Home /News /punjab /

ਲਖੀਮਪੁਰ ਖੀਰੀ 'ਚ ਸ਼ਹੀਦ ਕਿਸਾਨਾਂ ਅਤੇ ਪੱਤਰਕਾਰ ਨੂੰ ਸ਼ਰਧਾਂਜਲੀ ਦੇਣ ਲਈ ਮੋਮਬੱਤੀ ਮਾਰਚ ਕੱਢਿਆ

ਲਖੀਮਪੁਰ ਖੀਰੀ 'ਚ ਸ਼ਹੀਦ ਕਿਸਾਨਾਂ ਅਤੇ ਪੱਤਰਕਾਰ ਨੂੰ ਸ਼ਰਧਾਂਜਲੀ ਦੇਣ ਲਈ ਮੋਮਬੱਤੀ ਮਾਰਚ ਕੱਢਿਆ

ਬਰਨਾਲਾ ਵਿੱਚ ਕੱਢੇ ਮੋਮਬੱਤੀ ਮਾਰਚ ਦੀ ਤਸਵੀਰ

ਬਰਨਾਲਾ ਵਿੱਚ ਕੱਢੇ ਮੋਮਬੱਤੀ ਮਾਰਚ ਦੀ ਤਸਵੀਰ

  • Share this:

ਬਰਨਾਲਾ -  ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਹੋਏ ਸ਼ਹੀਦ ਹੋਏ 4 ਕਿਸਾਨ ਅਤੇ ਪੱਤਰਕਾਰ ਨੂੰ ਅੱਜ ਯੂਪੀ ਵਿੱਚ ਅੰਤਿਮ ਅਰਦਾਸ ਦੇ ਚੱਲਦੇ ਪਾਠ ਦੇ ਭੋਗ ਪਾਏ ਗਏ। ਉਥੇ ਦੇਸ਼ ਭਰ ਵਿੱਚ ਅੱਜ ਸਾਰੇ ਸੰਘਰਸ਼ਸ਼ੀਲ ਸੰਗਠਨਾਂ ਅਤੇ ਕਿਸਾਨ ਸੰਗਠਨਾਂ ਵਲੋਂ ਉਨ੍ਹਾਂ ਨੂੰ ਸ਼ਰੱਧਾਂਜਲੀ ਵੀ ਦਿੱਤੀ ਗਈ। ਅੱਜ ਜ਼ਿਲ੍ਹਾ ਬਰਨਾਲਾ ਦੀਆਂ ਸੰਘਰਸ਼ਸ਼ੀਲ  ਜੱਥੇਬੰਦੀਆਂ,  ਕਿਸਾਨ ਸੰਯੁਕਤ ਮੋਰਚਾ ਅਤੇ ਸ਼ਹਿਰ ਵਾਸੀਆਂ ਨੇ ਇੱਕਜੁਟ ਹੋਕੇ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਅਤੇ ਪੱਤਰਕਾਰ ਨੂੰ ਸ਼ਰੱਧਾਂਜਲੀ ਅਰਪਿਤ ਕਰਦੇ ਅੱਜ ਸ਼ਹਿਰ ਵਿੱਚੋਂ ਇੱਕ ਕੈਂਡਲ ਮਾਰਚ ਕੱਢਿਆ।

ਇਸ ਮੌਕੇ ਕੇਂਦਰ ਸਰਕਾਰ ਦੇ ਖਿਲਾਫ ਜੰਮਕੇ ਰੋਸ਼ ਪ੍ਰਦਰਸ਼ਨ ਕੀਤਾ। ਪਰਦਰਸ਼ਨਕਾਰੀਆਂ ਨੇ ਇਸ ਮੌਕੇ ਉੱਤੇ ਗੱਲ ਕਰਦੇ ਦੱਸਿਆ ਕਿ ਲਖੀਮਪੁਰ ਖੀਰੀ ਵਿੱਚ ਹੋਈ ਘਟਨਾ ਬਹੁਤ ਹੀ ਨਿੰਦਣਯੋਗ ਹੈ। ਦੇਸ਼  ਦੇ ਲੋਕਤੰਤਰ ਰਾਜ ਦਾ ਕਤਲ ਕੀਤਾ ਗਿਆ ਹੈ ਅਤੇ ਕੇਂਦਰ ਸਰਕਾਰ ਦੇ ਵੱਲੋਂ ਕਿਸ ਤਰੀਕੇ ਦੀ ਹੋਛੀਆਂ ਹਰਕਤਾਂ ਨਾਲ ਉਹ ਕਿਸਾਨਾਂ ਦੇ ਸੰਘਰਸ਼ ਨੂੰ ਖਤਮ ਕਰਨਾ ਚਾਹੁੰਦੀ ਹੈ। ਲੇਕਿਨ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਅਤੇ ਤੇਜ ਹੋਵੇਗਾ। 15 ਅਕਤੂਬਰ ਦਸ਼ਹਿਰੇ ਵਾਲੇ ਦਿਨ ਕੇਂਦਰ ਸਰਕਾਰ  ਦੇ ਪੁਤਲੇ ਫੂੰਕ ਪ੍ਰਦਰਸ਼ਨ ਹੋਣਗੇ ਅਤੇ 18 ਅਕਤੂਬਰ ਨੂੰ ਰੇਲ ਚੱਕਿਆ ਜਾਮ ਕੀਤਾ ਜਾਵੇਗਾ।

Published by:Ashish Sharma
First published:

Tags: Barnala