Home /News /punjab /

ਬਸਪਾ ਸੱਤਾ ਵਿੱਚ ਆਕੇ ਸਿੱਖ ਰਾਜਪੂਤ ਭਾਈਚਾਰੇ ਦੀਆਂ ਸਾਰੀਆਂ ਮੁਸ਼ਕਿਲਾਂ ਹੱਲ ਕਰੇਗੀ: ਜਸਵੀਰ ਸਿੰਘ ਗੜ੍ਹੀ

ਬਸਪਾ ਸੱਤਾ ਵਿੱਚ ਆਕੇ ਸਿੱਖ ਰਾਜਪੂਤ ਭਾਈਚਾਰੇ ਦੀਆਂ ਸਾਰੀਆਂ ਮੁਸ਼ਕਿਲਾਂ ਹੱਲ ਕਰੇਗੀ: ਜਸਵੀਰ ਸਿੰਘ ਗੜ੍ਹੀ

 ਬਸਪਾ ਸੱਤਾ ਵਿੱਚ ਆਕੇ ਸਿੱਖ ਰਾਜਪੂਤ ਭਾਈਚਾਰੇ ਦੀਆਂ ਸਾਰੀਆਂ ਮੁਸ਼ਕਿਲਾਂ ਹੱਲ ਕਰੇਗੀ: ਜਸਵੀਰ ਸਿੰਘ ਗੜ੍ਹੀ

ਬਸਪਾ ਸੱਤਾ ਵਿੱਚ ਆਕੇ ਸਿੱਖ ਰਾਜਪੂਤ ਭਾਈਚਾਰੇ ਦੀਆਂ ਸਾਰੀਆਂ ਮੁਸ਼ਕਿਲਾਂ ਹੱਲ ਕਰੇਗੀ: ਜਸਵੀਰ ਸਿੰਘ ਗੜ੍ਹੀ

 • Share this:

  ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਮਾਇਓਪੱਟੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਚੱਲ ਰਹੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ। ਇਸ ਮੌਕੇ  ਉਨ੍ਹਾਂ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਨੂੰ ਨਮਨ ਕੀਤਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਅੰਸ਼-ਵੰਸ਼, ਸਿੱਖ ਰਾਜਪੂਤ ਭਾਈਚਾਰੇ ਤੋਂ ਸਿਰੋਪਾਓ ਦੀ ਬਖਸ਼ਿਸ਼ ਲੈਕੇ ਆਸ਼ੀਰਵਾਦ ਪ੍ਰਾਪਤ ਕੀਤਾ।

  ਇਸ ਮੌਕੇ ਪ੍ਰੈਸ ਨੂੰ ਮੁਖਾਤਬ ਹੁੰਦਿਆਂ ਸਰਦਾਰ ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਸੱਤਾ ਵਿੱਚ ਆਕੇ ਸਿੱਖ ਰਾਜਪੂਤ ਭਾਈਚਾਰੇ ਦੀਆਂ ਹਰ ਤਰ੍ਹਾਂ ਦੀਆਂ ਮੰਗਾਂ ਮੁਸ਼ਕਿਲਾਂ ਨੂੰ ਤੁਰੰਤ ਮੰਨਕੇ ਸਿੱਖ ਰਾਜਪੂਤ ਭਾਈਚਾਰੇ ਦਾ ਮਾਨ ਸਨਮਾਨ ਬਹਾਲ ਕਰੇਗੀ।ਸਰਦਾਰ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਦਸ਼ਮੇਸ਼ ਪਿਤਾ ਦੇ ਸੁਪਨਿਆਂ ਦਾ ‘ਇਨ ਗਰੀਬ ਸਿੱਖਨ ਕੋ ਦੂੰ ਪਾਤਸ਼ਾਹੀ’ ਦਾ ਰਾਜ, ਜ਼ੁਲਮ ਦੀ ਹਕੂਮਤ ਸੂਬਾ ਸਰਹੰਦ ਨੂੰ ਢਾਹਕੇ ਪੂਰਾ ਕਰਕੇ ਦਿਖਾਇਆ ਸੀ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਜੋ ਰਾਜ ਭਾਗ ਲਿਆਂਦਾ ਸੀ ਉਹ ਗੁਰੂਆਂ ਦੇ ਸੁਪਨਿਆਂ ਦਾ ਬੇਗਮਪੁਰਾ ਸੀ, ਜਿਸ ਵਿੱਚ ਜਾਤੀਧਰਮ ਦੇ ਵਿਤਕਰੇ ਤੋਂ ਉਪਰ ਉਠ ਕੇ ਬੇਜ਼ਮੀਨਿਆਂ ਨੂੰ ਜ਼ਮੀਨਾਂ ਅਤੇ ਗਰੀਬਾਂ ਬੇਸਹਾਰਿਆਂ ਨੂੰ ਆਸਰੇ ਦਿੱਤੇ ਗਏ ਅਤੇ ਇਸਦੀ ਸਭ ਤੋਂ ਵੱਡੀ ਉਦਾਹਰਣ ਹੈ ਕਿ ਹਜ਼ਾਰਾਂ ਸਾਲਾਂ ਤੋਂ ਜੀਮੀਂਦਾਰਾ  ਕਰਦਾ ਆ ਰਿਹਾ ਜੱਟ ਸਿੱਖ ਭਾਈਚਾਰਾ ਪਹਿਲੀ ਵਾਰ ਜ਼ਮੀਨਾਂ ਦਾ ਮਾਲਕ ਬਣਿਆ ਅਤੇ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਹੈ। ਸ. ਗੜ੍ਹੀ ਨੇ ਅੱਗੇ ਕਿਹਾ ਕਿ ਆਜ਼ਾਦੀ ਦੇ 74 ਸਾਲਾਂ ਵਿੱਚ ਦੇਸ਼ ਤੇ ਰਾਜ ਕਰਦੀਆਂ ਕਾਂਗਰਸ ਅਤੇ ਭਾਜਪਾ ਵਰਗੀਆਂ ਪਾਰਟੀਆਂ ਨੇ ਆਪਣੀਆਂ ਹਕੂਮਤਾਂ ਵਿੱਚ ਕਦੇ ਵੀ ਸਿੱਖ ਰਾਜਪੂਤ ਭਾਈਚਾਰੇ ਨੂੰ ਬਣਦਾ ਮਾਨ ਸਨਮਾਨ ਨਹੀਂ ਦਿੱਤਾ। ਜਦੋਕਿ ਬਸਪਾ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਨੇ ਸਾਲ 2002 ਵਿੱਚ ਹੁਸ਼ਿਆਰਪੁਰ ਵਿਧਾਨਸਭਾ ਦੀ ਟਿਕਟ ਅਤੇ ਹੁਣ 2022 ਵਿੱਚ ਵੀ ਹੁਸ਼ਿਆਰਪੁਰ ਵਿਧਾਨਸਭਾ ਦੀ ਟਿਕਟ ਬਸਪਾ ਵੱਲੋਂ ਸਿੱਖ ਰਾਜਪੂਤ ਭਾਈਚਾਰੇ ਨੂੰ ਦਿੱਤੀ ਗਈ ਹੈ।

  ਇਸਤੋਂ ਪਹਿਲਾਂ 2002 ਅਤੇ 2007 ਆਦਮਪੁਰ ਤੋਂ ਕੁਲਦੀਪ ਸਿੰਘ ਪਰਹਾਰ ਨੂੰ ਬਸਪਾ ਨੇ ਆਦਮਪੁਰ ਤੋਂ  ਟਿਕਟ ਦਿੱਤੀ। ਜਦੋਂ ਕਿ 1991 ਵਿੱਚ ਫਗਵਾੜਾ ਦੇ ਨਰੂੜ ਪਿੰਡ ਦੇ ਸਿੱਖ ਰਾਜਪੂਤ ਤੋਂ ਸੁਰਜੀਤ ਸਿੰਘ ਨੂੰ ਆਦਮਪੁਰ ਤੋਂ ਬਸਪਾ ਮੇ ਟਿਕਟ ਦਿੱਤੀ ਸੀ।

  ਸ. ਗੜ੍ਹੀ ਨੇ ਦਸਿਆ ਕਿ ਸਿੱਖ ਰਾਜਪੂਤ ਭਾਈਚਾਰੇ ਵਿੱਚੋਂ ਆਉਂਦੇ ਬਹੁਤ ਵਿਦਵਾਨ, ਪੀਐਚਡੀ ਡਾ. ਵਰਿੰਦਰ ਪਰਹਾਰ ਨੂੰ ਬਸਪਾ ਨੇ ਹਸ਼ਿਆਰਪੁਰ ਤੋਂ ਟਿਕਟ ਦੇਕੇ ਸਿੱਖ ਰਾਜਪੂਤ ਭਾਈਚਾਰੇ ਨੂੰ ਵਿਧਾਨਸਭਾ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।

  ਸ. ਗੜ੍ਹੀ ਨੇ ਕਿਹਾ ਕਿ ਅੱਜ ਜਿਥੇ ਪੰਡਾਲ ਵਿੱਚ ਆਕੇ ਨਤਮਸਤਕ ਹੋ ਕੇ ਅਤੇ ਲੰਗਰ ਛਕਦਿਆਂ, ਚਰਚਾ ਕਰਦਿਆਂ ਉਨ੍ਹਾਂ ਆਤਮਿਕ ਸ਼ਾਂਤੀ ਅਤੇ ਆਨੰਦ ਦੀ ਅਨੁਭੂਤੀ ਕੀਤੀ ਹੈ ਉਥੇ ਇਹ ਵੀ ਸਮਝ ਵਿੱਚ ਆਇਆ ਹੈ ਕਿ ਸਿੱਖ ਰਾਜਪੂਤ ਭਾਈਚਾਰੇ ਨੂੰ ਪਿਛਲੇ ਸਮਿਆਂ ਦੇ ਵਿੱਚ ਓ.ਬੀ.ਸੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਸੀ ਜੋਕਿ ਸਰਕਾਰ ਦਾ ਇਹ ਫੈਸਲਾ ਪੁਨਰਮੰਥਨ ਦੀ ਮੰਗ ਕਰਦਾ ਹੈ।

  ਸਰਦਾਰ ਗੜ੍ਹੀ ਨੇ ਸਿੱਖ ਰਾਜਪੂਤ ਭਾਈਚਾਰੇ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਜਲਦ ਹੀ ਸਿੱਖ ਰਾਜਪੂਤ ਭਾਈਚਾਰੇ ਦੇ ਵੱਡੇ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਨੂੰ ਸੁਣ ਸਮਝਕੇ ਸੱਤਾ ਵਿੱਚ ਆਕੇ ਉਨ੍ਹਾਂ ਦੇ ਹੱਲ ਦਾ ਪ੍ਰਬੰਧ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਬਸਪਾ ਪੰਜਾਬ ਦੇ ਜਨਰਲ ਸਕੱਤਰ ਹਰਭਜਨ ਸਿੰਘ ਬਲਾਲੋਂ, ਜਸਵੀਰ ਸਿੰਘ ਖਾਲਸਾ, ਰਾਜ ਕੁਮਾਰ ਪਾਂਛਟਾ ਆਦਿ ਸ਼ਾਮਲ ਸਨ।

  Published by:Ashish Sharma
  First published:

  Tags: Bsp, Punjab