• Home
  • »
  • News
  • »
  • punjab
  • »
  • CAMPAIGNING FOR PARENTS DAUGHTERS IN THE ELECTION CAMPAIGN SPECIAL REPORT

Punjab Elections 2022: ਮਾਪਿਆਂ ਲਈ ਪ੍ਰਚਾਰ ਕਰਨ ਚੋਣ ਮੈਦਾਨ `ਚ ਉੱਤਰੀਆਂ ਧੀਆਂ, ਦੇਖੋ ਖ਼ਾਸ ਰਿਪੋਰਟ

ਚੋਣ ਮੈਦਾਨ ਵਿੱਚ ਪ੍ਰਚਾਰ ਕਰਨ ਉੱਤਰੀਆਂ ਇਹ ਸਾਰੀਆਂ ਉਮੀਦਵਾਰ ਨਹੀਂ ਹਨ, ਧੀਆਂ ਹਨ। ਆਪਣੇ ਪਿਤਾਵਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਇਹ ਧੀਆਂ ਡੋਰ-ਟੂ-ਡੋਰ ਜਾ ਕੇ ਪ੍ਰਚਾਰ ਕਰਦੀਆਂ ਨਜ਼ਰ ਆ ਰਹੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਧੀ ਕਿਸ ਹਲਕੇ `ਚ ਆਪਣੇ ਪਿਤਾ ਲਈ ਕਰ ਰਹੀ ਹੈ ਪ੍ਰਚਾਰ:

Youtube Video
  • Share this:
    ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਨਜ਼ਰ ਆ ਰਿਹਾ ਹੈ। ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਚੋਣ ਪ੍ਰਚਾਰ ਲਈ ਪੂਰੀ ਤਰ੍ਹਾਂ ਸਰਗਰਮ ਹਨ। ਪਰ ਇਸ ਵਾਰ ਪੰਜਾਬ ਦੀ ਸਿਆਸਤ ਹੋਰ ਦਿਲਚਸਪ ਹੁੰਦੀ ਨਜ਼ਰ ਆ ਰਹੀ ਹੈ, ਕਿਉੇਂਕਿ ਚੋਣ ਮੈਦਾਨ ਵਿੱਚ ਉੱਤਰੇ ਪਿਤਾਵਾਂ ਲਈ ਉਨ੍ਹਾਂ ਦੀਆਂ ਧੀਆਂ ਪ੍ਰਚਾਰ ਕਰਦੀਆਂ ਨਜ਼ਰ ਆ ਰਹੀਆਂ ਹਨ।

    ਚੋਣ ਮੈਦਾਨ ਵਿੱਚ ਪ੍ਰਚਾਰ ਕਰਨ ਉੱਤਰੀਆਂ ਇਹ ਸਾਰੀਆਂ ਉਮੀਦਵਾਰ ਨਹੀਂ ਹਨ, ਧੀਆਂ ਹਨ। ਆਪਣੇ ਪਿਤਾਵਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਇਹ ਧੀਆਂ ਡੋਰ-ਟੂ-ਡੋਰ ਜਾ ਕੇ ਪ੍ਰਚਾਰ ਕਰਦੀਆਂ ਨਜ਼ਰ ਆ ਰਹੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਧੀ ਕਿਸ ਹਲਕੇ `ਚ ਆਪਣੇ ਪਿਤਾ ਲਈ ਕਰ ਰਹੀ ਹੈ ਪ੍ਰਚਾਰ:



    ਰਾਬੀਆ ਸਿੱਧੂ
    ਰਾਬੀਆ ਸਿੱਧੂ ਬਾਰੇ ਤਾਂ ਸਾਰੇ ਜਾਣਦੇ ਹੀ ਹਨ। ਅੰਮ੍ਰਿਤਸਰ (ਪੂਰਬੀ) ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਲਈ ਉਨ੍ਹਾਂ ਦੀ ਬੇਟੀ ਰਾਬੀਆ ਸਿੱਧੂ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ। ਇਸ ਦੌਰਾਨ ਰਾਬੀਆ ਨਾ ਸਿਰਫ਼ ਆਪਣੇ ਪਿਤਾ ਲਈ ਡੋਰ-ਟੂ-ਡੋਰ ਵੋਟਾਂ ਮੰਗਦੀ ਨਜ਼ਰ ਆਈ, ਸਗੋਂ ਉਸ ਨੇ ਵਿਰੋਧੀ ਧਿਰਾਂ `ਤੇ ਜੰਮ ਕੇ ਨਿਸ਼ਾਨੇ ਵੀ ਸਾਧੇ। ਕੁੱਲ ਮਿਲਾ ਕੇ ਨਵੋਜਤ ਸਿੱਧੂ ਦੀ ਲਾਡਲੀ ਆਪਣੇ ਪਿਤਾ ਲਈ ਚੋਣ ਮੈਦਾਨ ਵਿੱਚ ਪੂਰੀ ਸਰਗਰਮੀ ਨਾਲ ਕੰਮ ਕਰ ਰਹੀ ਹੈ।

