• Home
  • »
  • News
  • »
  • punjab
  • »
  • CAPT AMARINDER LOOKS ON IN THE COLORS OF FUN WITH MILITARY FRIENDS

ਸਿਆਸੀ ਖਿੱਚੋਤਾਣ ਤੋਂ ਦੂਰ ਫੌਜੀ ਦੋਸਤਾਂ ਨਾਲ ਮੌਜ ਮਸਤੀ ਦੇ ਰੰਗ 'ਚ ਨਜ਼ਰ ਕੈਪਟਨ ਅਮਰਿੰਦਰ

ਸਿਆਸੀ ਖਿੱਚੋਤਾਣ ਤੋਂ ਦੂਰ ਫੌਜੀ ਦੋਸਤਾਂ ਨਾਲ ਮੌਜ ਮਸਤੀ ਦੇ ਰੰਗ 'ਚ ਨਜ਼ਰ ਕੈਪਟਨ ਅਮਰਿੰਦਰ

ਸਿਆਸੀ ਖਿੱਚੋਤਾਣ ਤੋਂ ਦੂਰ ਫੌਜੀ ਦੋਸਤਾਂ ਨਾਲ ਮੌਜ ਮਸਤੀ ਦੇ ਰੰਗ 'ਚ ਨਜ਼ਰ ਕੈਪਟਨ ਅਮਰਿੰਦਰ

  • Share this:
    ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹੀਂ ਦਿਨੀਂ ਰਾਜਨੀਤੀ ਤੋਂ ਦੂਰ ਆਪਣੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਨਾਲ ਸਮਾਂ ਗੁਜ਼ਾਰ ਰਹੇ ਹਨ। ਉਨ੍ਹਾਂ ਨੇ ਸ਼ਨਿਚਰਵਾਰ ਨੂੰ ਮੁਹਾਲੀ ਸਥਿਤ ਆਪਣੇ ਮੋਹਿੰਦਰ ਬਾਗ ਫਾਰਮ ਹਾਊਸ ਵਿੱਚ ਐਨਡੀਏ ਦੇ ਸਾਥੀਆਂ (23ਵੇਂ ਤੇ 24ਵੇਂ ਕੋਰਸ) ਲਈ ਡਿਨਰ ਪਾਰਟੀ ਕੀਤੀ।

    ਉਨ੍ਹਾਂ ਇਸ ਦੌਰਾਨ ਫੌਜ ਦੇ ਦਿਨਾਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ। ਇਸ ਮੌਕੇ ਉਨ੍ਹਾਂ ਗੀਤ ਵੀ ਗਾਇਆ। ਇਸ ਦੌਰਾਨ ਉਹ ਮਸਤੀ ਦੇ ਰੰਗ ਵਿੱਚ ਨਜ਼ਰ ਆਏ। ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।

    ਇਸ ਦੀ ਵੀਡੀਓ ਵੀ ਸਾਂਝੀ ਕੀਤੀ ਗਈ ਹੈ। ਜਿਸ ਵਿਚ ਆਪਣੇ ਦੋਸਤਾਂ ਨਾਲ ਗਾਣੇ ਗਾਉਂਦੇ ਨਜ਼ਰ ਆ ਰਹੇ ਹਨ।
    Published by:Gurwinder Singh
    First published: