ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰੀ ਬਜਟ ਨੇ ਪੰਜਾਬ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਬਜਟ ਵਿੱਚੋਂ ਪੰਜਾਬ ਗਾਇਬ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਬੀਐਸਐਫ ਦੇ ਅਪਗ੍ਰੇਡੇਸ਼ਨ, ਆਧੁਨਿਕੀਕਰਨ, ਐਂਟੀ ਡਰੋਨ ਸਿਸਟਮ ਲਈ 1,000 ਕਰੋੜ ਰੁਪਏ ਦੀ ਮੰਗ ਕੀਤੀ ਸੀ। ਪਰ ਬਜਟ ਵਿੱਚ ਇਸ ਬਾਰੇ ਕੁਝ ਨਹੀਂ ਬੋਲਿਆ ਗਿਆ। ਮਾਨ ਨੇ ਕਿਹਾ, "ਅਸੀਂ ਅੰਮ੍ਰਿਤਸਰ, ਬਠਿੰਡਾ ਤੋਂ ਦਿੱਲੀ ਤੱਕ ਵੰਦੇ ਭਾਰਤ ਰੇਲ ਗੱਡੀਆਂ ਚਲਾਉਣ ਲਈ ਵੀ ਕਿਹਾ, ਪਰਾਲੀ ਸਾੜਨ ਦੇ ਪ੍ਰਬੰਧਨ ਲਈ 1,500 ਰੁਪਏ ਪ੍ਰਤੀ ਏਕੜ, ਪਰ ਇਸ 'ਤੇ ਵੀ ਕੁਝ ਨਹੀਂ ਧਿਆਨ ਦਿੱਤਾ ਗਿਆ। ਮਾਨ ਨੇ ਕਿਹਾ ਕਿ ਕਿਸਾਨਾਂ ਲਈ ਐਮਐਸਪੀ ਦਾ ਐਲਾਨ ਨਹੀਂ ਕੀਤਾ ਗਿਆ। ਪੰਜਾਬ ਨਾਲ ਇਹ ਬੇਇਨਸਾਫੀ ਸਹੀ ਨਹੀਂ ਹੈ।
Earlier Punjab was missing from Republic Day, now Punjab is missing from the budget. As a border state, we demanded Rs 1000 cr for BSF's upgradation, modernisation, anti-drone system, but nothing has been talked about in the budget: Punjab CM Bhagwant Mann on #UnionBudget2023 pic.twitter.com/HPO28q2Vxn
— ANI (@ANI) February 1, 2023
ਸ. ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ 26 ਜਨਵਰੀ ਦੀ ਪਰੇਡ ਤੋਂ ਪੰਜਾਬ ਨੂੰ ਗਾਇਬ ਕਰ ਦਿੱਤਾ ਸੀ। ਕੇਂਦਰ ਸਰਕਾਰ ਪੰਜਾਬ ਤੋਂ ਬਦਲਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਇਲਾਕਾ ਹੈ। ਅਸੀਂ ਸੁਰੱਖਿਆ ਲਈ ਬਾਰਡਰ ਉਤੇ 1000 ਕਰੋੜ ਦੀ ਮੰਗੀ ਕੀਤੀ ਸੀ ਪਰ ਉਹ ਵੀ ਨਹੀਂ ਮੰਨੀ ਗਈ। ਅਸੀਂ ਟਰੇਨਾਂ ਚਲਾਉਣ ਦੀ ਮੰਗ ਕੀਤੀ ਸੀ, ਉਹਨੂੰ ਵੀ ਨਹੀਂ ਮੰਨਿਆ ਗਿਆ। ਇਸ ਤੋਂ ਇਲਾਵਾ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਨਹੀਂ ਦਿੱਤਾ ਗਿਆ ਅਤੇ ਪਰਾਲੀ ਲਈ ਫੰਡ ਨਹੀਂ ਰੱਖਿਆ ਗਿਆ ਹੈ।
ਮਾਨ ਨੇ ਅੱਗੇ ਕਿਹਾ ਮੈਡੀਕਲ ਕਾਲਜ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਇਹ ਸਿਰਫ ਕਾਗਜ਼ 'ਤੇ ਲਿਖੀ ਸਕ੍ਰਿਪਟ ਹੈ। ਬਜਟ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਈ ਹੈ। ਕਿਸਾਨਾਂ ਤੋਂ ਬਦਲਾ ਲਿਆ ਗਿਆ ਹੈ।
ਸ. ਮਾਨ ਨੇ ਪੰਜਾਬ ਸਰਕਾਰ ਨੇ ਕੇਂਦਰੀ ਵਿੱਤ ਮੰਤਰੀ ਤੋਂ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਲਈ 2500 ਕਰੋੜ ਰੁਪਏ ਦੇ ਵਿਸ਼ੇਸ਼ ਉਦਯੋਗਿਕ ਪੈਕੇਜ ਦੀ ਮੰਗ ਕੀਤੀ ਸੀ। ਪੰਜਾਬ ਦੀ ਸਰਹੱਦੀ ਪੱਟੀ ਵਿੱਚ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਸ਼ਾਮਲ ਹਨ ਪਰ ਪੰਜਾਬ ਜਾਂ ਸਰਹੱਦੀ ਪੱਟੀ ਲਈ ਬਜਟ ਵਿੱਚ ਕੁਝ ਨਹੀਂ ਰੱਖਿਆ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Budget 2023, Modi government, Nirmala Sitharaman