    ਏਕਓਮ ਵੜਿੰਗ
    ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲਾਡਲੀ ਏਕਓਮ ਵੜਿੰਗ ਨੇ ਗਿੱਦੜਬਾਹਾ ਤੋਂ ਆਪਣੇ ਪਿਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੀ ਕਮਾਨ ਸੰਭਾਲੀ ਹੋਈ ਹੈ। ਏਕਓਮ ਆਪਣੇ ਪਿਤਾ ਲਈ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਦੀ ਨਜ਼ਰ ਆ ਰਹੀ ਹੈ।

    ਹਰਕਿਰਤ ਕੌਰ ਬਾਦਲ
    ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਧੀ ਹਰਕਿਰਤ ਕੌਰ ਬਾਦਲ ਆਪਣੇ ਆਪਣੇ ਪਿਤਾ ਲਈ ਜਲਾਲਾਬਾਦ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ। ਉਹ ਮੈਦਾਨ ਵਿੱਚ ਉੱਤਰ ਕੇ ਅਕਾਲੀ-ਬਸਪਾ ਗੱਠਜੋੜ ਦਾ ਪ੍ਰਚਾਰ ਕਰਦੀ ਤੇ ਆਪਣੇ ਪਿਤਾ ਲਈ ਵੋਟਾਂ ਮੰਗਦੀ ਨਜ਼ਰ ਆ ਰਹੀ ਹੈ।

    ਅਨਮੋਲ ਖੋਸਾ
    ਫ਼ਿਰੋਜ਼ਪੁਰ (ਸ਼ਹਿਰੀ) ਤੋਂ ਕਾਂਗਰਸੀ ਉਮੀਦਵਾਰ ਪਰਮਿੰਦਰ ਪਿੰਕੀ ਦੀ ਬੇਟੀ ਅਨਮੋਲ ਖੋਸਾ ਆਪਣੇ ਪਿਤਾ ਲਈ ਚੋਣ ਅਖਾੜੇ `ਚ ਉੱਤਰੀ ਹੋਈ ਹੈ। ਇਸ ਦੌਰਾਨ ਉਹ ਆਪਣੇ ਪਿਤਾ ਲਈ ਘਰ-ਘਰ ਜਾ ਕੇ ਵੋਟਾਂ ਮੰਗ ਰਹੀ ਹੈ ਤੇ ਨਾਲ ਹੀ ਆਪਣੀ ਸਿਆਸੀ ਪਾਰਟੀ ਦਾ ਪ੍ਰਚਾਰ ਕਰਦੀ ਨਜ਼ਰ ਆ ਰਹੀ ਹੈ।

    ਤਪਰੀਤ ਕੌਰ
    ਮੋਗਾ ਤੋਂ ਤਪਰੀਤ ਕੌਰ ਨੇ ਅਕਾਲੀ-ਬਸਪਾ ਲਈ ਚੋਣ ਪ੍ਰਚਾਰ ਲਈ ਮੋਰਚਾ ਸੰਭਾਲਿਆ ਹੋਇਆ ਹੈ।ਤਪਰੀਤ ਨੇ ਆਪਣੇ ਪਿਤਾ ਬਲਜਿੰਦਰ ਬਰਾੜ ਲਈ ਘਰ ਘਰ ਜਾ ਕੇ ਲੋਕਾਂ ਤੋਂ ਵੋਟ ਪਾਉਣ ਦੀ ਅਪੀਲ ਕੀਤੀ।

    ਸਿਮਰਨ ਸੇਖੋਂ
    ਫ਼ਰੀਦਕੋਟ ਤੋਂ ਆਪ ਉਮੀਦਵਾਰ ਗੁਰਦਿੱਤ ਸਿੰਘ ਦੀ ਧੀ ਸਿਮਰਨ ਸੇਖੋਂ ਆਪਣੇ ਪਿਤਾ ਲਈ ਚੋਣ ਪ੍ਰਚਾਰ ਕਰਨ ਮੈਦਾਨ ਵਿੱਚ ਉੱਤਰੀ ਹੋਈ ਹੈ। ਦੱਸ ਦਈਏ ਕਿ ਚੋਣ ਪ੍ਰਚਾਰ ਕਰਨ ਲਈ ਸਿਮਰਨ ਖ਼ਾਸ ਤੌਰ `ਤੇ ਅਮਰੀਕਾ ਤੋਂ ਪੰਜਾਬ ਆਈ ਹੋਈ ਹੈ।
    Published by:Amelia Punjabi
    First published: