Home /News /punjab /

ਬਹੁਜਨ ਸਮਾਜ ਦੀ ਅਸਲ ਆਜ਼ਾਦੀ "ਸੱਤਾ ਅਤੇ ਪ੍ਰਤੀਨਿਧਤਾ" ਤੋਂ ਬਿਨਾ ਸੰਭਵ ਨਹੀਂ - ਜਸਵੀਰ ਸਿੰਘ ਗੜ੍ਹੀ

ਬਹੁਜਨ ਸਮਾਜ ਦੀ ਅਸਲ ਆਜ਼ਾਦੀ "ਸੱਤਾ ਅਤੇ ਪ੍ਰਤੀਨਿਧਤਾ" ਤੋਂ ਬਿਨਾ ਸੰਭਵ ਨਹੀਂ - ਜਸਵੀਰ ਸਿੰਘ ਗੜ੍ਹੀ

 ਬਹੁਜਨ ਸਮਾਜ ਦੀ ਅਸਲ ਆਜ਼ਾਦੀ "ਸੱਤਾ ਅਤੇ ਪ੍ਰਤੀਨਿਧਤਾ" ਤੋਂ ਬਿਨਾ ਸੰਭਵ ਨਹੀਂ - ਜਸਵੀਰ ਸਿੰਘ ਗੜ੍ਹੀ (file photo)

ਬਹੁਜਨ ਸਮਾਜ ਦੀ ਅਸਲ ਆਜ਼ਾਦੀ "ਸੱਤਾ ਅਤੇ ਪ੍ਰਤੀਨਿਧਤਾ" ਤੋਂ ਬਿਨਾ ਸੰਭਵ ਨਹੀਂ - ਜਸਵੀਰ ਸਿੰਘ ਗੜ੍ਹੀ (file photo)

"ਅਜ਼ਾਦੀ ਦੇ 75ਸਾਲਾਂ ਬਾਦ ਵੀ ਬਹੁਜਨ ਸਮਾਜ ਪੀੜਿਤ ਕਿਉਂ" ਤਹਿਤ ਲੋਕ ਲਾਮਬੰਦੀ ਕਰੇਗੀ ਬਸਪਾ - ਜਸਵੀਰ ਸਿੰਘ ਗੜ੍ਹੀ

 • Share this:
  ਜਲੰਧਰ- ਬਹੁਜਨ ਸਮਾਜ ਪਾਰਟੀ ਦੀ ਸੂਬਾ ਕਾਰਜਕਾਰਨੀ ਦੀ ਅਹਿਮ ਮੀਟਿੰਗ ਜਲੰਧਰ ਮੁੱਖ ਦਫਤਰ ਤੇ ਹੋਈ, ਜਿਸ ਵਿਚ ਸਮੁੱਚੇ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਹਾਜ਼ਿਰ ਹੋਈ। ਇਸ ਮੌਕੇ ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ, ਪਿਛੜੀਆਂ ਸ਼੍ਰੇਣੀਆਂ ਦੇ ਰਾਖਵਾਂਕਰਨ ਦੀ ਅਣਦੇਖੀ ਕੀਤੇ ਜਾਣ ਨੂੰ ਲੈਕੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਸੂਬੇ ਦੇ 178 ਲਾਅ ਅਫਸਰਾਂ ਦੀਆਂ ਪੋਸਟਾਂ, ਮੁਹੱਲਾ ਕਲੀਨਿਕ ਦੀਆਂ ਪੋਸਟਾਂ, ਰਾਜ ਸਭਾ ਮੈਂਬਰਾਂ ਦੀ ਚੋਣ ਵੇਲੇ, ਆਦਿ ਮੌਕੇ ਰਾਖਵਾਂਕਰਨ ਨੀਤੀ ਅਤੇ ਪੰਜਾਬ ਰਿਜਰਵੇਸ਼ਨ ਐਕਟ 2006 ਦੀ ਘੋਰ ਉਲੰਘਨਾ ਕੀਤੀ ਗਈ ਹੈ। ਇਥੋਂ ਤੱਕ ਕਿ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਦਲਿਤ ਪਿਛੜੇ ਵਰਗਾਂ ਨੂੰ inefficient ਅਕਾਰਜਕੁਸ਼ਲ ਸਰਕਾਰ ਨੇ ਦੱਸਿਆ। ਇਸ ਲੜੀ ਵਿਚ ਹੀ ਕਾਂਗਰਸ ਵਲੋਂ ਦਲਿਤ ਸਮਾਜ ਨੂੰ ਪੈਰਾਂ ਦੀਆਂ ਜੁੱਤੀਆਂ ਤੱਕ ਸੁਨੀਲ ਜਾਖੜ ਵਲੋਂ ਬੋਲਿਆ ਗਿਆ ਸੀ।

