Home /News /punjab /

ਪਾਵਰਕੌਮ ਨੇ ਜਾਰੀ ਕੀਤਾ ਪੰਜਾਬ ਦੇ ਸਰਕਾਰੀ ਸਕੂਲ ਦਾ ਨਿਲਾਮੀ ਇਸ਼ਤਿਹਾਰ, ਜਾਣੋ ਕੀ ਮਾਮਲਾ....

ਪਾਵਰਕੌਮ ਨੇ ਜਾਰੀ ਕੀਤਾ ਪੰਜਾਬ ਦੇ ਸਰਕਾਰੀ ਸਕੂਲ ਦਾ ਨਿਲਾਮੀ ਇਸ਼ਤਿਹਾਰ, ਜਾਣੋ ਕੀ ਮਾਮਲਾ....

ਪਾਵਰਕੌਮ ਨੇ ਜਾਰੀ ਕੀਤਾ ਪੰਜਾਬ ਦੇ ਸਰਕਾਰੀ ਸਕੂਲ ਦਾ ਨਿਲਾਮੀ ਇਸ਼ਤਿਹਾਰ, ਜਾਣੋ ਕੀ ਮਾਮਲਾ....

ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਸਕੂਲ ਦੀ ਇਮਾਰਤ ਦੀ ਫੋਟੋ ਅਤੇ ਨਿਲਾਮੀ ਦਾ ਇਸ਼ਤਿਹਾਰ ਟਵੀਟ ਕਰਕੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਹੈ ਕਿ ਕੀ ਇਹ ਦਿੱਲੀ ਮਾਡਲ ਹੈ। ਉਨ੍ਹਾਂ ਇਸ ਨੂੰ ਪੰਜਾਬ ਅਤੇ ਪੰਜਾਬੀਅਤ ਨਾਲ ਧੋਖਾ ਵੀ ਕਰਾਰ ਦਿੱਤਾ ਹੈ।

 • Share this:  ਅਕਾਲੀ ਦਲ ਨੇ ਇਸ ਮਾਮਲੇ ਬਾਰੇ ਆਪ ਸਰਕਾਰ ਨੂੰ ਘੇਰਿਆ ਹੈ।  ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਸਕੂਲ ਦੀ ਇਮਾਰਤ ਦੀ ਫੋਟੋ ਅਤੇ ਨਿਲਾਮੀ ਦਾ ਇਸ਼ਤਿਹਾਰ ਟਵੀਟ  ਕਰਦਿਆਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਹੈ ਕਿ ਕੀ ਇਹ ਦਿੱਲੀ ਮਾਡਲ ਹੈ। ਉਨ੍ਹਾਂ ਇਸ ਨੂੰ ਪੰਜਾਬ ਅਤੇ ਪੰਜਾਬੀਅਤ ਨਾਲ ਧੋਖਾ ਵੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦਾ ਸਿੱਖਿਆ ਮਾਡਲ ਹੁਣ ਪੰਜਾਬ ਵਿੱਚ ਵੀ ਸ਼ੁਰੂ ਹੋ ਗਿਆ ਹੈ। ਥਰਮਲ ਕਲੋਨੀ ਰੋਪੜ ਵਿੱਚ ਇੱਕ ਵਧੀਆ ਹਾਈ ਸਕੂਲ ਦੀ ਇਮਾਰਤ ਦੀ ਨਿਲਾਮੀ ਕੀਤੀ ਜਾ ਰਹੀ ਹੈ।

  ਦੱਸਣਯੋਗ ਹੈ ਕਿ ਥਰਮਲ ਕਲੋਨੀ ਰੋਪੜ ਦੇ ਸਕੂਲ ਦੀ ਨਿਲਾਮੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਹ ਸਕੂਲ ਰੋਪੜ ਦੀ ਥਰਮਲ ਕਲੋਨੀ ਵਿੱਚ ਬਣਿਆ ਹੈ। ਪਾਵਰਕੌਮ ਨੇ ਸਕੂਲ ਦੀ ਨਿਲਾਮੀ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ।

  Published by:Ashish Sharma
  First published:

  Tags: Bhagwant Mann, Government School, Powercom, Ropar