Home /News /punjab /

ਭਾਰਤੀ ਖੇਤਰ 'ਚ ਦਾਖਲ ਹੋਇਆ 3 ਸਾਲਾ ਪਾਕਿਸਤਾਨੀ ਬੱਚਾ, BSF ਨੇ ਦਿਖਾਈ ਦਰਿਆਦਿਲੀ, ਪਾਕਿ ਰੇਂਜਰਾਂ ਨੂੰ ਸੌਂਪਿਆ

ਭਾਰਤੀ ਖੇਤਰ 'ਚ ਦਾਖਲ ਹੋਇਆ 3 ਸਾਲਾ ਪਾਕਿਸਤਾਨੀ ਬੱਚਾ, BSF ਨੇ ਦਿਖਾਈ ਦਰਿਆਦਿਲੀ, ਪਾਕਿ ਰੇਂਜਰਾਂ ਨੂੰ ਸੌਂਪਿਆ

ਭਾਰਤੀ ਖੇਤਰ 'ਚ ਦਾਖਲ ਹੋਇਆ 3 ਸਾਲਾ ਪਾਕਿਸਤਾਨੀ ਬੱਚਾ, BSF ਨੇ ਦਿਖਾਈ ਦਰਿਆਦਿਲੀ... (ਫਾਇਲ ਫੋਟੋ)

ਭਾਰਤੀ ਖੇਤਰ 'ਚ ਦਾਖਲ ਹੋਇਆ 3 ਸਾਲਾ ਪਾਕਿਸਤਾਨੀ ਬੱਚਾ, BSF ਨੇ ਦਿਖਾਈ ਦਰਿਆਦਿਲੀ... (ਫਾਇਲ ਫੋਟੋ)

 • Share this:
  ਪੰਜਾਬ ਵਿੱਚ ਗਲਤੀ ਨਾਲ ਅੰਤਰਰਾਸ਼ਟਰੀ ਸਰਹੱਦ (ਆਈਬੀ) ਪਾਰ ਕਰਨ ਵਾਲੇ ਤਿੰਨ ਸਾਲਾ ਪਾਕਿਸਤਾਨੀ ਬੱਚੇ ਨੂੰ ਬੀਐੱਸਐੱਫ ਨੇ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਹੈ। ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਸੂਬੇ ਦੇ ਫਿਰੋਜ਼ਪੁਰ ਸੈਕਟਰ 'ਚ ਬੀਐੱਸਐੱਫ ਜਵਾਨਾਂ ਨੇ ਅੰਤਰਰਾਸ਼ਟਰੀ ਸਰਹੱਦ 'ਤੇ ਲੱਗੀ ਵਾੜ ਕੋਲ ਬੱਚੇ ਨੂੰ ਰੋਂਦੇ ਦੇਖਿਆ।

  ਬੱਚਾ ਰੋ ਰਿਹਾ ਸੀ ਅਤੇ ਪਾਪਾ, ਪਾਪਾ ਕਹਿ ਰਿਹਾ ਸੀ, ਜਿਸ ਤੋਂ ਬਾਅਦ ਬੀਐੱਸਐੱਫ ਫੀਲਡ ਕਮਾਂਡਰ ਨੇ ਪਾਕਿਸਤਾਨੀ ਰੇਂਜਰਾਂ ਨਾਲ ਤੁਰੰਤ ਫਲੈਗ ਮੀਟਿੰਗ ਕਰਨ ਦੀ ਪੇਸ਼ਕਸ਼ ਕੀਤੀ ਤਾਂ ਜੋ ਬੱਚੇ ਨੂੰ ਵਾਪਸ ਸੌਂਪਿਆ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਤੁਰੰਤ ਬਾਅਦ ਬੱਚੇ ਨੂੰ ਉਸ ਦੇ ਪਿਤਾ ਦੀ ਮੌਜੂਦਗੀ ਵਿੱਚ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ।

  ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬੀਐਸਐਫ ਨੇ ਸ਼ਨੀਵਾਰ ਨੂੰ ਦੱਸਿਆ ਕਿ ਪੰਜਾਬ ਦੇ ਫਿਰੋਜ਼ਪੁਰ ਸੈਕਟਰ ਵਿੱਚ ਇੱਕ ਬੱਚਾ ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਵਿੱਚ ਦਾਖਲ ਹੋ ਗਿਆ। ਸੁਰੱਖਿਆ ਬਲਾਂ ਨੇ ਦੱਸਿਆ ਕਿ ਬੱਚੇ ਦੀ ਉਮਰ 3 ਸਾਲ ਸੀ।

  ਬਿਆਨ ਵਿੱਚ ਕਿਹਾ ਗਿਆ ਹੈ, "ਬੱਚਾ ਕੁਝ ਵੀ ਦੱਸਣ ਵਿੱਚ ਅਸਮਰੱਥ ਸੀ ਅਤੇ ਉਸ ਨੂੰ ਬੀਐਸਐਫ ਦੀ ਸੁਰੱਖਿਅਤ ਹਿਰਾਸਤ ਵਿੱਚ ਰੱਖਿਆ ਗਿਆ ਸੀ।" ਬੱਚਾ ਰੋ ਰਿਹਾ ਸੀ ਅਤੇ ਪਾਪਾ-ਪਾਪਾ ਕਹਿ ਰਿਹਾ ਸੀ। ਕਿਉਂਕਿ ਇਹ ਅਣਜਾਣੇ ਵਿਚ ਭਟਕਣ ਦਾ ਮਾਮਲਾ ਸੀ, ਇਸ ਲਈ ਬੀਐਸਐਫ ਨੇ ਪਾਕਿ ਰੇਂਜਰਾਂ ਨਾਲ ਸੰਪਰਕ ਕੀਤਾ ਅਤੇ ਤੁਰੰਤ ਫਲੈਗ ਮੀਟਿੰਗ ਕਰਨ ਲਈ ਕਿਹਾ ਗਿਆ। ”

  ਬਾਅਦ ਵਿਚ ਇਸ ਦੀ ਸੂਚਨਾ ਬੱਚੇ ਦੇ ਪਿਤਾ ਨੂੰ ਦਿੱਤੀ ਗਈ। ਪਿਤਾ ਦੀ ਮੌਜੂਦਗੀ 'ਚ ਬੱਚੇ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ।

  ਬੀਐਸਐਫ ਨੇ ਦੱਸਿਆ ਕਿ ਇਸ ਬੱਚੇ ਨੂੰ ਸਦਭਾਵਨਾ ਅਤੇ ਮਨੁੱਖੀ ਆਧਾਰ ’ਤੇ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
  Published by:Gurwinder Singh
  First published:

  Tags: BSF, Pakistan, Pakistan government

  ਅਗਲੀ ਖਬਰ