Cabinet Minister Harjot Bains IPS Jyoti Yadav Marriage pics: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਭਲਕੇ ਮਾਨਸਾ ਦੀ IPS ਜੋਤੀ ਯਾਦਵ ਨਾਲ ਅੱਜ ਵਿਆਹ ਦੇ ਬੰਧਨ ਬੱਝੇ। ਬੀਤੇ ਦਿਨੀਂ ਉਨ੍ਹਾਂ ਦੇ ਵਿਆਹ ਦਾ ਕਾਰਡ ਵੀ ਸਾਹਮਣੇ ਆਇਆ ਸੀ। ਜਿਸ ਮੁਤਾਬਕ ਅੱਜ 25 ਮਾਰਚ ਨੂੰ ਦੋਵਾਂ ਦਾ ਵਿਆਹ ਹੈ।
ਦੇਖੋ ਤਸਵੀਰਾਂ-
ਦੱਸ ਦੇਈਏ ਦੋਵਾਂ ਨੇ ਅੱਜ ਨੰਗਲ ਦੇ ਗੁਰਦੁਆਰਾ ਸਾਹਿਬ 'ਚ ਲਾਵਾਂ ਲਈਆਂ। ਜਿਸ ਦੀਆਂ ਤਿਆਰੀਆਂ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਦੱਸਣਯੋਗ ਹੈ ਕਿ ਵਿਆਹ 'ਚ 'ਆਪ' ਦੇ ਕਈ ਵੱਡੇ ਨੇਤਾ ਵੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਡਾਕਟਰ ਜੋਤੀ ਯਾਦਵ ਭਾਰਤੀ ਪੁਲਿਸ ਸੇਵਾ (IPS) ਦੇ 2019 ਬੈਚ ਦੀ ਅਧਿਕਾਰੀ ਹੈ। ਉਨ੍ਹਾਂ ਦਾ ਪਰਿਵਾਰ ਗੁਰੂਗ੍ਰਾਮ ਵਿੱਚ ਰਹਿੰਦਾ ਹੈ, ਉਹ ਲੁਧਿਆਣਾ ਵਿੱਚ ਚਪ ACP ਰਹਿ ਚੁੱਕੀ ਹੈ। ਜੋਤੀ ਯਾਦਵ ਇਸ ਸਮੇਂ ਮਾਨਸਾ ਵਿੱਚ ਐਸਪੀ ਹੈੱਡਕੁਆਰਟਰ ਵਜੋਂ ਤਾਇਨਾਤ ਹਨ।
ਜੇਕਰ ਗੱਲ ਕਰੀਏ ਹਰਜੋਤ ਸਿੰਘ ਬੈਂਸ ਦੀ ਤਾਂ ਉਹ ਰੋਪੜ ਜ਼ਿਲ੍ਹੇ ਦੀ ਆਨੰਦਪੁਰ ਸਾਹਿਬ ਸੀਟ ਤੋਂ ਵਿਧਾਇਕ ਹਨ। ਇਸ ਵੇਲੇ ਉਹ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਵਿੱਚ ਸਿੱਖਿਆ ਮੰਤਰੀ ਹਨ। ਇਸ ਤੋਂ ਪਹਿਲਾਂ ਉਹ ਜੇਲ੍ਹ ਮੰਤਰੀ ਵੀ ਰਹਿ ਚੁੱਕੇ ਹਨ।
ਦੱਸਣਯੋਗ ਹੈ ਕਿ ਵਿਆਹ ਤੋਂ ਬਾਅਦ ਹੁਣ ਬਾਕੀ ਸਮਾਗਮ ਨੰਗਲ ਦੇ NFL ਸਟੇਡੀਅਮ ਵਿੱਚ ਹੋਣਗੇ। ਵਿਆਹ ਸਮਾਗਮਾਂ ਦੀ ਗੱਲ ਕਰੀਏ ਤਾਂ ਸਵੇਰੇ 9.30 ਵਜੇ ਦੇ ਕਰੀਬ ਨੰਗਲ ਦੇ ਇਤਿਹਾਸਿਕ ਗੁਰਦੁਆਰਾ ਵਿਭੌਰ ਸਾਹਿਬ ਵਿਖੇ ਉਨ੍ਹਾਂ ਨੇ ਲਾਵਾਂ ਲਈਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Harjot Singh Bains