  ਮੀਟਿੰਗ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦਲਿਤ ਪਿਛੜੇ ਵਰਗਾਂ ਦਾ ਅਪਮਾਨ ਤੇ ਅਣਦੇਖੀ ਬਹੁਜਨ ਸਮਾਜ ਪਾਰਟੀ ਬਰਦਾਸ਼ਤ ਨਹੀਂ ਕਰੇਗੀ। ਮੌਜੂਦਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸਾਜਿਸ਼ੀ ਢੰਗ ਨਾਲ ਦਲਿਤ ਪਿਛੜੇ ਵਰਗਾਂ ਦੇ ਲੋਕਾਂ ਦੀ ਸ਼ਾਸਨ ਪ੍ਰਸ਼ਾਸ਼ਨ ਵਿਚ ਲਗਾਤਾਰ ਪ੍ਰਤੀਨਿਧਤਾ ਨੂੰ ਖਤਮ ਕਰਨ ਹਿਤ ਪੰਜਾਬ ਸਰਕਾਰ ਰਾਖਵਾਂਕਰਨ ਐਕਟ 2006 ਨੂੰ ਅਣਗੌਲਿਆ ਕਰ ਰਹੀ ਹੈ। ਪੰਜਾਬ ਸਰਕਾਰ ਦੀ ਅਜਿਹੀ ਨੀਤੀ ਖ਼ਿਲਾਫ਼ ਬਸਪਾ 15 ਅਗਸਤ ਤੋਂ ਸਮਾਜਿਕ ਪਰਿਵਰਤਨ ਤੇ ਆਰਥਿਕ ਆਜ਼ਾਦੀ ਦਾ ਅੰਦੋਲਨ ਜਲੰਧਰ ਤੋਂ ਸ਼ੁਰੂ ਕਰ ਰਹੀ ਹੈ। ਜਿਸ ਤਹਿਤ ਪੂਰੇ ਪੰਜਾਬ ਵਿਚ ਜਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਤੇ ਰੋਸ ਮਾਰਚ ਹੋਣਗੇ ਜਿਸ ਤਹਿਤ ਅਜ਼ਾਦੀ ਦੇ 75ਸਾਲਾਂ ਵਿਚ ਵੀ ਬਹੁਜਨ ਸਮਾਜ ਪੀੜਿਤ ਕਿਉਂ ਦੇ ਵਿਸ਼ੇ ਨਾਲ ਲੋਕ ਲਾਮਬੰਦੀ ਕੀਤੀ ਜਾਵੇਗੀ।

  ਸ. ਗੜ੍ਹੀ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਜ਼ਿਲ੍ਹਾਵਾਰ ਪ੍ਰੋਗਰਾਮ ਤਹਿਤ ਅਗਸਤ ਮਹੀਨੇ ਵਿੱਚ 15 ਨੂੰ ਜਲੰਧਰ, 22 ਨਵਾਂਸ਼ਹਿਰ, 23 ਮਾਨਸਾ, 24 ਮੋਗਾ, 25 ਅੰਮ੍ਰਿਤਸਰ, 26 ਲੁਧਿਆਣਾ, 29 ਮਾਲੇਰਕੋਟਲਾ, 30 ਮੁਕਤਸਰ, 31 ਫਿਰੋਜ਼ਪੁਰ ਹੋਣਗੇ। ਇਸ ਤਰ੍ਹਾਂ ਹੀ ਸਤੰਬਰ ਮਹੀਨੇ ਵਿੱਚ 1 ਸਤੰਬਰ ਨੂੰ ਮੋਹਾਲੀ, 2 ਪਟਿਆਲਾ, 5 ਬਠਿੰਡਾ, 6 ਫਰੀਦਕੋਟ, 7 ਤਰਨਤਾਰਨ, 9 ਹੋਸ਼ਿਆਰਪੁਰ, 11 ਫ਼ਤਹਿਗੜ੍ਹ ਸਾਹਿਬ, 13 ਨੂੰ ਗੁਰਦਾਸਪੁਰ, 14 ਕਪੂਰਥਲਾ, 16 ਸੰਗਰੂਰ, 19 ਰੋਪੜ, 20 ਬਰਨਾਲਾ, 21 ਖੰਨਾ ਅਤੇ 24 ਸਤੰਬਰ ਨੂੰ ਜਲੰਧਰ ਵਿਖੇ ਹੋਵੇਗਾ। ਜਿਲ੍ਹਾ ਫਾਜ਼ਿਲਕਾ 31 ਅਗਸਤ ਨੂੰ ਫਿਰੋਜ਼ਪੁਰ ਵਿਖੇ ਅਤੇ ਪਠਾਨਕੋਟ ਜਿਲ੍ਹਾ 13 ਸਤੰਬਰ ਨੂੰ ਗੁਰਦਾਸਪੁਰ ਵਿਖੇ ਸ਼ਾਮਿਲ ਹੋਵੇਗਾ। ਇਸ ਮੌਕੇ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਸਾਰੇ ਜਿਲ੍ਹਾ ਪੱਧਰ ਤੋਂ ਪ੍ਰਸ਼ਾਸ਼ਨ ਰਾਹੀਂ ਭੇਜੇ ਜਾਣਗੇ।

  ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਤੋਂ ਇਲਾਵਾ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ, ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ, ਜਨਰਲ ਸਕੱਤਰ ਗੁਰਲਾਲ ਸੈਲਾ, ਲਾਲ ਸਿੰਘ ਸੁਲਹਾਣੀ, ਰਾਜਾ ਰਾਜਿੰਦਰ ਸਿੰਘ ਨਨਹੇਰੀਆਂ, ਚਮਕੌਰ ਸਿੰਘ ਵੀਰ, ਬਲਵਿੰਦਰ ਕੁਮਾਰ, ਪਰਵੀਨ ਬੰਗਾ, ਜੋਗਾ ਸਿੰਘ ਪਨੋਂਦੀਆਂ, ਦਰਸ਼ਨ ਸਿੰਘ ਝਲੂਰ, ਪਰਮਜੀਤ ਮੱਲ, ਜਸਵੰਤ ਰਾਏ,  ਸੰਤ ਰਾਮ ਮੱਲਿਆ, ਲਾਲ ਚੰਦ ਔਜਲਾ, ਠੇਕੇਦਾਰ ਰਾਜਿੰਦਰ ਸਿੰਘ, ਭਾਗ ਸਿੰਘ ਸਰੀਹ, ਵਕੀਲ ਕੇਵਲ ਕ੍ਰਿਸ਼ਨ, ਬਲਵਿੰਦਰ ਬਿੱਟਾ, ਤਾਰਾ ਚੰਦ ਭਗਤ, ਵਕੀਲ ਥੋਰੂ ਰਾਮ, ਪਲਵਿੰਦਰ ਬਿੱਕਾ, ਵਿਜੇ ਯਾਦਵ, ਦਲਜੀਤ ਰਾਏ, ਮੋਹਨ ਸਿੰਘ ਨੋਧੇਮਾਜਰਾ, ਗੁਰਨੇਕ ਗੜ੍ਹੀ, ਦਰਸ਼ਨ ਸਿੰਘ ਨਡਿਆਲੀ, ਮੰਗਲ ਸਿੰਘ ਸਹੋਤਾ, ਜੀਤ ਰਾਮ ਬਸਰਾ, ਕੇਸਰ ਸਿੰਘ ਬਖਸ਼ੀਵਾਲਾ, ਮੇਵਾ ਸਿੰਘ, ਆਦਿ ਹਾਜ਼ਿਰ ਸਨ।
  Published by:Ashish Sharma
  First published:

  Tags: Bsp, Punjab politics

  ਅਗਲੀ ਖਬਰ