾ ਮੁੱਦਾ ਪ੍ਰਮੁੱਖਤਾ ਦੇ ਨਾਲ ਰੱਖਿਆ ਗਿਆ ਤੇ ਬੱਸ ਅੱਡੇ ਲਈ ਸਬੰਧਤ ਜਮੀਨ ਦੀ ਸਥਿਤੀ ਦੱਸਦਿਆਂ ਇਸ ਲਈ ਫੰਡ ਨਿਰਧਾਰਿਤ ਕਰਨ ਦੀ ਮੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਰੂਪਨਗਰ ਦਾ ਦਿਲ ਅਤੇ ਸ਼ਾਨ ਮੰਨੇ ਜਾਂਦੇ ਬੋਟ ਕਲੱਬ ਨੂੰ ਵੀ ਸੁਰਜੀਤ ਕਰਨ ਦੀ ਮੰਗ ਰੱਖੀ ਗਈ ਹੈ। ਢਿੱਲੋਂ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਬੋਟ ਕਲੱਬ ਦਾ ਨਾਮੋੋ ਨਿਸ਼ਾਨ ਤੱਕ ਖਤਮ ਕਰ ਦਿੱਤਾ ਪਰ ਕਾਂਗਰਸ ਸਰਕਾਰ ਦੇ ਸਮੇਂ ਇਸ ਸਥਾਨ ਨੂੰ ਦੁਬਾਰਾ ਆਬਾਦ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆ ਹੁਣ ਇਥੇ ਸੈਲਾਨੀਆ ਦੀ ਗਿਣਤੀ ਵਿੱਚ ਵਾਧਾ ਹੋਇਆ ਜਦ ਕਿ ਬੋਟ ਕਲੱਬ ਸਥਾਨ ਨੂੰ ਦੁਬਾਰਾ ਆਬਾਦ ਹੁੰਦਾ ਦੇਖ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਥੇ ਬੋਟ ਕਲੱਬ ਦੇ ਨਾਲ ਨਾਲ ਪਾਣੀ ਦੀਆਂ ਖੇਡਾਂ ਦਾ ਕੇਂਦਰ ਸਥਾਪਿਤ ਕਰਨ ਦੀ ਮੰਗ ਵੀ ਰੱਖੀ ਗਈ ਹੈ। ਢਿੱਲੋਂ ਨੇ ਦੱਸਿਆ ਕਿ ਹਲਕੇ ਦਾ ਇੱਕ ਅਹਿਮ ਤੇ ਵੱਡਾ ਹਿੱਸਾ ਨੂਰਪੁਰਬੇਦੀ ਦਾ ਹੈ ਜੋ ਕਿ ਪਹਾੜੀ ਇਲਾਕੇ ਦਾ ਪੱਛੜਿਆ ਹੋਇਆ ਖੇਤਰ ਹੈ। ਉਨਾਂ ਕਿਹਾ ਕਿ ਜੰਗਲਾਂ ਨਾਲ ਘਿਰੇ ਤੇ ਸਤਲੁੱਜ ਦਰਿਆ ਕਿਨਾਰੇ ਵਸੇ ਇਸ ਪੱਛੜੇ ਇਲਾਕੇ ਵੱਲ ਪਿਛਲੀ ਸਰਕਾਰ ਨੇ ਕੋਈ ਖਾਸ ਧਿਆਨ ਨਹੀਂ ਦਿੱਤਾ ਤੇ ਇਹ ਇਲਾਕਾ ਮੁਢਲੀਆਂ ਸਹੂਲਤਾਂ ਤੋਂ ਵੀ ਸੱਖਣਾ ਹੈ। ਉਨਾ ਕਿਹਾ ਕਿ ਇਸ ਇਲਾਕੇ ਦੇ ਹਸਪਤਾਲ ਅਤੇ ਕਾਲਜ ਵਿੱਚ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਕਰਵਾਈਆ ਜਾਣ ਤੇ 128 ਪਿੰਡਾਂ ਦੇ ਇਸ ਵੱਡੇ ਇਲਾਕੇ ਨੂਰਪੁਰਬੇਦੀ ਦੇ ਪ੍ਰਬੰਧਕੀ ਬਲਾਕ ਲਈ ਫੰਡ ਮੁਹੱਈਆ ਕਰਵਾਏ ਜਾਣ।

ਇਸ ਇਲਾਕੇ ਵਿੱਚ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ ਤੇ ਇਸ ਸੰਕਟ ਕਾਰਨ ਖੇਤੀ ਬਾੜੀ ਦੀ ਵਸੀਲੇ ਵੀ ਘੱਟਦੇ ਜਾ ਰਹੇ ਜਦ ਕਿ ਇਲਾਕੇ ਦੀ ਨੌਜਵਾਨ ਪੀੜੀ ਨੂੰ ਨੋਕਰੀਆਂ ਦੀ ਵੱਡੀ ਜਰੂਰਤ ਹੈ। ਉਨਾ ਕਿਹਾ ਕਿ ਕੁਦਰਤੀ ਸੁਹੱਪਣ ਕਰਕੇ ਇਸ ਇਲਾਕੇ ਵਿੱਚ ਸੈਰ ਸਪਾਟਾ ਉਦਯੋਗ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਜਿਸ ਦਾ ਕੇਵਲ ਇਸ ਇਲਾਕੇ ਨੂੰ ਹੀ ਨਹੀਂ ਸਾਰੇ ਸੂਬੇ ਨੂੰ ਫਾਇਦਾ ਮਿਲੇਗਾ। ਬਰਿੰਦਰ ਢਿੱਲੋਂ ਨੇ ਵਿੱਤ ਮੰਤਰੀ ਅੱਗੇ ਘਨੌਲੀ ਤੋਂ ਹਿਮਾਚਲ ਪ੍ਰਦੇਸ਼ ਜਾਂਦੀ ਸੜਕ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਰੱਖਿਆ ਤੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ ਤੇ ਸ਼੍ਰੀ ਚਮਕੌਰ ਸਾਹਿਬ ਇਲਾਕੇ ਦੇ ਹਿਮਾਚਲ ਪ੍ਰਦੇਸ਼ ਵਿੱਚ ਕੰਮ ਕਾਰ ਲਈ ਜਾਣ ਵਾਲੇ ਲੋਕਾਂ ਨੂੰ ਇਸ ਨਾਲ ਵੱਡੀ ਸਹੂਲਤ ਮਿਲੇਗੀ।

ਢਿੱਲੋਂ ਵੱਲੋਂ ਪੁਰਖਾਲੀ ਤੋਂ ਚੰਡੀਗੜ੍ਹ ਜਾਂਦੀ ਸੜਕ ਤੇ ਇਥੋਂ ਦੇ ਪੁਲ ਦੀ ਉਸਾਰੀ ਨਾ ਹੋਣ ਦਾ ਮਸਲਾ ਵੀ ਚੁੱਕਿਆ ਗਿਆ ਤੇ ਇਸ ਉਤੇ ਗੰਭੀਰਤਾ ਦਿਖਾਉਣ ਦੀ ਮੰਗ ਕੀਤੀ।
Published by: Gurwinder Singh
First published: February 23, 2021, 6:45 PM IST
ਹੋਰ ਪੜ੍ਹੋ
ਅਗਲੀ ਖ਼ਬਰ