Home /News /punjab /

'ਆਪ' ਦੀ ਸਰਕਾਰ 'ਚ ਖ਼ੁਦ ਫ਼ੈਸਲੇ ਲੈ  ਸਕਣਗੇ ਵਪਾਰੀ ਅਤੇ ਕਾਰੋਬਾਰੀ : ਸੌਰਭ ਭਾਰਦਵਾਜ

'ਆਪ' ਦੀ ਸਰਕਾਰ 'ਚ ਖ਼ੁਦ ਫ਼ੈਸਲੇ ਲੈ  ਸਕਣਗੇ ਵਪਾਰੀ ਅਤੇ ਕਾਰੋਬਾਰੀ : ਸੌਰਭ ਭਾਰਦਵਾਜ

'ਆਪ' ਦੀ ਸਰਕਾਰ 'ਚ ਖ਼ੁਦ ਫ਼ੈਸਲੇ ਲੈ  ਸਕਣਗੇ ਵਪਾਰੀ ਅਤੇ ਕਾਰੋਬਾਰੀ : ਸੌਰਭ ਭਾਰਦਵਾਜ

'ਆਪ' ਦੀ ਸਰਕਾਰ 'ਚ ਖ਼ੁਦ ਫ਼ੈਸਲੇ ਲੈ  ਸਕਣਗੇ ਵਪਾਰੀ ਅਤੇ ਕਾਰੋਬਾਰੀ : ਸੌਰਭ ਭਾਰਦਵਾਜ

ਅੱਜ ਟ੍ਰੇਡ ਵਿੰਗ ਦੇ ਪੰਜਾਬ ਪ੍ਰਧਾਨ ਰਮਨ ਮਿੱਤਲ, ਕੋ ਪ੍ਰੈਜ਼ੀਡੈਂਟ ਅਨਿਲ ਠਾਕੁਰ, ਜਿਲ੍ਹਾ ਪ੍ਰਧਾਨ ਰਕੇਸ਼ ਕੁਮਾਰ, ਹਲਕਾ ਭੁੱਚੋ ਦੇ ਹਲਕਾ ਇੰਚਾਰਜ ਮਾਸਟਰ ਜਗਸੀਰ ਸਿੰਘ, ਰਾਮਪੁਰਾ ਫੂਲ  ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਅਤੇ ਸਰਦੂਲਗੜ੍ਹ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਬਨਾਵਾਲੀ ਦੀ ਅਗਵਾਈ ਵਿੱਚ ਦਿੱਲੀ ਵਿੱਚ ਆਪ ਦੇ ਵਿਧਾਇਕ ਸੌਰਭ ਭਾਰਦਵਾਜ਼ ਵੱਲੋਂ ਛੋਟੇ ਵੱਡੇ ਵਪਾਰੀਆਂ ਨਾਲ ਜਨ ਸੰਵਾਦ ਰਚਾਇਆ  ਗਿਆ।

ਹੋਰ ਪੜ੍ਹੋ ...
  • Share this:

ਬਠਿੰਡਾ - ਪੰਜਾਬ ਵਿੱਚ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ (ਆਪ) ਵੱਲੋਂ ਆਪਣੇ ਚੋਣ ਮੈਨੀਫੈਸਟੋ ਲਈ ਸਾਰੇ ਵਰਗਾਂ ਨਾਲ ਜਨ ਸੰਵਾਦ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ। ਇਸੇ ਕੜੀ ਦੇ ਤਹਿਤ ਅੱਜ ਟ੍ਰੇਡ ਵਿੰਗ ਦੇ ਪੰਜਾਬ ਪ੍ਰਧਾਨ ਰਮਨ ਮਿੱਤਲ, ਕੋ ਪ੍ਰੈਜ਼ੀਡੈਂਟ ਅਨਿਲ ਠਾਕੁਰ, ਜਿਲ੍ਹਾ ਪ੍ਰਧਾਨ ਰਕੇਸ਼ ਕੁਮਾਰ, ਹਲਕਾ ਭੁੱਚੋ ਦੇ ਹਲਕਾ ਇੰਚਾਰਜ ਮਾਸਟਰ ਜਗਸੀਰ ਸਿੰਘ, ਰਾਮਪੁਰਾ ਫੂਲ  ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਅਤੇ ਸਰਦੂਲਗੜ੍ਹ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਬਨਾਵਾਲੀ ਦੀ ਅਗਵਾਈ ਵਿੱਚ ਦਿੱਲੀ ਵਿੱਚ ਆਪ ਦੇ ਵਿਧਾਇਕ ਸੌਰਭ ਭਾਰਦਵਾਜ਼ ਵੱਲੋਂ ਛੋਟੇ ਵੱਡੇ ਵਪਾਰੀਆਂ ਨਾਲ ਜਨ ਸੰਵਾਦ ਰਚਾਇਆ  ਗਿਆ।

ਇਸ ਜਨ ਸੰਵਾਦ ਵਿੱਚ ਵਪਾਰੀਆਂ ਨੇ ਆਪਣੇ ਆਪਣੇ ਕੰਮ ਨਾਲ ਸੰਬੰਧਿਤ ਸਮੱਸਿਆਵਾਂ ਦਾ ਖੁੱਲ੍ਹ ਕੇ ਜ਼ਿਕਰ ਕੀਤਾ। ਵਪਾਰੀਆਂ ਦਾ ਕਹਿਣਾ ਸੀ ਕਿ ਅੱਜ ਤੱਕ ਕਿਸੇ ਵੀ ਪਾਰਟੀ ਜਾਂ ਸਰਕਾਰ ਨੇ ਕਦੇ ਵੀ ਵਪਾਰੀਆਂ ਲਈ ਬਣਾਈਆਂ ਜਾਣ ਵਾਲੀਆਂ ਪਾਲਿਸੀਆ ਬਾਰੇ ਉਹਨਾ ਨਾਲ ਗੱਲਬਾਤ ਕਰਨੀ ਠੀਕ ਨਹੀ ਸਮਝੀ ਅਤੇ ਹਰ ਸਰਕਾਰ ਨੇ ਜ਼ਬਰਦਸਤੀ ਆਪਣੀ ਪਾਲਿਸੀ ਵਪਾਰੀਆਂ ਉੱਤੇ ਲਾਗੂ ਕੀਤੀ। ਜਿਸ ਕਰਕੇ ਵਪਾਰੀ ਵਰਗ ਨੇ ਹਰ ਵਾਰ ਕਦੇ ਟੈਕਸ ਦੇ ਰੂਪ ਵਿੱਚ, ਕਦੇ ਜੀ ਐੱਸ ਟੀ, ਕਦੇ ਸੈਂਪਲ ਭਰਨ ਦੇ ਵਹਾਨੇ ਸਰਕਾਰ ਦੀ ਮਾਰ ਝੱਲੀ ਅਤੇ ਸਰਕਾਰੀ ਖਜਾਨੇ ਭਰਦੇ ਰਹੇ।

ਇਸ ਮੌਕੇ ਤੇ ਵਪਾਰੀਆਂ  ਨਾਲ ਗੱਲਬਾਤ ਕਰਦੇ ਹੋਏ ਆਪ ਦੇ ਕੌਮੀ ਪਰਚਾਰਕ ਅਤੇ ਦਿੱਲੀ ਤੋਂ ਵਿਧਾਇਕ ਸੌਰਭ ਭਾਰਦਵਾਜ਼ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ  ਤੇ ਤੁਹਾਨੂੰ ਸਰਕਾਰ ਵਿਚ ਭਾਗੀਦਾਰ ਬਣਾਇਆ ਜਾਵੇਗਾ। ਉਹਨਾ ਨੇ ਕਿਹਾ ਕਿ ਦੁਕਾਨਦਾਰਾਂ, ਵਪਾਰੀਆਂ ਅਤੇ ਸਨਅਤਕਾਰਾਂ ਨੂੰ ਤਰੱਕੀ ਵੱਲ ਲਿਜਾਣ ਅਤੇ ਉਨ੍ਹਾਂ ਦੀ ਜ਼ਿੰਦਗੀ ਵਪਾਰ ਨੂੰ ਸੁਖਾਲਾ ਬਣਾਉਣ ਲਈ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਚੰਗੇ ਫ਼ੈਸਲੇ ਲਏ ਜਾਣਗੇ। ਵਪਾਰ ਤੇ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਇਕ ਨੀਤੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸੱਤਾ ਵਿਚ ਆਈਆਂ ਅਕਾਲੀ- -ਭਾਜਪਾ ਤੇ ਕਾਂਗਰਸ ਸਰਕਾਰਾਂ ਨੇ ਕਦੇ ਵੀ ਦੁਕਾਨਦਾਰਾਂ ਤੇ ਵਪਾਰੀਆਂ ਦੇ ਹਿੱਤ 'ਚ ਨਹੀਂ ਸੋਚਿਆ, ਜਿਸ ਕਾਰਨ ਅੱਜ ਪੰਜਾਬ ਦੇ ਛੋਟੇ-ਵੱਡੇ ਦੁਕਾਨਦਾਰ ਤੇ ਵਪਾਰੀ ਦੁਖੀ ਅਤੇ ਸੰਕਟ ਦੇ ਮਾਹੌਲ 'ਚ ਚੱਲ ਰਹੇ ਹਨ।ਉਨ੍ਹਾਂ ਕਿਹਾ ਕਿ ਸੱਤਾਧਾਰੀਆਂ ਨੇ ਆਪਣੀਆਂ ਜੇਬਾਂ ਭਰਨ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ, ਜਿਸ ਕਾਰਨ ਪੰਜਾਬ ਦੀਆਂ ਕਈ ਸਨਅਤਾਂ ਬੰਦ ਹੋ ਗਈਆਂ ਹਨ ਤੇ ਦੁਕਾਨਦਾਰ ਅਤੇ ਛੋਟੇ ਵੱਡੇ ਵਪਾਰੀ ਭਾਰੀ ਮੁਸ਼ਕਲਾਂ ਝੱਲ ਰਹੇ ਹਨ।ਉਨ੍ਹਾਂ ਕਿਹਾ ਕਿ ਦਿੱਲੀ 'ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ  ਵਪਾਰੀ ਵਰਗ ਲਈ ਬਹੁਤ ਵਧੀਆ ਕੰਮ ਕੀਤੇ ਹਨ ਜਿਸ ਕਾਰਨ ਅੱਜ ਦਿੱਲੀ ਦਾ ਵਪਾਰੀ ਵਰਗ ਕੇਜਰੀਵਾਲ ਸਰਕਾਰ ਦੀ ਤਾਰੀਫ਼ ਕਰਦਾ ਹੈ ਅਤੇ ਸੱਤਾ ਵਿੱਚ ਆਉਣ 'ਤੇ ਆਮ ਆਦਮੀ ਪਾਰਟੀ, ਪੰਜਾਬ ਦੀ ਵੀ ਨੁਹਾਰ ਬਦਲ ਦੇਵੇਗੀ। ਉਹਨਾ ਨੇ ਕਿਹਾ ਕਿ ਦਿੱਲੀ ਵਿੱਚ ਆਪ ਦੀ ਸਰਕਾਰ ਬਣਨ ਪਿੱਛੋਂ ਕੇਜ਼ਰੀਵਾਲ ਸਰਕਾਰ ਨੇ ਪਹਿਲਾਂ ਨਾਲੋਂ ਟੈਕਸ ਘਟਾਇਆ ਹੈ ਜਦੋਂ ਕਿ ਦੇਸ਼ ਦੇ ਬਾਕੀ ਸੂਬਿਆਂ ਵਿਚ ਹਰ ਸਾਲ ਟੈਕਸ ਵਧ ਰਿਹਾ ਹੈ।ਉਹਨਾ ਨੇ ਕਿਹਾ ਕਿ ਵਪਾਰੀ ਕਦੇ ਵੀ ਟੈਕਸ ਦੀ ਚੋਰੀ ਨਹੀਂ ਕਰਦਾ ਬਲਕਿ ਵਪਾਰੀ ਤਾਂ ਆਪਣੇ ਆਪ ਸਰਕਾਰ ਨੂੰ ਟੈਕਸ ਦੇਣ ਲਈ ਤਿਆਰ ਬੈਠਾ ਹੈ ਪਰ ਵਪਾਰੀ ਚਾਹੁੰਦਾ ਹੈ ਕਿ ਉਸ ਦਾ ਦਿੱਤਾ ਹੋਇਆ ਟੈਕਸ ਦੇਸ਼ ਦੇ ਵਿਕਾਸ ਲਈ ਵਰਤਿਆ ਜਾਵੇ। ਉਹਨਾ ਨੇ ਕਿਹਾ ਕਿ ਦਿੱਲੀ ਵਿੱਚ ਆਪ ਦੀ ਸਰਕਾਰ ਬਣਨ ਤੇ ਅਸੀਂ ਵਪਾਰੀਆਂ ਉੱਤੇ ਛਾਪੇ ਮਾਰਨੇ ਬੰਦ ਕਰ ਦਿੱਤੇ ਤਾਂ ਦਿੱਲੀ ਦੇ ਵਪਾਰੀਆਂ ਨੇ ਇੱਕ ਸਾਲ ਵਿੱਚ ਸਰਕਾਰ ਨੂੰ 35 ਹਜ਼ਾਰ ਕਰੋੜ ਤੋਂ 65 ਹਜ਼ਾਰ ਕਰੋੜ ਰੁਪਏ ਦਾ ਟੈਕਸ ਅਦਾ ਕੀਤਾ। ਉਹਨਾ ਨੇ ਕਿਹਾ ਕਿ ਸਰਕਾਰ ਦੀ ਨੀਯਤ ਸਾਫ਼ ਹੋਣੀ ਚਾਹੀਦੀ ਹੈ ਤਾਂ ਵਪਰੀ ਪੂਰੀ ਇਮਾਨਦਾਰੀ ਨਾਲ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਪੂਰਾ ਯੋਗਦਾਨ ਪਾਉਣ ਲਈ ਤਿਆਰ ਬੈਠਾ ਹੈ।


ਉਹਨਾ ਨੇ ਕਿਹਾ ਕਿ ਪੰਜਾਬ ਵਿੱਚ ਹਰ ਜਗ੍ਹਾ ਤੇ ਮਾਫ਼ੀਆ ਰਾਜ ਚੱਲ ਰਿਹਾ ਹੈ ਅਤੇ ਲੀਡਰ ਆਪਣੀਆਂ ਜੇਬਾਂ ਭਰਨ ਵਿੱਚ ਵਿਅਸਤ ਹਨ। ਸੂਬੇ ਵਿੱਚ ਵਪਾਰੀ ਦਾ ਕੀ ਹਾਲ ਹੈ, ਵਪਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਪਰ ਸਰਕਾਰ ਬੇਸੁਧ ਸੁੱਤੀ ਹੋਈ ਹੈ। ਪੰਜਾਬ ਸਰਕਾਰ ਸਿਰਫ਼ ਐਲਾਨ ਕਰਨ ਵਿੱਚ ਵਿਅਸਤ ਹਨ ਕਿਉਂਕਿ ਉਹ ਇੱਕ ਸਿਸਟਮ ਦਾ ਹਿੱਸਾ ਹਨ ਜਿਹੜਾ ਸਿਰਫ਼ ਤੇ ਸਿਰਫ਼ ਕੁੱਛ ਘਰਾਣਿਆਂ ਨੂੰ ਨੂੰ ਖ਼ੁਸ਼ ਕਰਨ ਵਿੱਚ ਲੱਗਿਆ ਰਹਿੰਦਾ ਹੈ। ਉਹਨਾ ਨੇ ਕਿਹਾ ਕਿ ਇਸ ਵਾਰ ਇੱਕ ਮੌਕਾ ਕੇਜ਼ਰੀਵਾਲ ਨੂੰ ਜ਼ਰੂਰ ਦੇਵੋ। ਉਹਨਾ ਨੇ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੇ ਦਿੱਲੀ ਦੀ ਤਰਜ਼ ਤੇ ਪੰਜਾਬ ਵਿੱਚ ਵੀ ਲੋਕਾਂ ਦੀ ਖ਼ੁਸ਼ਹਾਲੀ ਲਈ ਕੰਮ ਕੀਤੇ ਜਾਣਗੇ।

Published by:Ashish Sharma
First published:

Tags: AAP Punjab, Assembly Elections 2022, Bathinda, Punjab Election 2022