Home /News /punjab /

ਲਾਲ ਲਕੀਰ ਅੰਦਰ ਮਾਲਕੀ ਹੱਕ ਦੇ ਕੇ ਸੂਬਾ ਸਰਕਾਰ ਨੇ ਲੋਕਾਂ ਦੀ ਵੱਡੀ ਮੰਗ ਕੀਤੀ ਪੂਰੀ : ਕੇਵਲ ਸਿੰਘ ਢਿੱਲੋਂ

  • Share this:

ਬਰਨਾਲਾ:   ਪੰਜਾਬ ਦੇ ਪਿੰਡਾਂ ਵਿੱਚ ਲਾਲ ਲਕੀਰ ਅੰਦਰ ਘਰਾਂ ਵਿਚ ਰਹਿੰਦੇ ਲੋਕਾਂ ਨੂੰ ਮਾਲਕਾਨਾ ਹੱਕ ਦੇਣ ਦਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਇੱਕ ਇਤਿਹਾਸਕ ਸਾਲਾਘਾਯੋਗ ਫ਼ੈਸਲਾ ਲਿਆ ਗਿਆ ਹੈ। ਇਹ ਸ਼ਬਦ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਗੱਲਬਾਤ ਰਾਹੀਂ ਸਾਂਝੇ ਕੀਤੇ।

ਕੇਵਲ ਢਿੱਲੋਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਪਿੰਡਾਂ ਦੇ ਲੋਕਾਂ ਦੀ ਲਾਲ ਲਕੀਰ ਅੰਦਰ ਵਾਲੀ ਜਗ੍ਹਾ ਦੀ ਮਾਲਕੀ ਦੇ ਹੱਕ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਜਿਸਨੂੰ ਕਾਂਗਰਸ ਪਾਰਟੀ ਦੀ ਸਰਕਾਰ ਨੇ ਪੂਰਾ ਕੀਤਾ ਹੈ। ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੇਰਾ ਘਰ ਮੇਰੇ ਨਾਮ ਯੋਜਨਾ ਤਹਿਤ ਹੁਣ ਪਿੰਡਾਂ ਦੇ ਲੋਕ ਲਾਲ ਲਕੀਰ ਅੰਦਰ ਦੇ ਘਰ ਆਪਣੇ ਨਾਂਅ ਕਰਵਾ ਸਕਣਗੇ। ਲਾਲ ਲਕੀਰ ਅੰਦਰ ਪਈ ਜਗ੍ਹਾ, ਘਰ ਜਾਂ ਪਲਾਟ ਵੇਚਣ ਵਿੱਚ ਲੋਕਾਂ ਨੁੰ ਦਿੱਕਤ ਨਹੀਂ ਆਵੇਗੀ।

ਉਹਨਾਂ ਕਿਹਾ ਕਿ ਪਿੰਡਾਂ ਦੇ ਨਾਲ ਨਾਲ ਕਸਬਿਆਂ ਜਾਂ ਸ਼ਹਿਰਾਂ ਵਿਚਲੇ ਵੀ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਕੇਵਲ ਢਿੱਲੋਂ ਨੇ ਕਿਹਾ ਕਿ 2 ਕਿਲੋਵਾਟ ਤੱਕ ਹਰੇਕ ਵਰਗ ਦੇ ਲੋਕਾਂ ਬਿਜਲੀ ਬਿੱਲ 'ਤੇ ਬਕਾਇਆ ਮੁਆਫ ਕਰਨ ਦਾ ਪੰਜਾਬ ਸਰਕਾਰ ਨੇ ਇੱਕ ਹੋਰ ਵੱਡਾ ਫ਼ੈਸਲਾ ਲਿਆ ਹੈ। ਲਿਆ ਹੈ। ਜਿਸਦਾ ਪੰਜਾਬ ਦੇ ਅਨੇਕਾਂ ਲੋਕਾਂ ਨੂੰ ਲਾਭ ਮਿਲੇਗਾ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੱ  ਜਾਇਦਾਦਾਂ ਸਬੰਧੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਸਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਲਈ ਵੀ ਕਾਨੂੰਨ ਬਨਾਉਣ ਦਾ ਫ਼ੈਸਲਾ ਲਿਆ ਹੈ। ਜਿਸ ਨਾਲ ਲੱਖਾਂ ਐਨਆਰਆਈਜ਼ ਨੂੰ ਇਸਦਾ ਫ਼ਾਇਦਾ ਹੋਵੇਗਾ।

Published by:Ashish Sharma
First published:

Tags: Barnala