Home /News /punjab /

ਜਦੋਂ ਮੰਤਰੀ ਬਾਜਵਾ ਦੀ ਹੋਈ ਖੱਜਲ ਖੁਆਰੀ, ਗੁੱਸੇ ਵਿਚ ਕਿਹਾ- ਫਿਰ ਕਹਿੰਦੇ ਸਾਨੂੰ ਚੇਅਰਮੈਨੀਆਂ ਨਹੀਂ ਮਿਲਦੀਆਂ...

 • Share this:

  ਮੋਹਾਲੀ ਦੇ ਸੈਕਟਰ 68 ਦੇ ਜਗਲਾਤ ਭਵਨ ਵਿਚ ਪੰਜਾਬ ਕ੍ਰਿਸਚੀਅਨ ਵੈਲਫੇਅਰ ਬੋਰਡ ਦੇ ਨਵੇਂ ਚੇਅਰਮੈਨ ਸਲਾਮਤ ਮਸੀਹ ਦੀ ਨਿਯੁਕਤੀ ਸਬੰਧੀ ਪ੍ਰੋਗਰਾਮ ਰੱਖਿਆ ਗਿਆ ਸੀ। ਜਿਸ ਵਿਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਸਮੇਤ ਸੁਨੀਲ ਜਾਖੜ, ਸੁਖਜਿੰਦਰ ਸਿੰਘ ਰੰਧਾਵਾ ਵੀ ਪੁੱਜੇ। ਪਰ ਬਾਜਵਾ ਨੂੰ ਇਥੇ ਕਾਫੀ ਖੱਜਲ ਖੁਆਰ ਹੋਣਾ ਪਿਆ।

  ਦਰਅਸਲ, ਬਾਜਵਾ ਅੱਧਾ ਘੰਟਾ ਇਸ ਇਮਾਰਤ ਵਿਚ ਭਟਕਦੇ ਰਹੇ। ਉਨ੍ਹਾਂ ਨੂੰ ਕਿਸੇ ਨੇ ਦੱਸਿਆ ਹੀ ਨਹੀਂ ਸੀ ਕਿ ਪ੍ਰੋਗਰਾਮ ਕਿਸ ਫਲੋਰ ਉਤੇ ਹੈ। ਗੁੱਸੇ ਵਿਚ ਆਏ ਬਾਜਵਾ ਨੇ ਪ੍ਰਬੰਧਕਾਂ ਖਿਲਾਫ ਖੂਬ ਭੜਾਸ ਕੱਢੀ ਤੇ ਇਥੋਂ ਤੱਕ ਆਖ ਦਿੱਤਾ ਕਿ ਫਿਰ ਕਹਿੰਦੇ ਸਾਨੂੰ ਚੇਅਰਮੈਨੀਆਂ ਨਹੀਂ ਮਿਲਦੀਆਂ।

  ਬਾਜਵਾ ਅੱਧਾ ਘੰਟਾ ਇਸ ਇਮਾਰਤ ਉਤੇ ਘੁੰਮਦੇ ਰਹੇ। ਅਖੀਰ ਵਿਚ ਮੰਤਰੀ ਨੂੰ ਕਮਰਾ ਤਾਂ ਲੱਭ ਗਿਆ ਪਰ ਉਹ 2 ਮਿੰਟ ਹੀ ਸਮਾਗਮ ਵਿਚ ਰੁਕੇ ਤੇ ਚੱਲ਼ਦੇ ਬਣੇ।
  Published by:Gurwinder Singh
  First published:

  Tags: Punjab government, Tripat Rajinder Singh Bajwa

  ਅਗਲੀ ਖਬਰ