ਡੀਜੀਪੀ ਵੱਲੋਂ ਸਬਜ਼ੀ ਦੀ ਰੇੜ੍ਹੀ ਵਾਲੇ ਨਾਲ ਧੱਕੇਸ਼ਾਹੀ ਕਰਨ ਵਾਲਾ SHO ਸਸਪੈਂਡ

News18 Punjabi | News18 Punjab
Updated: May 6, 2021, 11:18 AM IST
share image
ਡੀਜੀਪੀ ਵੱਲੋਂ ਸਬਜ਼ੀ ਦੀ ਰੇੜ੍ਹੀ ਵਾਲੇ ਨਾਲ ਧੱਕੇਸ਼ਾਹੀ ਕਰਨ ਵਾਲਾ SHO ਸਸਪੈਂਡ
ਡੀਜੀਪੀ ਵੱਲੋਂ ਸਬਜ਼ੀ ਦੀ ਰੇੜ੍ਹੀ ਵਾਲੇ ਨਾਲ ਧੱਕੇਸ਼ਾਹੀ ਕਰਨ ਵਾਲਾ SHO ਸਸਪੈਂਡ

  • Share this:
  • Facebook share img
  • Twitter share img
  • Linkedin share img
ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਸਬਜ਼ੀ ਦੀ ਰੇੜ੍ਹੀ ਵਾਲੇ ਨਾਲ ਗੁੰਡਾਗਰਦੀ ਕਰਨ ਵਾਲੇ SHO ਨੂੰ ਸਸਪੈਂਡ ਕਰ ਦਿੱਤਾ ਹੈ। ਡੀਜੀਪੀ ਨੇ ਟਵੀਟ ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਇਹ ਬਹੁਤ ਮਾੜੀ ਤੇ ਸ਼ਰਮਨਾਕ ਘਟਨਾ ਹੈ ਜੋ ਬਰਦਾਸ਼ਤਯੋਗ ਨਹੀਂ ਹੈ। ਇਸ ਲਈ ਫਗਵਾੜਾ ਦੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।



ਦੱਸ ਦਈਏ ਕਿ ਪੁਲਿਸ ਦੀ ਧੱਕੇਸ਼ਾਹੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ।  ਜਿਥੇ ਐਸਐਚਓ ਨੇ ਸਬਜ਼ੀ ਵੇਚਣ ਵਾਲੇ ਨਾਲ ਬਦਸਲੂਕੀ ਤੇ ਸ਼ਬਜੀ ਵਾਲੀ ਟੋਕਰੀ ਨੂੰ ਲੱਤ ਮਾਰ ਕੇ ਪਰ੍ਹਾਂ ਸੁੱਟ ਦਿੱਤਾ। ਐਸਐਚਓ ਦਾ ਨਾਮ ਨਵਦੀਪ ਸਿੰਘ ਦੱਸਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਡੀਜੀਪੀ ਨੇ ਇਹ ਕਾਰਵਾਈ ਕੈਪਟਨ ਅਮਰਿੰਦਰ ਦੇ ਹੁਕਮਾਂ ਤੋਂ ਬਾਅਦ ਕੀਤੀ ਹੈ।

ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ ਤੇ ਸਵਾਲ ਉਠੇ ਹਨ ਕਿ ਪੁਲਿਸ ਨੂੰ ਕਿਸੇ ਗਰੀਬ ਨਾਲ ਅਜਿਹਾ ਕਰਨ ਦਾ ਕੀ ਹੱਕ ਹੈ।
Published by: Gurwinder Singh
First published: May 5, 2021, 6:51 PM IST
ਹੋਰ ਪੜ੍ਹੋ
ਅਗਲੀ ਖ਼ਬਰ