Home /News /punjab /

BSF ਨੇ ਖੇਮਕਰਨ ‘ਚ 5 ਪਾਕਿਸਤਾਨੀ ਘੁਸਪੈਠਿਆਂ ਨੂੰ ਕੀਤਾ ਢੇਰ, ਸਰਚ ਆਪਰੇਸ਼ਨ ਜਾਰੀ

BSF ਨੇ ਖੇਮਕਰਨ ‘ਚ 5 ਪਾਕਿਸਤਾਨੀ ਘੁਸਪੈਠਿਆਂ ਨੂੰ ਕੀਤਾ ਢੇਰ, ਸਰਚ ਆਪਰੇਸ਼ਨ ਜਾਰੀ

 BSF ਨੇ ਖੇਮਕਰਨ ‘ਚ 5 ਪਾਕਿਸਤਾਨੀ ਘੁਸਪੈਠਿਆਂ ਨੂੰ ਕੀਤਾ ਢੇਰ

BSF ਨੇ ਖੇਮਕਰਨ ‘ਚ 5 ਪਾਕਿਸਤਾਨੀ ਘੁਸਪੈਠਿਆਂ ਨੂੰ ਕੀਤਾ ਢੇਰ

ਪੰਜਾਬ ਦੇ ਤਰਨਤਾਰਨ ਦੇ ਖੇਮਕਰਨ ਵਿੱਚ ਮਾਰੇ ਗਏ ਘੁਸਪੈਠੀਆਂ ਤੋਂ ਅਸਾਲਟ ਰਾਈਫਲਾਂ ਵੀ ਬਰਾਮਦ ਹੋਈਆਂ ਹਨ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਬੀਐਸਐਫ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ।

 • Share this:
  ਪੰਜਾਬ ਵਿੱਚ ਬੀਐਸਐਫ ਨੇ ਵੱਡੀ ਕਾਰਵਾਈ ਕਰਦਿਆਂ ਤਰਨਤਾਰਨ ਦੇ ਖੇਮਕਰਨ ਵਿੱਚ ਪਾਕਿਸਤਾਨ ਦੀ ਸਰਹੱਦ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਪੰਜ ਘੁਸਪੈਠੀਏ ਨੂੰ ਮਾਰ ਦਿੱਤਾ ਹੈ। ਉਨ੍ਹਾਂ ਕੋਲੋਂ ਅਸਾਲਟ ਰਾਈਫਲਾਂ ਵੀ ਬਰਾਮਦ ਹੋਈਆਂ ਹਨ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਬੀਐਸਐਫ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ।

  ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨਾਂ ਨੇ ਸ਼ਨੀਵਾਰ ਸਵੇਰੇ ਤਰਨਤਾਰਨ ਦੇ ਖੇਮਕਰਨ ਵਿੱਚ ਕੁਝ ਸ਼ੱਕੀ ਲੋਕਾਂ ਨੂੰ ਸਰਹੱਦ ਪਾਰ ਕਰਦਿਆਂ ਵੇਖਿਆ। ਬੀਐਸਐਫ ਦੇ ਜਵਾਨਾਂ ਨੇ ਉਨ੍ਹਾਂ ਨੂੰ ਤੁਰੰਤ ਉਥੇ ਰਹਿਣ ਦੀ ਹਦਾਇਤ ਕੀਤੀ ਪਰ ਘੁਸਪੈਠੀਏ ਨੇ ਸੁਰੱਖਿਆ ਬਲਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੇ ਜਵਾਬ ਵਿਚ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕੀਤੀ ਅਤੇ ਪੰਜ ਘੁਸਪੈਠੀਏ ਮਾਰੇ ਗਏ। ਦੱਸ ਦਈਏ ਕਿ ਖੇਮਕਰਨ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਆਉਂਦਾ ਹੈ, ਜੋ ਸਰਹੱਦ ਦੇ ਬਿਲਕੁਲ ਨਾਲ ਲੱਗਿਆ ਹੋਇਆ ਹੈ। ਮਾਰੇ ਗਏ ਸਾਰੇ ਘੁਸਪੈਠੀਏ ਤੋਂ ਅਸਾਲਟ ਰਾਈਫਲ ਬਰਾਮਦ ਕੀਤੀ ਗਈ ਹੈ।

  ਦੱਸਣਯੋਗ ਹੈ ਕਿ ਜਿਸ ਤਰੀਕੇ ਨਾਲ ਭਾਰਤੀ ਸੁਰੱਖਿਆ ਬਲਾਂ ਨੇ ਕਸ਼ਮੀਰ ਵਿੱਚ ਅੱਤਵਾਦੀਆਂ ਦਾ ਖਾਤਮਾ ਕੀਤਾ ਹੈ, ਉਸ ਸਮੇਂ ਤੋਂ ਪਾਕਿਸਤਾਨ ਬੁਖਲਾਹਟ ਵਿਚ ਹੈ। ਪਾਕਿਸਤਾਨ ਲਗਾਤਾਰ ਸਰਹੱਦ ਪਾਰੋਂ ਅੱਤਵਾਦੀਆਂ ਨੂੰ ਭਾਰਤ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਹਾਲਾਂਕਿ ਫੌਜ ਦੀ ਮੁਸਤੈਦੀ ਦੇ ਚਲਦਿਆਂ ਇਨ੍ਹਾਂ ਸਾਰੀਆਂ ਯੋਜਨਾਵਾਂ ਉਤੇ ਪਾਣੀ ਫਿਰ ਗਿਆ ਹੈ।
  Published by:Ashish Sharma
  First published:

  Tags: BSF, Pakistan, Punjab, Tarn taran, Terrorist

  ਅਗਲੀ ਖਬਰ