ਰਿਸ਼ਤੇ ਹੋਏ ਤਾਰ-ਤਾਰ, ਭੂਆ ਦੇ ਲੜਕੇ ਉਤੇ ਲੱਗੇ ਬਲਾਤਕਾਰ ਦੇ ਦੋਸ਼

ਰਿਸ਼ਤੇ ਹੋਏ ਤਾਰ-ਤਾਰ, ਭੂਆ ਦੇ ਲੜਕੇ ਉਤੇ ਲੱਗੇ ਬਲਾਤਕਾਰ ਦੇ ਦੋਸ਼

ਰਿਸ਼ਤੇ ਹੋਏ ਤਾਰ-ਤਾਰ, ਭੂਆ ਦੇ ਲੜਕੇ ਉਤੇ ਲੱਗੇ ਬਲਾਤਕਾਰ ਦੇ ਦੋਸ਼

  • Share this:
    ਜਗਜੀਤ ਸਿੰਘ ਧੰਜੂ

    ਇਨਸਾਨੀਅਤ ਇੱਕ ਵਾਰ ਫਿਰ ਸ਼ਰਮਸਾਰ ਹੋਈ ਹੈ ਤੇ ਰਿਸ਼ਤਿਆਂ ਨੂੰ ਤਾਰ ਤਾਰ ਕਰਦੀ ਘਟਨਾ ਕਪੂਰਥਲਾ ਤੋਂ ਸਾਹਮਣੇ ਆਈ ਹੈ। ਕਪੂਰਥਲਾ ਵਿੱਚ ਭੂਆ ਦੇ ਲੜਕੇ ਉਤੇ ਮਾਮੇ ਦੀ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹਨ।

    ਮਾਮਲਾ ਪਿੰਡ ਪਰਵੇਜ ਨਗਰ ਦਾ ਹੈ ਜਿੱਥੇ ਦੀ ਰਹਿਣ ਵਾਲੀ 14 ਸਾਲ ਦੀ ਲੜਕੀ ਤੇ ਉਸ ਦੀ ਮਾਂ ਦੇ ਦੋਸ਼ ਹਨ ਕਿ ਉਸ ਦੀ ਭੂਆ ਦਾ ਲੜਕਾ ਉਸ ਨੂੰ ਸਵੇਰੇ ਇਹ ਕਹਿ ਘਰੋਂ ਲੈ ਗਿਆ ਕਿ ਉਸ ਦੀ ਮਾਂ ਬਿਮਾਰ ਹੈ ਤੇ ਇਸ ਦੌਰਾਨ ਤਿੰਨ ਦਿਨ ਤੱਕ ਉਸ ਨਾਲ ਕੁੱਟ-ਮਾਰ ਕਰਦਾ ਰਿਹਾ ਤੇ ਕਥਿਤ ਤੋਰ ਉਤੇ ਬਲਾਤਕਾਰ ਕੀਤਾ। ਉਹਨਾਂ ਮੁਤਾਬਕ ਉਸ ਦਾ ਸਾਥ ਉਸ ਦੀ ਮਾਂ ਵੀ ਦਿੰਦੀ ਰਹੀ।

    ਪੀੜਤਾ ਦੀ ਮਾਤਾ ਮੁਤਾਬਕ ਸ਼ੁੱਕਰਵਾਰ ਜਦੋਂ ਉਹ ਕੰਮ ਉਤੇ ਚਲੇ ਗਈ ਤਾ ਉਸ ਤੋਂ ਬਾਅਦ ਉਸ ਦੀ ਨਨਾਣ ਦਾ ਲੜਕਾ ਘਰ ਆਇਆ ਤੇ ਉਸ ਦੀ ਲੜਕੀ ਨੂੰ ਉਸ ਦੀ ਮਾਂ ਦੇ ਬਿਮਾਰ ਹੋਣ ਦਾ ਕਹਿ ਨਾਲ ਲੈ ਗਿਆ। ਇਸ ਦੌਰਾਨ ਤਿੱਨ ਦਿਨ ਤੱਕ ਉਹ ਸ਼ਰਮਸਾਰ ਕਰਨ ਵਾਲੀ ਘਟਨਾ ਨੂੰ ਇਜਾਮ ਦਿੱਤਾ। ਭੂਆ ਦੇ ਲੜਕੇ ਉਤੇ ਬਲਾਤਕਾਰ ਦੇ ਆਰੋਪ ਉਤੇ ਪੀੜਤਾ ਦੀ ਮਾਂ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਲੜਕੀ ਨੂੰ ਬਰਾਮਦ ਕੀਤਾ ਤੇ ਆਰੋਪੀ ਉਤੇ ਲੜਕੀ ਨੂੰ ਭਜਾਉਣ ਦਾ ਮਾਮਲਾ ਦਰਜ ਕਰ ਉਸ ਨੂੰ ਗਿਰਫਤਾਰ ਕਰ ਲਿਆ। ਲੜਕੀ ਦਾ ਮੈਡੀਕਲ ਕਰਵਾਇਆ ਗਿਆ। ਪੁਲਿਸ ਥਾਣਾ ਫੱਤੂ ਢੀਗਾ ਦੇ ਐਸਐਚੳ ਮੁਤਾਬਕ ਮੈਡੀਕਲ ਦੀ ਰਿਪੋਰਟ ਦਾ ਇਤਜਾਰ ਕੀਤਾ ਜਾ ਰਿਹਾ ਹੈ ਜਿਸ ਦੇ ਆਧਾਰ ਉਤੇ ਮਾਮਲੇ ਵਿੱਚ ਬਣਦਾ ਵਾਧਾ ਕੀਤਾ ਜਾਵੇਗਾ।
    Published by:Gurwinder Singh
    First published: